ਮੁਗੁਰੂਜਾ ਬਣੇਗੀ ਮਹਿਲਾ ਟੈਨਿਸ ਦੀ ਨੰਬਰ ਇਕ ਖਿਡਾਰਨ

Fullscreen capture 09102017 52157 PMਨਵੀਂ ਦਿੱਲੀ, 10 ਸਤੰਬਰ (ਪੋਸਟ ਬਿਊਰੋ): ਤੀਜੀ ਰੈਂਕਿੰਗ ਦੇ ਫੈਡਰਰ ਤੋਂ ਬਾਅਦ ਮਹਿਲਾ ਸਿੰਗਲਜ਼ ਵਿਚ ਅਮਰੀਕਾ ਦੀ ਕੋਕੋ ਵੇਂਡੇਵੇਗੇ ਦੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਕੈਰੋਲੀਨਾ ਪਿਲਸਕੋਵਾ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਟੂਰਨਾਮੈਂਟ ਦਾ ਇਕ ਹੋਰ ਵੱਡਾ ਉਲਟਫੇਰ ਕਰ ਦਿੱਤਾ, ਉਥੇ ਹੀ ਅਮਰੀਕੀ ਖਿਡਾਰਨ ਮੈਡੀਸਨ ਕੀ ਨੇ ਕੁਆਰਟਰ ਫਾਈਨਲ ਵਿਚ ਐਸਤੋਨੀਆ ਦੀ ਕਾਇਯਾ ਕਾਨੇਪੀ ਨੂੰ ਲਗਾਤਾਰ ਸੈੱਟਾਂ ‘ਚ 6-3, 6-3 ਨਾਲ ਹਰਾ ਕੇ ‘ਆਲ ਅਮਰੀਕੀ’ ਸੈਮੀਫਾਈਨਲ ਤੈਅ ਕਰ ਲਿਆ। ਘਰੇਲੂ ਧਰਤੀ ‘ਤੇ ਖੇਡ ਰਹੀਆਂ ਅਮਰੀਕੀ ਖਿਡਾਰਨਾਂ ਵਿਚ ਹੁਣ ਸਾਬਕਾ ਨੰਬਰ ਇਕ ਵੀਨਸ ਵਿਲੀਅਮਸ ਤੇ ਸਲੋਏਨ ਸਟੀਫਨਸ ਤੋਂ ਇਲਾਵਾ ਮੈਡੀਸਨ ਤੇ ਕੋਕੋ ਹੋਰ ਅਮਰੀਕੀ ਖਿਡਾਰਨਾਂ ਹਨ।
ਸਪੇਨ ਦੀ ਗਰਬਾਈਨ ਮੁਗੁਰੂਜਾ ਅਗਲੇ ਹਫਤੇ ਜਾਰੀ ਹੋਣ ਵਾਲੀ ਵਿਸ਼ਵ ਟੈਨਿਸ ਰੈਂਕਿੰਗ ਵਿਚ ਕੈਰੋਲੀਨਾ ਪਿਲਸਕੋਵਾ ਨੂੰ ਹਟਾ ਕੇ ਦੁਨੀਆ ਦੀ ਨੰਬਰ ਵਨ ਮਹਿਲਾ ਟੈਨਿਸ ਖਿਡਾਰਨ ਬਣ ਜਾਵੇਗੀ। ਇਸ ਸਾਲ ਦੀ ਵਿੰਬਲਡਨ ਚੈਂਪੀਅਨ ਸਪੈਨਿਸ਼ ਖਿਡਾਰਨ ਮੁਗੁਰੂਜਾ ਮੌਜੂਦਾ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਚੌਥੇ ਦੌਰ ਵਿਚ ਪੇਤ੍ਰਾ ਕਵੀਤੋਵਾ ਤੋਂ ਹਾਰ ਕੇ ਬਾਹਰ ਹੋ ਗਈ ਸੀ ਪਰ ਚੋਟੀ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਪਿਲਸਕੋਵਾ ਨੂੰ ਕੁਆਰਟਰ ਫਾਈਨਲ ‘ਚ ਅਮਰੀਕਾ ਦੀ ਕੋਕੋ ਵੇਂਡੇਵੇਗੇ ਹੱਥੋਂ ਮਿਲੀ ਹਾਰ ਤੋਂ ਬਾਅਦ ਮਗੁਰੂਜਾ ਹੁਣ ਨੰਬਰ ਵਨ ਬਣਨ ਦਾ ਰਸਤਾ ਸਾਫ ਹੋ ਗਿਆ ਹੈ।