ਮੁਕਤ ਤੇ ਸਹੀ ਵਪਾਰ ਨਾਲ ਨਵੇਂ ਰਾਹ ਖੁੱਲ੍ਹਣਗੇ : ਟਰੂਡੋ

ajw101388638_hd-e1487248846194ਸਟਰੈਸਬਰਗ, ਫਰਾਂਸ, 16 ਫਰਵਰੀ (ਪੋਸਟ ਬਿਊਰੋ) : ਕੈਨੇਡਾ ਨਾਲ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਖੁਸ਼ੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਯੂਰਪੀਅਨ ਯੂਨੀਅਨ ਦਾ ਦਿਲ ਖੋਲ੍ਹ ਕੇ ਸ਼ੁਕਰੀਆ ਅਦਾ ਕੀਤਾ ਤੇ ਖੂਭ ਪਿਆਰ ਜਤਾਇਆ।
ਪਰ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਜੇ ਕਾਂਪਰੀਹੈਂਸਿਵ ਇਕਨਾਮਿਕ ਐਂਡ ਟਰੇਡ ਅਗਰੀਮੈਂਟ ਸਿਰੇ ਨਾ ਚੜ੍ਹਦਾ ਤਾਂ ਇਹ ਆਪਣੀ ਕਿਸਮ ਦੀ ਆਖਰੀ ਡੀਲ ਹੋਣੀ ਸੀ। ਟਰੂਡੋ ਨੇ ਆਖਿਆ ਕਿ ਯੂਰਪੀਅਨ ਯੂਨੀਅਨ ਸੱਚਮੁੱਚ ਬਹੁਤ ਹੀ ਵੱਡੀ ਪ੍ਰਾਪਤੀ ਹੈ ਤੇ ਇਹ ਸ਼ਾਂਤਮਈ ਸਹਿਯੋਗ ਦੀ ਅਦੁੱਤੀ ਮਿਸਾਲ ਵੀ ਹੈ। ਕੈਨੇਡਾ ਇਹ ਜਾਣਦਾ ਹੈ ਕਿ ਵਿਸ਼ਵਵਿਆਪੀ ਮੰਚ ਉੱਤੇ ਪ੍ਰਭਾਵਸ਼ਾਲੀ ਯੂਰਪੀਅਨ ਅਵਾਜ਼ ਨਾ ਸਿਰਫ ਸਾਡੀ ਮੁੱਖ ਤਰਜੀਹ ਸੀ ਸਗੋਂ ਇਸਦੀ ਬੇਹੱਦ ਲੋੜ ਵੀ ਸੀ।
ਜਿ਼ਕਰਯੋਗ ਹੈ ਕਿ 28 ਮੁਲਕਾਂ ਵਾਲੇ ਯੂਰਪੀਅਨ ਯੂਨੀਅਨ ਲਈ ਇਹ ਸਾਲ ਕਾਫੀ ਉਤਰਾਅ ਚੜ੍ਹਾਅ ਵਾਲਾ ਰਿਹਾ। ਬ੍ਰਿਟੇਨ ਵੱਲੋਂ ਇਸ ਬਲਾਕ ਨੂੰ ਛੱਡਣ ਦੇ ਫੈਸਲੇ ਦੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਖੂਭ ਸ਼ਲਾਘਾ ਕੀਤੀ। ਟਰੰਪ ਨੇ ਤਾਂ ਇੱਥੋਂ ਤੱਕ ਆਖਿਆ ਕਿ ਵੇਖਣ ਵਾਲੀ ਗੱਲ ਇਹ ਹੈ ਕਿ ਹੁਣ ਅਗਲਾ ਦੇਸ਼ ਕਿਹੜਾ ਹੋਵੇਗਾ ਜਿਹੜਾ ਬਲਾਕ ਛੱਡੇਗਾ।
ਟਰੂਡੋ ਅਜਿਹੇ ਪਹਿਲੇ ਕੈਨੇਡੀਅਨ ਪ੍ਰਧਾਨ ਮੰਤਰੀ ਹਨ ਜਿਹੜੇ ਯੂਰਪੀਅਨ ਪਾਰਲੀਆਮੈਂਟ ਨੂੰ ਸੰਬੋਧਨ ਕਰਨਗੇ। ਟਰੰਪ ਵੱਲੋਂ ਯੂਰਪੀਅਨ ਯੂਨੀਅਨ ਲਈ ਨਿਯੁਕਤ ਕੀਤੇ ਸਫੀਰ ਟੈੱਡ ਮੈਲੌਕ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਪ੍ਰੈੱਸ ਨੂੰ ਦੱਸਿਆ ਸੀ ਕਿ ਯੂਰਪੀਅਨ ਯੂਨੀਅਨ ਦਾ ਅਮੈਰੀਕਨਿਜ਼ਮ ਖਿਲਾਫ ਰਵੱਈਆ ਕਾਫੀ ਸਮੱਸਿਆਵਾਂ ਭਰਪੂਰ ਹੈ। ਆਪਣੇ ਬਿਆਨ ਵਿੱਚ ਟਰੂਡੋ ਨੇ ਆਖਿਆ ਕਿ ਜਿਹੜੇ ਲੋਕ ਇਹ ਸਿ਼ਕਾਇਤ ਕਰਦੇ ਹਨ ਕਿ ਟਰੇਡ ਡੀਲਜ਼ ਨਾਲ ਕੁੱਝ ਕੁ ਨੂੰ ਹੀ ਫਾਇਦਾ ਹੁੰਦਾ ਹੈ ਉਨ੍ਹਾਂ ਦੀ ਇਸ ਚਿੰਤਾ ਦਾ ਠੋਸ ਤੇ ਜਾਇਜ਼ ਕਾਰਨ ਹੈ। ਪਰ ਕੈਨੇਡਾ ਤੇ ਯੂਰਪੀਅਨ ਯੂਨੀਅਨ ਦਰਮਿਆਨ ਹੋਇਆ ਮੁਕਤ ਵਪਾਰ ਸਮਝੌਤਾ ਸਾਰਿਆਂ ਲਈ ਹੀ ਫਾਇਦੇਮੰਦ ਤੇ ਚੰਗਾ ਹੈ।
ਟਰੂਡੋ ਨੇ ਆਖਿਆ ਕਿ ਜਿਹੜਾ ਕਾਰੋਬਾਰ ਮੁਕਤ ਤੇ ਸਹੀ ਹੋਵੇਗਾ ਕਿਉਂਕਿ ਇਸ ਨਾਲ ਸਾਡੇ ਨਾਗਰਿਕਾਂ ਦੀਆਂ ਜਿੰ਼ਦਗੀਆਂ ਬਹੁਤ ਵਧੀਆ ਹੋ ਜਾਣਗੀਆਂ ਤੇ ਇਸ ਨਾਲ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਹੋਣਗੇ।