ਮਿੱਤਰ ਪਿਆਰੇ ਦੀ ਸੁਗੰਧ: ਆਧੁਨਿਕ ਖੋਜ ਅਤੇ ਪੁਰਾਤਨ ਅਨੁਭੂਤੀ

ਮਹਾਨ ਭਗਤ ਰਵੀਦਾਸ ਜੀ ਦੇ ਜੀਵਨ ਨਾਲ ਇੱਕ ਕਥਾ ਸਬੰਧਿਤ ਹੈ। ਉਹਨਾਂ ਦੇ ਜੀਵਨ ਕਾਲ ਦੌਰਾਨ ਰਾਜਾ ਪੀਪਾ ਜੀ ਹੋਏ ਹਨ ਜਿਹਨਾਂ ਅੰਦਰ ਰਾਜਪੂਤ ਘਰਾਣੇ ਦੇ ਰਾਜਾ ਹੋਣ ਦੇ ਬਾਵਜੂਦ ਅਧਿਆਮਕ ਚਿਣਗ ਮੌਜੂਦ ਸੀ। ਇਸ ਚਿਣਗ ਦਾ ਹੀ ਪ੍ਰਤਾਪ ਸੀ ਕਿ ਉਹ ਭਗਤ ਰਵੀਦਾਸ ਜੀ ਦੀ ਅਧਿਆਤਮਕ ਮਹਿਮਾ ਤੋਂ ਬੇਹੱਦ ਪ੍ਰਭਾਵਿਤ ਸਨ ਅਤੇ ਜਦੋਂ ਵੀ ਅਵਸਰ ਹਾਸਲ ਹੁੰਦਾ, ਉਹ ਭਗਤ ਜੀ ਦੇ ਦਰਸ਼ਨਾਂ ਹਿੱਤ ਚਲਾ ਜਾਂਦਾ। ਅਜਿਹੇ ਹੀ ਇੱਕ ਦਿਨ ਸਤਸੰਗ ਤੋਂ ਬਾਅਦ ਜਦੋਂ ਰਾਜਾ ਪੀਪਾ ਨੇ ਭਗਤ ਰਵੀਦਾਸ ਜੀ ਕੋਲੋਂ ਰੁਖ਼ਸਤ ਹੋਣਾ ਚਾਹਿਆ ਤਾਂ ਰੱਬੀ ਪਰੇਮ ਵਿੱਚ ਗੜੁੱਚ ਭਗਤ ਜੀ ਨੇ ਰਾਜਾ ਨੂੰ ਕੋਲ ਪਏ ਬਰਤਨ ਵਿੱਚੋਂ ਚੂਲੀ ਭਰ ਪਾਣੀ ਪ੍ਰਸ਼ਾਦ ਰੂਪ ਵਿੱਚ ਬਖਸਿ਼ਸ਼ ਕੀਤਾ।

ਉਹ ਸੁਭਾਗਾ ਪਲ ਰਾਜਾ ਦੇ ਉੱਚ ਕੁਲ ਦੇ ਹੰਕਾਰ ਵਿੱਚ ਗਰਕ ਹੋ ਕੇ ਰਹਿ ਗਿਆ ਜਿਸ ਕਾਰਣ ਰਾਜਾ ਦੇ ਮਨ ਵਿੱਚ ਖਿਆਲ ਆ ਗਿਆ ਕਿ ਉਹ ਰਾਜਪੂਤ ਹੋ ਕੇ ਇੱਕ ਨੀਵੀਂ ਜਾਤ ਦੇ ਸਾਧੂ ਹੱਥੋਂ ਪਾਣੀ ਕਿਵੇਂ ਪੀਵੇ। ਪਲ ਦੀ ਪਲ ਰਾਜਾ ਦਾ ਮਨ ਹਿਕਾਰਤ ਨਾਲ ਭਰ ਗਿਆ ਅਤੇ ਉਸ ਨੇ ਪਾਣੀ ਪੀਣ ਦੀ ਥਾਂ ਰੱਬ ਰੂਪੀ ਸੰਤ ਦੇ ਹੱਥੋਂ ਮਿਲੇ ਜਲ ਨੂੰ ਆਪਣੀ ਕਮੀਜ਼ ਦੀਆਂ ਬਾਹਵਾਂ ਵਿੱਚੋਂ ਥੱਲੇ ਖਿਸਕ ਜਾਣ ਦਿੱਤਾ। ਆਪਣੇ ਮਹਿਲ ਪਰਤ ਕੇ ਰਾਜਾ ਨੇ ਪਹਿਨਿਆ ਚੋਲਾ ਧੋਬੀਆਂ ਨੂੰ ਧੋਣ ਲਈ ਦੇ ਦਿੱਤਾ। ਪੁਸ਼ਾਕ ਵਿੱਚ ਜਿੱਥੇ ਅਮ੍ਰਤਿ ਰੂਪੀ ਜਲ ਸਮਾ ਚੁੱਕਾ ਸੀ, ਉੱਥੇ ਪੱਕਾ ਦਾਗ ਬਣ ਚੁੱਕਾ ਸੀ। ਇਸ ਪੁਸ਼ਾਕ ਨੂੰ ਧੋਣ ਦੀ ਵਾਰੀ ਧੋਬੀ ਦੀ ਨੌਜਵਾਨ ਬੇਟੀ ਨੂੰ ਆਈ।

ਜਿਉਂ ਹੀ ਧੋਬੀ ਦੀ ਬੇਟੀ ਨੇ ਪੁਸ਼ਾਕ ਨੂੰ ਹੱਥਾਂ ਵਿੱਚ ਲਿਆ ਤਾਂ ਉਸ ਵਿੱਚੋਂ ਖੁਸ਼ਬੋ ਦੀਆਂ ਲਹਿਰਾਂ ਉਗਮ ਰਹੀਆਂ ਸਨ। ਖੁਸ਼ਬੋ ਐਨੀ ਮਨਮੋਹਕ ਸੀ ਕਿ ਇਹ ਬੱਚੀ ਵਾਰ ਵਾਰ ਉਸ ਕੱਪੜੇ ਦੀ ਖੁਸ਼ਬੋ ਲਵੇ ਅਤੇ ਵਾਰ ਵਾਰ ਨਿਚੋੜ ਕੇ ਸੰਵਾਤ ਬੂੰਦ ਨੂੰ ਚੱਖੀ ਜਾਵੇ। ਮਹਾਨ ਸੰਤ ਦੀ ਛੂਹ ਵਾਲੀ ਪੁਸ਼ਾਕ ਨੇ ਬੱਚੀ ਦੀ ਕਾਇਆ ਕਲਪ ਕਰ ਦਿੱਤੀ, ਉਸਨੂੰ ਰੱਬੀ ਦਰਸ਼ਨ ਹੋਏ ਅਤੇ ਉਹ ਅਨਾਹਦ ਮਸਤੀ ਵਿੱਚ ਚਲੀ ਗਈ। ਬੱਚੀ ਦੀ ਬਦਲੀ ਕਿਸਮਤ ਦੀ ਗਾਥਾ ਜਦੋਂ ਰਾਜਾ ਦੇ ਕੰਨਾਂ ਵਿੱਚ ਪਈ ਤਾਂ ਉਸਨੂੰ ਆਪਣੇ ਕੀਤੇ ਉੱਤੇ ਪਛਤਾਵਾ ਹੋਣਾ ਸੁਭਾਵਿਕ ਸੀ। ਖੈਰ, ਕਰੁਣਾ ਦੇ ਸਾਗਰ ਭਗਤ ਰਵੀਦਾਸ ਜੀ ਨੇ ਸਮਾਂ ਪਾ ਕੇ ਰਾਜਾ ਪੀਪਾ ਨੂੰ ਆਪਣੀ ਅਪਾਰ ਕ੍ਰਿਪਾ ਦਾ ਪਾਤਰ ਜਰੂਰ ਬਣਾਇਆ।

ਇਸ ਕਥਾ ਦਾ ਜਿ਼ਕਰ ਇਸ ਮਨਸ਼ਾ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਖੋਜੀਆਂ ਵੱਲੋਂ Journal of Personality and Social Psychology  ਅਨਦ ੰੋਚਅਿਲ ਫਸੇਚਹੋਲੋਗੇ ਦੇ 3 ਜਨਵਰੀ 2018 ਦੇ ਅੰਕ ਵਿੱਚ ਪ੍ਰਕਾਸਿ਼ਤ ਖੋਜ ਦੇ ਸਿੱਟਿਆਂ ਨੂੰ ਪੁਰਾਤਨ ਅਨੁਭੂਤੀਪੂਰਣ ਅਨੁਭਵਾਂ ਨਾਲ ਜੋੜ ਕੇ ਵੇਖਿਆ ਜਾ ਸਕੇ। ਯੂਨੀਵਰਸਿਟੀ ਖੋਜੀਆਂ ਨੇ ਸਿੱਟਾ ਕੱਢਿਆ ਹੈ ਕਿ ਜੇ ਕੋਈ ਔਰਤ ਉਸ ਵਿਅਕਤੀ ਦੀ ਕਮੀਜ਼ ਨੂੰ ਸੂੰਘ ਲਵੇ ਜਿਸ ਨਾਲ ਉਸਦੇ ਰੁਮਾਂਚਕ ਸਬੰਧ ਹੋਣ ਤਾਂ ਉਸਦਾ ਮਾਨਸਿਕ ਤਣਾਅ ਘੱਟ ਹੋ ਜਾਂਦਾ ਹੈ। ਇਹ ਅਨੁਭਵ ਉਸ ਵੇਲੇ ਵੀ ਹੋਵੇਗਾ ਜਦੋਂ ਉਸਦਾ ਸਾਥੀ ਸਰੀਰਕ ਰੂਪ ਵਿੱਚ ਕੋਲ ਮੌਜੂਦ ਨਹੀਂ ਵੀ ਹੁੰਦਾ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕੀਤੀ ਗਈ ਖੋਜ ਵਿੱਚ ਉਸ ਤੱਥ ਦਾ ਮੁੜ ਦੁਹਰਾਇਆ ਜਾਣਾ ਅਹਿਮੀਅਤ ਰੱਖਦਾ ਹੈ ਕਿ ਹਰ ਮਨੁੱਖ ਵਿੱਚ ਰੱਬ ਵੱਲੋਂ ਪਾਈ ਗਈ Olfactory memory ਦਾ ਇਨਸਾਨੀ ਵਿਕਾਸ ਵਿੱਚ ਵੱਡਾ ਰੋਲ ਹੈ।

ਬੱਚੇ ਦੇ ਪੈਦਾ ਹੋਣ ਤੋਂ ਬਾਅਦ ਨਵੀਂ ਬਣੀ ਮਾਂ ਵਿੱਚ Olfactory memoryਦੇ ਪੱਧਰ ਵਿੱਚ ਅਚਾਨਕ ਵਾਧਾ ਹੋ ਜਾਣਾ ਇੱਕ ਪਰਖਿਆ ਹੋਇਆ ਸਾਇੰਟਿਫਿਕ ਤੱਥ ਹੈ। ਮਾਨਸ ਜਾਤ ਨੂੰ ਖਤਮ ਹੋਣੋਂ ਬਚਾਉਣ ਅਤੇ ਸੰਚਾਰ ਕਰਨ ਦੀ ਸਮਰੱਥਾ ਮਜ਼ਬੂਤ ਬਣਾਈ ਰੱਖਣ ਵਿੱਚ Olfactory memory ਨੇ ਮੁੱਢ ਕਦੀਮ ਤੋਂ ਬੇਜੋੜ ਰੋਲ ਅਦਾ ਕੀਤਾ ਹੈ। ਜਿਸ ਚੀਜ਼ ਨੂੰ ਅੱਜ ਸਾਇੰਸ ਖੋਜਾਂ ਨਾਲ ਸਿੱਧ ਕਰ ਰਹੀ ਹੈ, ਉਸਦੀ ਸਥਾਪਨਾ ਪੁਰਾਤਨ ਸਮਿਆਂ ਤੋਂ ਅਨੁਭੂਤੀਆਂ ਦੇ ਪੱਧਰ ਉੱਤੇ ਹੁੰਦੀ ਆਈ ਹੈ।

ਇਹ ਅਨੁਭੂਤੀ ਦਾ ਹੀ ਕਮਾਲ ਹੈ ਕਿ ਮਾਂ ਦੀ ਮਮਤਾ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਸੰਤਾਂ ਮਹਾਂਪੁਰਖਾਂ ਨੂੰ ਲੋਕਾਈ ਵੱਲੋਂ ‘ਮਾਂ’ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਹੋ ਸਕਦਾ ਹੈ ਇਸਦਾ ਕਾਰਣ ਇਹ ਹੋਵੇ ਕਿ ਮਾਵਾਂ ਅਤੇ ਸੱਚੇ ਸੰਤਾਂ ਦੇ ਸਪਰੱਸ਼ ਵਿੱਚ olfactory perceptive ਤੱਤ ਦੀ ਮਾਤਰਾ ਆਮ ਵਿਅਕਤੀ ਨਾਲੋਂ ਕਿਤੇ ਵੱਧ ਹੁੰਦੀ ਹੈ। ਸ਼ਾਇਦ ਕਦੇ ਵਕਤ ਆਵੇ ਜਦੋਂ ਸਾਇੰਸ ਇਹ ਸਿੱਧ ਕਰ ਸਕੇਗੀ ਕਿ ਕਿਸੇ ਵਿਅਕਤੀ ਵਿਸੇ਼ਸ਼ ਲਈ ਪਰੇਮ (ਇਸ਼ਕ ਮਜਾਜੀ) ਦੀ ਖਿੱਚ ਅਤੇ ਅਨੰਤ ਸੰਭਾਵਨਾ ਵਾਲੇ ਕੁਦਰਤੀ ਪਰੇਮ (ਇਸ਼ਕ ਮਜਾਜੀ) ਦੀ ਮਾਤਰਾ ਵਿੱਚ ਕਿੰਨਾ ਕੁ ਵੱਡਾ ਫਰਕ ਹੁੰਦਾ ਹੈ।