ਮਾਧੁਰੀ-ਅਨਿਲ ਨੇ ਸ਼ੁਰੂ ਕੀਤੀ ‘ਟੋਟਲ ਧਮਾਲ’ ਦੀ ਸ਼ੂਟਿੰਗ


18 ਸਾਲ ਬਾਅਦ ਇੱਕ ਦੂਸਰੇ ਨਾਲ ਕੰਮ ਕਰਨ ਜਾ ਰਹੇ ਮਾਧੁਰੀ ਦੀਕਸ਼ਤ ਤੇ ਅਨਿਲ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਫਿਲਮ ਡਾਇਰਕਟਰ ਇੰਦਰ ਕੁਮਾਰ ਨੇ ਦੱਸਿਆ ਹੈ, ਫਿਲਮ ‘ਬੇਟਾ’ ਦੇ 26 ਸਾਲ ਬਾਅਦ ਅਸੀਂ ਤਿੰਨੇ ਇਕੱਠੇ ਸ਼ੂਟਿੰਗ ਕਰ ਰਹੇ ਹਾਂ ਅਤੇ ਇਸ ਫਿਲਮ ਬਾਰੇ ਮੈਂ ਬਹੁਤ ਐਕਸਾਈਟਿਡ ਹਾਂ। ਫਿਲਮ ਵਿੱਚ ਦੋਵੇਂ ਪਤੀ-ਪਤਨੀ ਦੇ ਰੋਲ ਵਿੱਚ ਹੋਣਗੇ ਅਤੇ ਇਸ ਵਿੱਚ ਅਨਿਲ ਕਪੂਰ ਦੇ ਕਿਰਦਾਰ ਦਾ ਨਾਂਅ ਅਵਿਨਾਸ਼ ਹੋਵੇਗਾ। ਇੰਦਰ ਨੇ ਇਹ ਵੀ ਦੱਸਿਆ ਕਿ ਕੱਲ੍ਹ ਮਾਧੁਰੀ ਦੇ ਨਾਲ ਗੀਤ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਏਗੀ।