ਮਾਤਾ ਪ੍ਰੀਤਮ ਕੌਰ ਗਿੱਲ ਦਾ ਦਿਹਾਂਤ, 11 ਅਪਰੈਲ ਨੂੰ ਸੰਸਕਾਰ

Pritam Kaur Gillਬਰੈਂਪਟਨ: ਪੋਸਟ ਬਿਉਰੋ: ਪਰਿਵਾਰ ਵੱਲੋਂ ਮਿਲੀ ਸੂਚਨਾ ਮੁਤਾਬਕ ਬਰੈਂਪਟਨ ਵਾਸੀ ਬੀਬੀ ਪ੍ਰੀਤਮ ਕੌਰ ਗਿੱਲ 87 ਸਾਲਾਂ ਦੀ ਆਯੂ ਭੋਗ ਕੇ ਸਵਰਗਵਾਸ ਹੋ ਗਏ ਹਨ। ਉਹ ਮਾਸਟਰ ਵਤਨ ਸਿੰਘ ਗਿੱਲ ਦੀ ਸੁਪਤਨੀ ਸਨ ਅਤੇ ਪਰਿਵਾਰ ਦਾ ਪਿਛੋਕੜ ਜਲੰਧਰ ਜਿਲੇ ਵਿੱਚ ਗਿੱਲ ਪਿੰਡ ਨਾਲ ਹੈ। ਬੀਬੀ ਪ੍ਰੀਤਮ ਕੌਰ ਦੇ ਬੇਟੇ ਅਮਰਜੀਤ ਸਿੰਘ ਗਿੱਲ ਮੁਤਾਬਕ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਰਸਮਾਂ 11 ਅਪਰੈਲ ਦਿਨ ਮੰਗਲਵਾਰ ਵਾਲੇ ਦਿਨ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 1 ਵਜੇ ਤੱਕ ਬਰੈਂਪਟਨ ਵਿੱਚ 30 ਬਰੈਮਵਿਨ ਕੋਰਟ ਉੱਤੇ ਸਥਿਤ ਕਰੈਮੇਟੋਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ ਵਿਖੇ ਹੋਣਗੀਆਂ। ਬੀਬੀ ਗਿੱਲ ਦੀ ਆਤਮਕ ਸ਼ਾਂਤੀ ਲਈ ਅੰਤਮ ਅਰਦਾਸ ਮਾਲਟਨ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 4 ਵਿੱਚ ਬਾਅਦ ਦੁਪਿਹਰ ਡੇਢ ਵਜੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਮਰਜੀਤ ਸਿੰਘ ਗਿੱਲ ਨਾਲ 416-722-6370 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।