ਮਾਊਂਟੇਨੈਸ਼ ਸੀਨੀਅਰਜ਼ ਕਲੱਬ 5 ਜੁਲਾਈ ਨੂੰ ਮਨਾਵੇਗਾ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ

ਬਰੈਂਪਟਨ, 3 ਜੁਲਾਈ (ਪੋਸਟ ਬਿਊਰੋ) : ਮਾਊਂਟੇਨੈਸ਼ ਸੀਨੀਅਰਜ਼ ਕਲੱਬ, ਬਰੈਂਪਟਨ ਵੱਲੋਂ 5 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਮਾਊਂਟੇਨੈਸ਼ ਮਿਡਲ ਸਕੂਲ, ਬਰੈਂਪਟਨ ਵਿਖੇ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾ ਰਹੇ ਹਨ।
ਇਸ ਮੌਕੇ ਸਾਰੇ ਸੀਨੀਅਰਜ਼ ਕਲੱਬਾਂ ਦੇ ਪ੍ਰੈਜ਼ੀਡੈਂਟਸ ਤੇ ਮੈਂਬਰਾਂ ਨੂੰ ਇਨ੍ਹਾਂ ਜਸ਼ਨਾਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਫੈਡਰਲ, ਪ੍ਰੋਵਿੰਸ਼ੀਅਲ ਤੇ ਸਿਟੀ ਦੇ ਚੁਣੇ ਹੋਏ ਮੈਂਬਰ ਵੀ ਪਹੁੰਚਣਗੇ। ਕਲੱਬ ਵੱਲੋਂ ਸਨੈਕਸ, ਚਾਹ, ਕੌਫੀ ਤੇ ਕੋਲਡ ਡ੍ਰਿੰਕਸ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਹੈ।
ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਪ੍ਰੈਜ਼ੀਡੈਂਟ ਬਖਸ਼ੀਸ਼ ਸਿੰਘ ਗਿੱਲ ਨੂੰ 647-772-0840, ਵਾਈਸ ਪ੍ਰੈਜ਼ੀਡੈਂਟ ਚਰਨਜੀਤ ਸਿੰਘ ਢਿੱਲੋਂ ਨੂੰ 647-895-3560 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਕਲੱਬ ਦੇ ਲੇਡੀਜ਼ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਸ੍ਰੀਮਤੀ ਢਿੱਲੋਂ ਵੱਲੋਂ ਦਿੱਤੀ ਗਈ।