ਮਹੇਸ਼ ਭੱਟ ਨੂੰ ਨਿਰਦੇਸ਼ਨ ਵਿੱਚ ਵਾਪਸ ਲਿਆਉਣਾ ਚਾਹੰੁਦੇ ਹਨ ਰਣਬੀਰ


ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਰਿਸ਼ਤਿਆਂ ਨੂੰ ਲੈ ਕੇ ਨਾ ਤਾਂ ਕੁਝ ਖੁੱਲ੍ਹ ਕੇ ਦੱਸ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਲਾਕਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕੁਝ ਛੁਪਾਉਣਾ ਵੀ ਨਹੀਂ ਚਾਹੁੰਦੇ। ਦੋਵੇਂ ਇੱਕ ਦੂਸਰੇ ਦੇ ਪਰਵਾਰਾਂ ਨੂੰ ਵੀ ਮਿਲ ਰਹੇ ਹਨ। ਆਲੀਆ ਨੂੰ ਪਿਛਲੇ ਦਿਨੀਂ ਕਪੂਰ ਪਰਵਾਰ ਦੇ ਨਾਲ ਦੇਖਿਆ ਗਿਆ ਤਾਂ ਰਣਬੀਰ ਕਪੂਰ ਪਹੁੰਚ ਗਏ ਆਲੀਆ ਭੱਟ ਦੇ ਘਰ, ਜਿੱਥੇ ਉਨ੍ਹਾਂ ਦੀ ਮੁਲਾਕਾਤ ਆਲੀਆ ਦੇ ਪਾਪਾ ਮਹੇਸ਼ ਭੱਟ ਨਾਲ ਡਿਨਰ ਟੇਬਲ ‘ਤੇ ਹੋਈ, ਜਿਸ ਵਿੱਚ ਰਣਬੀਰ ਅਤੇ ਮਹੇਸ਼ ਭੱਟ ਦੇ ਵਿੱਚ ਕਈ ਮੁੱਦਿਆਂ ‘ਤੇ ਗੱਲਬਾਤ ਹੋਈ। ਇਨ੍ਹਾਂ ਮੁੱਦਿਆਂ ਵਿੱਚ ਰਣਬੀਰ ਦੀ ਫਿਲਮ ‘ਸੰਜੂ’ ਨੂੰ ਮਿਲੀ ਸਫਲਤਾ ਰਹੀ।
ਸਭ ਜਾਣਦੇ ਹਨ ਕਿ ਅਸਲੀ ਸੰਜੂ ਦੇ ਨਾਲ ਭੱਟ ਪਰਵਾਰ ਦੇ ਨਜ਼ਦੀਕੀ ਰਿਸ਼ਤੇ ਹਨ। ਇਸ ਮੁਲਾਕਾਤ ਦੇ ਗਵਾਹ ਰਹੇ ਲੋਕਾਂ ਨੇ ਇੱਕ ਦਿਲਚਸਪ ਗੱਲ ਦੱਸੀ ਹੈ। ਆਲੀਆ ਭੱਟ ਕਈ ਸਾਲਾਂ ਤੋਂ ਕਹਿ ਰਹੀ ਹੈ ਕਿ ਉਹ ਆਪਣੇ ਪਾਪਾ ਦੀ ਫਿਲਮ ‘ਦਿਲ ਹੈ ਕਿ ਮਾਨਤਾ ਨਹੀਂ’ ਦੇ ਰੀਮੇਕ ਵਿੱਚ ਕੰਮ ਕਰਨਾ ਚਾਹੰੁਦੀ ਹੈ। ਉਸ ਦੀ ਇਸ ਇੱਛਾ ਵਿੱਚ ਸਭ ਤੋਂ ਵੱਡੀ ਰੁਕਾਵਟ ਖੁਦ ਮਹੇਸ਼ ਭੱਟ ਹਨ, ਜੋ ਡਾਇਰੈਕਸ਼ਨ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਆਲੀਆ ਚਾਹੁੰਦੀ ਹੈ ਕਿ ਰੀਮੇਕ ਦਾ ਡਾਇਰੈਕਸ਼ਨ ਖੁਦ ਮਹੇਸ਼ ਭੱਟ ਕਰਨ। ਸੂਤਰਾਂ ਅਨੁਸਾਰ ਹੁਣ ਇਸੇ ਮਿਸ਼ਨ ਨੂੰ ਲੈ ਕੇ ਰਣਬੀਰ ਨੇ ਮਹੇਸ਼ ਭੱਟ ਨੂੰ ਇਹ ਭਰੋਸਾ ਦਿੱਤਾ ਹੈ ਕਿ ਜੇ ਉਹ ਡਾਇਰੈਕਸ਼ਨ ਵਿੱਚ ਵਾਪਸ ਆਉਣਾ ਚਾਹੰੁਦੇ ਹਨ ਕਿ ਰੀਮੇਕ ਵਿੱਚ ਆਲੀਆ ਦੇ ਨਾਲ ਉਹ ਕੰਮ ਕਰ ਸਕਦੇ ਹਨ। ਉਹ ਗੇਂਦ ਮਹੇਸ਼ ਭੱਟੇ ਦੇ ਪਾਲੇ ਵਿੱਚ ਜਾਂਦੀ ਹੈ ਕਿ ਉਹ ਬੇਟੀ ਅਤੇ ਉਸ ਦੇ ਸਭ ਤੋਂ ਕਰੀਬੀ ਦੋਸਤ ਨੂੰ ਖੁਸ਼ ਕਰਨਾ ਚਾਹੁਣਗੇ ਜਾਂ ਨਹੀਂ?