ਮਹਿਲਾ ਵਿਸ਼ਵ ਕੱਪ 2017 : ਇੰਗਲੈਂਡ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾ ਕੇ ਕੀਤਾ ਵਿਸ਼ਵ ਕੱਪ ਉਤੇ ਕਬਜ਼ਾ

england beat india d

england beat india

ਲੰਡਨ, 23 ਜੁਲਾਈ (ਪੋਸਟ ਬਿਊਰੋ)- ਅਹਿਮ ਮੌਕਿਆਂ ‘ਤੇ ਵਿਕਟਾਂ ਗੁਆ ਕੇ ਭਾਰੀਤ ਮਹਿਲਾ ਟੀਮ ਨੇ ਆਈ.ਸੀ.ਸੀ. ਵਿਸ਼ਵ ਕੱਪ ਦੇ ਫਾਈਨਲ ਵਿਚ ਮੇਜ਼ਬਾਨ ਇੰਗਲੈਂਡ ਹੱਥੋਂ 9 ਦੌੜਾਂ ਨਾਲ ਕਰੀਬੀ ਮੈਚ ਹਾਰ ਕੇ ਦੂਜੀ ਵਾਰ ਖਿਤਾਬ ਜਿੱਤਣ ਤੋਂ ਖੁੰਝ ਗਈ। ਭਾਰਤ ਇਸ ਤੋਂ ਪਹਿਲਾਂ 2005 ਆਸਟ੍ਰੇਲੀਆ ਹੱਥੋਂ ਹਾਰ ਗਿਆ ਸੀ। ਇਸ ਤਰ੍ਹਾਂ ਮੇਜ਼ਬਾਨ ਇੰਗਲੈਂਡ ਨੇ ਚੌਥੀ ਵਾਰ ਵਿਸ਼ਵ ਕੱਪ ਦਾ ਖਿਤਾਬ ਅਪਣੇ ਨਾਂ ਕੀਤਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 7 ਵਿਕਟਾਂ ‘ਤੇ 228 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਭਾਰਤੀ ਟੀਮ ਓਪਨਰ ਪੂਨਮ ਰਾਊਤ (86) ਤੇ ਹਰਮਨਪ੍ਰੀਤ ਕੌਰ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਬਾਵਜੂਦ 48.4 ਓਵਰਾਂ ਵਿਚ 219 ਦੌੜਾਂ ‘ਤੇ ਢੇਰ ਹੋ ਗਈ। ਭਾਰਤੀ ਮਹਿਲਾ ਟੀਮ ਕੋਲ ਪਹਿਲੀ ਵਾਰ ਖਿਤਾਬ ਜਿੱਤਣ ਦਾ ਮੌਕਾ ਸੀ ਪਰ ਉਹ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੀ।
ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (23 ਦੌੜਾਂ ‘ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ 7 ਵਿਕਟਾਂ ‘ਤੇ 228 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਝੂਲਨ ਗੋਸਵਾਮੀ ਨੇ 10 ਓਵਰਾਂ ਵਿਚ 23 ਦੌੜਾਂ ‘ਤੇ 3 ਵਿਕਟਾਂ, ਪੂਨਮ ਯਾਦਵ ਨੇ 10 ਓਵਰਾਂ ਵਿਚ 36 ਦੌੜਾਂ ‘ਤੇ 2 ਵਿਕਟਾਂ ਅਤੇ ਰਾਜੇਸ਼ਵਰੀ ਗਾਇਕਵਾੜ ਨੇ 10 ਓਵਰਾਂ ਵਿਚ 49 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ।
ਇੰਗਲੈਂਡ ਦੀਆਂ ਓਪਨਰ ਲਾਰੇਨ ਵਿਨਫੀਲਡ ਨੇ 24 ਤੇ ਟੈਮੀ ਬਿਊਮੋਂਟ ਨੇ 23 ਦੌੜਾਂ ਬਣਾਈਆਂ। ਟੇਲਰ ਨੇ 62 ਗੇਂਦਾਂ ‘ਤੇ 45 ਦੌੜਾਂ ਬਣਾਈਆਂ, ਜਿਸ ਵਿਚ ਕੋਈ ਬਾਊਂਡਰੀ ਨਹੀਂ ਸੀ। ਝੂਲਨ ਨੇ ਨਤਾਲੀ ਸ਼ਿਵਰ ਨੂੰ ਵੀ ਆਊਟ ਕੀਤਾ, ਜਿਸ ਨੇ 68 ਗੇਂਦਾਂ ‘ਤੇ 51 ਦੌੜਾਂ ਵਿਚ ਪੰਜ ਚੌਕੇ ਲਗਾਏ। ਕੈਥਰੀਨ ਬ੍ਰੰਟ ਨੇ 42 ਗੇਂਦਾਂ ਵਿਚ 34 ਤੇ ਜੇਨੀ ਗਨ ਨੇ 38 ਗੇਂਦਾਂ ‘ਤੇ ਅਜੇਤੂ 25 ਦੌੜਾਂ ਬਣਾ ਕੇ ਇੰਗਲੈਂਡ ਨੂੰ 228 ਦੌੜਾਂ ਤੱਕ ਪਹੁੰਚਾਇਆ।
ਟੇਲਰ ਨੇ 62 ਗੇਂਦਾਂ ‘ਤੇ 45 ਦੌੜਾਂ ਬਣਾਈਆਂ, ਜਿਸ ‘ਚ ਕੋਈ ਬਾਊਂਡਰੀ ਨਹੀਂ ਸੀ। ਕੈਥਰੀਨ ਬ੍ਰੰਟ ਨੇ 42 ਗੇਂਦਾਂ ‘ਤੇ 34 ਤੇ ਜੇਨੀ ਗਨ ਨੇ 38 ਗੇਂਦਾਂ ‘ਤੇ ਅਜੇਤੂ 25 ਦੌੜਾਂ ਬਣਾ ਕੇ ਇੰਗਲੈਂਡ ਨੂੰ 228 ਤਕ ਪਹੁੰਚਾਇਆ। ਬ੍ਰੰਟ ਨੂੰ ਦੀਪਤੀ ਸ਼ਰਮਾ ਨੇ ਸਿੱਧੀ ਥ੍ਰੋਅ ‘ਤੇ ਰਨ ਆਊਟ ਕਰ ਦਿੱਤਾ। ਇਸ ਤੋਂ ਬਾਅਦ ਗਨ ਨੇ ਆਖਰੀ ਚਾਰ ਓਵਰਾਂ ਵਿਚ ਲੌਰਾ ਮਾਰਸ਼ (ਅਜੇਤੂ 14) ਨਾਲ ਮਿਲ ਕੇ ਅਜੇਤੂ 32 ਦੌੜਾਂ ਜੋੜੀਆਂ।