ਮਹਿਕਦਾ ਪੰਨਾ

-ਡਾ. ਜਸ ਮਲਕੀਤ

ਸੁਬ੍ਹਾ ਦੀ
ਪਹਿਲੀ ਕਿਰਨ
ਜਦ ਵੀ
ਆ ਦਸਤਕ ਦਿੰਦੀ ਹੈ
ਤਾਂ
ਸੁਫਨਿਆਂ ਦੇ
ਸੰਸਾਰ ‘ਚੋਂ
ਨਿਕਲਿਆ ਖੂਨ
ਸਿਰਜਦਾ ਹੈ
ਸੰਵਾਦ
ਕੁਦਰਤ ਦੇ ਨਾਲ
ਕਿਸੇ
ਕਵਿਤਾ
ਗੀਤ ਜਾਂ
ਗ਼ਜ਼ਲ ਦੇ ਰੂਪ ਵਿੱਚ…
ਕੋਰੇ ਪੰਨਿਆ `ਤੇ ਉਕਰਿਆ
ਹਰ ਹਰਫ
ਕਹਿ ਜਾਂਦੈ ਦਾਸਤਾਂ
ਤੇਰੀ ਤੇ ਮੇਰੀ
ਜਿਸ ਨਾਲ
ਮਹਿਕ ਉਠਦੈ
ਹਰ ਪੰਨਾ
ਜਿਵੇਂ
ਖੁਸ਼ਬੂ-ਖੁਸ਼ਬੂ ਹੋ ਜਾਂਦੈ
ਮੇਰਾ ਮਨ
ਮਹਿਜ਼ ਤੇਰੇ
ਖਿਆਲ ਨਾਲ…