ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਥਾ ਅੰਤਰਰਾਸ਼ਟਰੀ ਅਵਾਰਡ ਸਮਾਗਮ ਦੀਆਂ ਤਿਆਰੀਆਂ ਜੋਰਾਂ `ਤੇ

20170331_205208ਬਰੈਮਪਟਨ (ਜਰਨੈਲ ਸਿੰਘ ਮਠਾੜੂ ) – ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਆਨਟਾਰੀਓ ਦੀ ਇਕ ਵਿਸ਼ੇਸ਼ ਮੀਟਿੰਗ ਮਿਤੀ 31 ਮਾਰਚ 2017 ਨੂੰ 308 ਰਦਰਫੋਰਡ ਰੋਡ ਬਰੈਮਪਟਨ ਵਿਖੇ ਸ.ਭੁਪਿੰਦਰ ਸਿੰਘ ਘਟੌੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ ਫਾਊਂਡੇਸ਼ਨ ਦੇ ਕਾਰਜ -ਕਰਨੀ ਦੇ ਮੈਂਬਰ ਅਤੇ ਯੂਥ ਵਿੰਗ ਦੇ ਵੀ ਸ਼ਾਮਲ ਹੋਏ। ਸਭ ਤੌ ਪਹਿਲਾ ਪ੍ਰਧਾਨ ਜੀ ਨੇ ਆਏ ਮੈਂਬਰਾਂ ਦਾ ਮੀਟਿੰਗ ਵਿਚ ਆਉਣ ਤੇ ਜੀ ਆਇਆ ਕਿਹਾ ਤੇ ਏਜੰਡੇ ਵਾਰੇ ਸੰਖੇਪ ਜਾਣਕਾਰੀ ਦਿਤੀ ਉਪਰੰਤ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਆਉਣ ਵਾਲੇ ਇਸ ਸਮਾਗਮ ਦੀ ਰੂਪ ਰੇਖਾ ਵਾਰੇ ਵਿਸਥਾਰ ਨਾਲ ਦਸਿਆ ਅਤੇ ਇਸ ਸਮਾਗਮ ਨੂੰ ਪਹਿਲਾ ਨਾਲੋਂ ਵਧੇਰੇ ਚੰਗੇ ਢੰਗ ਨਾਲ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰ ਇਕ ਮੈਂਬਰ ਤੋਂ ਵਿਸ਼ੇਸ਼ ਰੂਪ ਵਿਚ ਉਸਦੇ ਸਯੋਗ ਵਿਚਾਰ ਲਏ ਗਏ ਤੇ ਉਪਰੰਤ ਕਿਹਾ ਕਿ ਸਾਰਿਆਂ ਦੀ ਸਹਿਮਤੀ ਨਾਲ ਹੀ ਇਸ ਨੂੰ ਵਧੇਰੇ ਯੋਗ ਤਰੀਕੇ ਨਾਲ ਮਨਾਇਆ ਜਾ ਸਕਦਾ ਹੈ ਤਾਂ ਕਿ ਇਹ ਸਮਾਗਮ ਇਕ ਯਾਦਗਾਰੀ ਸਮਾਗਮ ਹੋ ਨਿਬੜੇ। ਬੱਚਿਆਂ ਲਈ ਵਿਸ਼ੇਸ਼ ਤੋਰ ਤੇ ਸਿੱਖੀ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ ਅਤੇ ਬਚਿਆ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਥੇ ਇਹ ਵੀ ਦੱਸਣ ਯੋਗ ਬਣਦਾ ਹੈ ਕਿ ਫਾਊਂਡੇਸ਼ਨ ਹਰ ਸਾਲ ਇਹ ਦਿਵਸ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਨ ਦੇ ਸੰਬੰਧ ਮਨਾਉਂਦੀ ਹੈ ਅਤੇ ਵਿਦੇਸ਼ਾ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਰਾਮਗੜੀਆ ਪਤਵੰਤੇ ਸੱਜਣਾ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਦੀ ਸਾਡੇ ਭਾਈਚਾਰੇ ਨੂੰ ਕੋਈ ਵਿਸ਼ੇਸ਼ ਦੇਣ ਹੁੰਦੀ ਹੈ। ਓਹਨਾ ਦੀਆ ਕੀਤੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਮਹਾਰਾਜਾ ਜੱਸਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੀਟਿੰਗ ਵਿਚ ਭੁਪਿੰਦਰ ਸਿੰਘ ਘਟੌੜਾ, ਦਲਜੀਤ ਸਿੰਘ ਗੈਦੂ, ਜਸਵੀਰ ਸਿੰਘ ਸੈਭੀ, ਹਰਜਿੰਦਰ ਸਿੰਘ ਝੀਤਾ, ਹਰਦਿਆਲ ਸਿੰਘ ਝੀਤਾ, ਬਲਜਿੰਦਰ ਸਿੰਘ ਜਗਦਿਓ, ਰਛਪਾਲ ਸਿੰਘ ਧੰਜਲ, ਸਤਨਾਮ ਸਿੰਘ ਗੈਦੂ ,ਭੁਪਿੰਦਰ ਸਿੰਘ ਸੁਰਧਾਰ, ਭੁਪਿੰਦਰ ਸਿੰਘ ਸੀਰਾ, ਜਰਨੈਲ ਸਿੰਘ ਮਠਾੜੂ ਅਤੇ ਮਹਿੰਦਰ ਸਿੰਘ ਕੂੰਦੀ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਅੰਤ ਵਿਚ ਗੈਦੂ ਸਾਹਿਬ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਚਾਹ ਪਾਣੀ ਦੀ ਸੇਵਾ ਵੀ ਗੈਦੂ ਸਾਹਿਬ ਵਲੋਂ ਕੀਤੀ ਗਈ। ਹੋਰ ਪ੍ਰੋਗਰਾਮਾਂ ਦੀ ਵਧੇਰੇ ਜਾਣਕਾਰੀ ਲਈ 416-305-9878 ਤੇ ਦਲਜੀਤ ਸਿੰਘ ਗੈਦੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।