ਮਸਾਂ ਮੱਖੀ ਜਿੱਡਾ ਵਾਇਰਲੈਸ ਡਰੋਨ ਵੀ ਬਣ ਗਿਆ


ਵਾਸ਼ਿੰਗਟਨ, 26 ਮਈ (ਪੋਸਟ ਬਿਊਰੋ)- ਤਿੰਨ ਭਾਰਤੀਆਂ ਸਮੇਤ ਖੋਜ ਕਰਤਾਵਾਂ ਦੀ ਇਕ ਟੀਮ ਨੇ ਦੁਨੀਆ ਦਾ ਪਹਿਲਾ ਮੱਖੀ ਜਿੱਡਾ ਜਿੰਨਾ ਵਾਇਰਲੈਸ ਡਰੋਨ ਬਣਾ ਲਿਆ ਹੈ। ਇਹ ਤੰਗ ਜਗ੍ਹਾ ਵੀ ਆਸਾਨੀ ਨਾਲ ਨਿਗਰਾਨੀ ਕਰਨ ਵਿੱਚ ਸਮਰੱਥ ਹਨ। ਇਸ ਨੂੰ ਰੋਬੋ ਫਲਾਈ ਨਾਮ ਦਿੱਤਾ ਗਿਆ ਹੈ।
ਮਿਲ ਸਕੀ ਜਾਣਕਾਰੀ ਅਨੁਸਾਰ ਇਸ ਨੂੰ ਏਲਿਨ ਸਕੂਲਸ ਨੈਟਵਰਕ, ਮੋਬਾਈਲ ਸਿਸਟਮ ਲੈਬਸ ਅਤੇ ਮੈਕੇਨੀਕਲ ਇੰਜੀਨੀਅਰਸ ਨੇ ਮਿਲ ਕੇ ਆਟੋਨੋਮਸ ਇੰਨਸੈਕਟ ਰੋਬੋਟਿਕ ਲੈਬ ਵਿੱਚ ਤਿਆਰ ਕੀਤਾ ਹੈ। ਡਰੋਨ ਵਿੱਚ ਛੋਟੇ ਆਕਾਰ ਦੇ ਵਿੰਗਸ ਲਾਏ ਗਏ ਹਨ। ਇਹ ਦੁਨੀਆ ਦਾ ਪਹਿਲਾ ਡਰੋਨ ਹੈ ਜਿਸ ਨੂੰ ਪਾਵਰ ਸਪਲਾਈ ਕਰਨ ਤੇ ਕੰਟਰੋਲ ਕਰਨ ਲਈ ਕਿਸੇ ਵਾਇਰ ਦੇ ਨਾਲ ਜੋੜਨ ਦੀ ਲੋੜ ਨਹੀਂ ਹੈ। ਇਸ ਨੂੰ ਟੁਥਪਿਕ ਨਾਲ ਹੀ ਛੋਟੇ ਅਲਟਰਾ ਲਾਈਟ ਸਰਕਿਟ ਨਾਲ ਬਣਾਇਆ ਗਿਆ ਹੈ। ਇਸ ਵਿੱਚ ਮਾਈਕ੍ਰੋਪ੍ਰੋਸੈਸਰ ਵੀ ਲਗਾ ਹੈ।ਰੋਬੋ ਫਲਾਈ ਬਣਾਉਣ ਵਾਲੀ ਵਾਸ਼ਿੰਗਟਨ ਯੂਨੀਵਰਸਿਟੀ ਦੀ ਟੀਮ ਵਿੱਚ ਏਲੇਨ ਸਕੂਲ ਦੇ ਪ੍ਰੋਫੈਸਰ ਸ਼ਿਆਮ ਗੋਲੱਾਕੋਟਾ, ਮੈਕੇਨੀਕਲ ਇੰਜੀਨੀਅਰਿੰਗ ਪ੍ਰੋਫੈਸਰ ਸਾਵਯੇਰ ਫੂਲਰ, ਇਲੈਕਿਟ੍ਰਕਲ ਇੰਜੀਨੀਅਰਿੰਗ ਵਿੱਚ ਪੀ ਐਚ ਡੀ ਵਿਦਿਆਰਥੀ ਵਿਕਰਮ ਅਈਅਰ, ਪੀ ਐਚ ਡੀ ਵਿਦਿਆਰਥੀ ਯੋਗੇਸ਼ ਚੂਕੇਵਾਡ ਤੇ ਜੋਹਾਂਸ ਜੇਮਸ ਸ਼ਾਮਲ ਹਨ।