ਮਲਾਈ ਕੋਫਤਾ ਕਰੀ

malahi kofta kari
ਕੋਫਤਾ ਲਈ ਸਮੱਗਰੀ- ਆਲੂ ਛੇ ਉਬਲੇ ਹੋਏ, ਮੈਦਾ ਦੋ ਤੋਂ ਤਿੰਨ ਵੱਡੇ ਚਮਚ, ਮਿਓਨੀਜ਼ ਡੇਢ ਕੱਪ, ਹਰਾ ਧਨੀਆ ਤਿੰਨ ਚਾਰ ਵੱਡੇ ਚਮਚ ਬਰੀਕ ਕੱਟਿਆ ਹੋਇਆ, ਹਰੀ ਮਿਰਚ ਦੋ ਬਰੀਕ ਕੱਟੀਆਂ ਹੋਈਆਂ, ਲਾਲ ਮਿਰਚ ਪਾਊਡਰ ਅੱਧਾ ਛੋਟਾ ਚਮਚ, ਅਦਰਕ ਪੇਸਟ ਅੱਧਾ ਛੋਟਾ ਚਮਚ, ਇੱਕ ਛੋਟਾ ਚਮਚ ਧਨੀਆ ਪਾਊਡਰ, ਅਮਚੂਰ ਪਾਊਡਰ ਅੱਧਾ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਬ੍ਰੈਡ ਕ੍ਰੰਬਸ ਤਿੰਨ ਬ੍ਰੈੱਡ ਸਲਾਈਸ ਦੇ, ਤੇਲ ਤਲਣ ਲਈ।
ਗ੍ਰੇਵੀ ਦੀ ਸਮੱਗਰੀ- ਟਮਾਟਰ ਚਾਰ, ਹਰੀ ਮਿਰਚ ਦੋ, ਕ੍ਰੀਮ ਅੱਧਾ ਕੱਪ, ਤੇਲ ਦੋ ਤੋਂ ਤਿੰਨ ਵੱਡੇ ਚਮਚ, ਹਿੰਗ ਇੱਕ ਚੁਟਕੀ, ਹਲਦੀ ਪਾਊਡਰ ਅੱਧਾ ਛੋਟਾ ਚਮਚ, ਧਨੀਆ ਪਾਊਡਰ ਇੱਕ ਛੋਟਾ ਚਮਚ, ਲਾਲ ਮਿਰਚ ਪਾਊਡਰ ਅੱਧਾ ਛੋਟਾ ਚਮਚ, ਕਸੂਰੀ ਮੇਥੀ ਇੱਕ ਛੋਟਾ ਚਮਚ, ਨਮਕ ਇੱਕ ਛੋਟਾ ਚਮਚ, ਗਰਮ ਮਸਾਲਾ ਅੱਧਾ ਛੋਟਾ ਚਮਚ।
ਵਿਧੀ- ਉਬਲੇ ਆਲੂ ਛਿੱਲ ਕੇ ਕੱਦੂਕਸ ਕਰ ਲਓ। ਇਨ੍ਹਾਂ ਵਿੱਚ ਨਮਕ, ਅਦਰਕ ਦਾ ਪੇਸਟ, ਬਰੀਕ ਕੱਟੀ ਹਰੀ ਮਿਰਚ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ ਤੇ ਬਰੀਕ ਕੱਟਿਆ ਹਰਾ ਧਨੀਆ ਪਾ ਕੇ ਮਿਕਸ ਕਰ ਲਓ। ਹੁਣ ਮੈਦੇ ਵਿੱਚ ਥੋੜ੍ਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰੋ। ਆਲੂ ਦਾ ਥੋੜ੍ਹਾ ਮਿਸ਼ਰਣ ਲੈ ਕੇ ਗੋਲ ਕਰੋ ਅਤੇ ਵਿਚਕਾਰ ਉਂਗਲੀ ਦੀ ਮਦਦ ਨਾਲ ਛੇਕ ਕਰ ਕੇ ਇਸ ਵਿੱਚ ਥੋੜ੍ਹੀ ਜਿਹੀ ਮਿਓਨੀਜ਼ ਭਰ ਦਿਓ ਅਤੇ ਆਲੂ ਦਾ ਥੋੜ੍ਹਾ ਮਿਸ਼ਰਣ ਲੈ ਕੇ ਉਸ ਨੂੰ ਹੋਲ ਦੇ ਉਪਰ ਰੱਖ ਕੇ ਬੰਦ ਕਰ ਦਿਓ। ਹੁਣ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਗੋਲ ਅਕਾਰ ਦਿਓ ਅਤੇ ਮੈਦੇ ਦੇ ਘੋਲ ਵਿੱਚ ਡੁਬੋ ਕੇ ਕੱਢੋ। ਹੁਣ ਬ੍ਰੈੱਡ ਦੇ ਚੂਰੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਸਾਰੇ ਕੋਫਤੇ ਬਣਾ ਕੇ ਕੜਾਹੀ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਬਰਾਊਨ ਹੋਣ ਤੱਕ ਤਲ ਲਓ।
ਗ੍ਰੇਵੀ ਬਣਾਉਣ ਲਈ- ਟਮਾਟਰ ਅਤੇ ਹਰੀ ਮਿਰਚ ਦਾ ਪੇਸਟ ਬਣਾ ਲਓ। ਹੁਣ ਕੜਾਹੀ ਵਿੱਚ ਦੋ ਵੱਡੇ ਚਮਚ ਤੇਲ ਗਰਮ ਕਰ ਕੇ ਜੀਰਾ ਪਾ ਦਿਓ। ਹਿੰਗ, ਹਲਦੀ ਧਨੀਆ ਪਾਊਡਰ ਤੇ ਅਦਰਕ ਦਾ ਪੇਸਟ ਪਾ ਕੇ ਥੋੜ੍ਹਾ ਜਿਹਾ ਭੁੰਨ ਲਓ। ਇਸ ਵਿੱਚ ਟਮਾਟਰ ਪਾ ਕੇ ਹਲਕੇ ਸੇਕ ‘ਤੇ ਉਦੋਂ ਤੱਕ ਭੁੰਨੋ, ਜਦੋਂ ਤੱਕ ਤੇਲ ਤੈਰਨ ਨਾ ਲੱਗੇ। ਹੁਣ ਮਸਾਲੇ ਵਿੱਚ ਕਸੂਰੀ ਮੇਥੀ ਅਤੇ ਕਰੀਮ ਪਾ ਕੇ ਉਬਾਲਾ ਆਉਣ ਤੱਕ ਭੁੰਨ ਲਓ। ਇਸ ਵਿੱਚ ਇੱਕ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਪਾਕਓ ਅਤੇ ਨਮਕ, ਗਰਮ ਮਸਾਲਾ ਅਤੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਚਾਰ-ਪੰਜ ਮਿੰਟ ਹੋਰ ਪਕਾਓ। ਹੁਣ ਕੋਫਤਿਆਂ ਨੂੰ ਕਿਸੇ ਬਰਤਨ ਵਿੱਚ ਉਪਰੋਂ ਗ੍ਰੇਵੀ ਪਾ ਦਿਓ। ਹਰਾ ਧਨੀਆ ਪਾ ਕੇ ਗਾਰਨਿਸ਼ ਕਰੋ ਅਤੇ ਸਰਵ ਕਰੋ।