ਮਨ ਦੀ ਗੱਲ ਸੁਣਦਾ ਹਾਂ : ਅਰਜੁਨ ਕਪੂਰ

arjun kapoor
‘ਟੂ ਸਟੇਟਸ’ ਦੇ ਬਾਅਦ ਅਰਜੁਨ ਕਪੂਰ ਚੇਤਨ ਭਗਤ ਦੇ ਇੱਕ ਹੋਰ ਨਾਵਲ ‘ਹਾਫ ਗਰਲ ਫਰੈਂਡ’ ਉੱਤੇ ਆਧਾਰਤ ਇਸੇ ਟਾਈਟਲ ਦੀ ਫਿਲਮ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਉਸ ਨਾਲ ਆਪੋਜ਼ਿਟ ਸ਼ਰਧਾ ਕਪੂਰ ਹੈ ਤੇ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਹੈ। ਤਾਜ਼ਾ ਮੁਲਾਕਾਤ ਵਿੱਚ ਅਰਜੁਨ ਆਪਣੀ ਫਿਲਮ, ਸਟਾਕ ਫਿਲਮਾਂ, ਪਰਵਾਰ ਤੇ ਰਿਸ਼ਤਿਆਂ ਦੀ ਗੱਲ ਕਰਦੇ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਆਪਣੇ ਕਿਰਦਾਰ ਦੀ ਤਿਆਰੀ ਕਿਵੇਂ ਕੀਤੀ?
– ਮੈਂ ਜਦ ਸਕ੍ਰਿਪਟ ਪੜ੍ਹੀ, ਸਟੋਰੀ ਦੀ ਟ੍ਰੈਪਿੰਗ ਹਿੰਦੀ ਵਿੱਚ ਹੋਣ ਕਾਰਨ ਮੈਨੂੰ ਇਹ ਕਨਵੈਨਸ਼ਨਲ ਲੱਗੀ, ਪਰ ਕਰੈਕਟਰ ਕਨਵੈਨਸ਼ਨਲ ਨਹੀਂ, ਉਸ ਦਾ ਵਿਹਾਰ ਟਿਪੀਕਲ ਬਾਲੀਵੁੱਡ ਹੀਰੋ ਵਾਂਗ ਨਹੀਂ। ਆਤਮ ਵਿਸ਼ਵਾਸ ਦੀ ਉਸ ਵਿੱਚ ਕਮੀ ਹੈ। ਮੈਂ ਉਸ ਨੂੰ ਜਿੰਨਾ ਹੋ ਸਕੇ, ਰੀਅਲ ਪਲੇਅ ਕਰਨਾ ਚਾਹੁੰਦਾ ਸੀ। ਉਸ ਦੇ ਹਾਲਾਤ ਤੇ ਉਸ ਦੀ ਪਸੰਦ ਉਸ ਨੂੰ ਹੀਰੋ ਬਣਾਉਂਦੀ ਹੈ। ਕਰੈਕਟਰ ਬਿਹਾਰ ਦਾ ਹੈ, ਇਸ ਲਈ ਮੈਂ ਉਥੇ ਵੱਧ ਰਹਿੰਦਾ ਚਾਹੁੰਦਾ ਸੀ। ਮੈਂ ਡਿਕਸ਼ਨ ਟੀਚਰ ਦੇ ਨਾਲ ਰਿਹਾ, ਆਪਣੀ ਬਿਰਾਦਰੀ ਦੇ ਦੋਸਤਾਂ ਦੇ ਨਾਲ ਰਿਹਾ, ਬਾਡੀ ਲੈਂਗਵੇਜ ਅਤੇ ਮੈਨਰਿਜ਼ਮ ਸਮਝਣ ਦੀ ਕੋਸ਼ਿਸ਼ ਕੀਤੀ। ਮੇਰਾ ਮੰਨਣਾ ਹੈ ਕਿ ਸਕਰੀਨ ‘ਤੇ ਕਿਸੇ ਜਗ੍ਹਾ ਨੂੰ ਪ੍ਰੋਜੈਕਟ ਕਰਨ ਤੋਂ ਪਹਿਲਾਂ ਉਸ ਨੂੰ ਸਮਝਣਾ ਜ਼ਰੂਰੀ ਹੈ। ਮੈਂ ਉਸ ਨੂੰ ਕੈਰੀਕੇਚਰ ਨਹੀਂ ਬਣਾਉਣਾ ਚਾਹੁੰਦਾ ਸੀ। ਮੈਂ ਇਹ ਜ਼ਿੰਮੇਵਾਰੀ ਲਈ। ਸਕਰੀਨ ‘ਤੇ ਮੇਰਾ ਕਰੈਕਟਰ ਦੇਖਣ ਪਿੱਛੋਂ ਬਿਹਾਰੀਆਂ ਨੂੰ ਖੁਦ ‘ਤੇ ਮਾਣ ਹੋਣਾ ਚਾਹੀਦਾ ਹੈ। ਫਿਲਮ ਵਿੱਚ ਬਾਸਕਟਬਾਲ ਦਾ ਵੀ ਸੈਕਸ਼ਨ ਹੈ। ਇਹ ਜ਼ਰੂਰੀ ਸੀ, ਕਿਉਂਕਿ ਬਾਸਕਟਬਾਲ ਉਸ ਦਾ ਸ਼ੌਕ ਹੈ। ਇਹ ਉਸ ਨੂੰ ਕਾਲਜ ਵਿੱਚ ਐਡਮੀਸ਼ਨ ਲੈਣ ਅਤੇ ਲੜਕੀ ਦੇ ਨੇੜੇ ਆਉਣ ਵਿੱਚ ਮਦਦ ਕਰਦਾ ਹੈ।
* ਮੋਹਿਤ ਸੂਰੀ ਦੇ ਨਾਲ ਕੰਮ ਕਰਨਾ ਕਿਹੋ ਜਿਹਾ ਰਿਹਾ?
– ਮੈਂ ਮੋਹਿਤ ਦਾ ਪ੍ਰਸ਼ੰਸਕ ਰਿਹਾ ਹਾਂ। ਐਕਟਰ ਬਣਨ ਤੋਂ ਪਹਿਲਾਂ ਮੈਂ ਉਸ ਦਾ ਕੰਮ ਦੇਖਿਆ ਹੈ। ਇਸ ਉਮਰ (36) ਵਿੱਚ ਇਹ ਉਸ ਦੀ 12ਵੀਂ ਫਿਲਮ ਹੈ। ਕਰਾਫਟ ਉੱਤੇ ਉਸ ਦੀ ਕਮਾਂਡ ਅਮੇਜਿੰਗ ਹੈ। ਉਹ ਬੱਚੇ ਵਾਂਗ ਹੈ-ਸਹਿਜ, ਭਾਵੁਕ ਅਤੇ ਜਨੂੰਨੀ। ਉਸ ਦੀਆਂ ਫਿਲਮਾਂ ਵਿੱਚ ਜਨੂੰਨ ਤੇ ਸੰਵੇਦਨਾਵਾਂ ਹਨ। ਸੰਗੀਤ ਕਹਾਣੀ ਨੂੰ ਅੱਗੇ ਵਧਾਉਂਦਾ ਹੈ, ਇਸ ਲਈ ਉਹ ਮਿਊਜ਼ਿਕ ਪਸੰਦ ਕਰਦੇ ਹਨ। ਉਹ ਸਹਿਯੋਗ ਕਰਦੇ ਹਨ। ਮੈਨੂੰ ਪੁੱਛਦੇ ਹਨ, ਇਸ ਸੀਨ ਦੇ ਬਾਰੇ ਮੇਰੀ ਕੀ ਰਾਏ ਹੈ। ਉਹ ਅਜਿਹਾ ਆਧਾਰ ਦਿੰਦੇ ਹਨ, ਜਿਸ ਤੋਂ ਤੁਹਾਡੀ ਖੁਦ ਦੇ ਲਈ ਰਾਇ ਬਿਹਤਰ ਬਣਦੀ ਹੈ।
* ਫਿਲਮ ਸਾਈਨ ਕਰਨ ਤੋਂ ਪਹਿਲਾਂ ਹਾਫ ਗਰਲਫਰੈਂਡ ਕਿਤਾਬ ਨਾ ਪੜ੍ਹਨ ਦੀ ਵਜ੍ਹਾ?
– ਫਿਲਮ ਸਾਈਨ ਕਰਨ ਤੋਂ ਪਹਿਲਾਂ ਮੈਂ ‘ਟੂ ਸਟੇਟਸ’ ਵੀ ਨਹੀਂ ਪੜ੍ਹੀ ਸੀ। ਕੇਵਲ ਸਕ੍ਰਿਪਟ ਪੜ੍ਹੀ ਤੇ ਹਾਂ ਕਹਿ ਦਿੱਤੀ ਸੀ। ਮੈਨੂੰ ਮੇਰੇ ਕਰੈਕਟਰ ਨੇ ਪੜ੍ਹਨ ਲਈ ਮਨ੍ਹਾ ਕੀਤਾ ਸੀ, ਕਿਉਂਕਿ ਉਸ ਤੋਂ ਮੈਂ ਕਨਫਿਊਜ਼ ਹੁੰਦਾ। ਉਨ੍ਹਾਂ ਸਕ੍ਰਿਪਟ ਵਿੱਚ ਕਾਫੀ ਗੱਲਾਂ ਬਦਲ ਦਿੱਤੀਆਂ ਸਨ। ਮੈਂ ਉਨ੍ਹਾਂ ਦੀ ਗੱਲ ਮੰਨੀ। ਸਕ੍ਰਿਪਟ ਪੜ੍ਹਨ ਦੇ ਬਾਅਦ ਮੈਂ ਕਾਫੀ ਕਲੀਅਰ ਸੀ। ਜੇ ਪੜ੍ਹਨ ਦੀ ਲੋੜ ਹੁੰਦੀ, ਤਾਂ ਮੋਹਿਤ ਸੂਰੀ ਮੈਨੂੰ ਪੜ੍ਹਨ ਲਈ ਕਹਿੰਦੇ। ਇਸ ਬਾਰੇ ਕਦੇ ਗੱਲ ਨਹੀਂ ਹੋਈ ਕਿ ਮੇਰੇ ਲਈ ਉਸ ਨੂੰ ਪੜ੍ਹਨਾ ਜ਼ਰੂਰੀ ਹੈ। ਤੁਸੀਂ ਇਸ ਨੂੰ ਅੰਧ ਵਿਸ਼ਵਾਸ ਕਹਿ ਸਕਦੇ ਹੋ ਕਿ ਮੈਂ ‘ਟੂ ਸਟੇਟਸ’ ਨਹੀਂ ਪੜ੍ਹੀ, ਤਾਂ ਇਸ ਨੂੰ ਵੀ ਨਾ ਪੜ੍ਹਨ ਦਾ ਫੈਸਲਾ ਕੀਤਾ।
* ਕੁਝ ਲੋਕਾਂ ਨੇ ਫਿਲਮ ਵਿੱਚ ਤੁਹਾਡੇ ਡਿਕਸ਼ਨ ਦੀ ਆਲੋਚਨਾ ਕੀਤੀ ਹੈ?
– ਕੋਈ ਪ੍ਰੇਸ਼ਾਨੀ ਨਹੀਂ। ਲੋਕਾਂ ਦੀ ਰਾਇ ਹਮੇਸ਼ਾ ਰਹੇਗੀ। ਮੈਂ ਸੋਚਦਾ ਹਾਂ ਕਿ ਉਸ ਖੇਤਰ ਦੇ ਲੋਕ ਕੁਝ ਕਹਿਣ, ਤਾਂ ਜ਼ਿਆਦਾ ਬਿਹਤਰ ਹੋਵੇਗਾ। ਅਸੀਂ ਬਿਹਾਰ ਦਾ ਕੈਰੀਕੇਚਰ ਨਹੀਂ ਬਣਾ ਰਹੇ। ਜਿੰਨਾ ਹੋ ਸਕਿਆ, ਹਿੰਦੀ ਸਾਫ ਰੱਖੀ ਹੈ। ਉਹ ਇੱਕ ਖਾਸ ਲਹਿਜੇ ਵਿੱਚ ਬੋਲਦਾ ਹੈ। ਫਿਲਮ ਵਿੱਚ ਉਸ ਦੀ ਲਾਈਫ ਵਿੱਚ ਕਈ ਦੌਰ ਆਉਂਦੇ ਹਨ, ਉਹ ਪਿੰਡ ਤੋਂ ਹੈ, ਸ਼ਹਿਰ ਆਉਂਦਾ ਹੈ ਅਤੇ ਇੱਕ ਦਿਨ ਨਿਊ ਯਾਰਕ ਪਹੁੰਚਦਾ ਹੈ। ਉਸ ਵਿੱਚ ਫਿਰ ਬਦਲਾਅ ਆਉਂਦਾ ਹੈ। ਜਦ ਦੋਸਤਾਂ ਨਾਲ ਹੁੰਦਾ ਹੈ, ਅਲੱਗ ਤਰ੍ਹਾਂ ਗੱਲ ਕਰਦਾ ਹੈ, ਲੜਕੀ ਨਾਲ ਅਲੱਗ ਤਰ੍ਹਾਂ ਨਾਲ ਗੱਲ ਕਰਦਾ ਹੈ। ਢਾਈ ਮਿੰਟ ਦੇ ਟ੍ਰੇਲਰ ਤੋਂ ਤੁਸੀਂ ਕਿੰਨਾ ਕੁ ਜਾਣ ਸਕੋਗੇ।
* ਸਟਾਕ ਫਿਲਮਾਂ ਦੇ ਬਾਰੇ ਤੁਹਾਡੀ ਰਾਏ?
– ਸਾਡੀ ਫਿਲਮ ਵਿੱਚ ਉਹ ਲੜਕੀ ਦਾ ਪਿੱਛਾ ਨਹੀਂ ਕਰਦਾ, ਕਿਉਂਕਿ ਦੋਵਾਂ ਵਿੱਚ ਰਿਸ਼ਤਾ ਹੈ। ਉਹ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਹ ਫਰੈਂਡਸ ਬਣਦੇ ਹਨ, ਸੰਬੰਧ ਬਣਦੇ ਹਨ, ਹਾਲਾਤ ਅਜਿਹੇ ਬਣਦੇ ਹਨ ਕਿ ਕਿਸੇ ਨਤੀਜੇ ‘ਤੇ ਨਹੀਂ ਪਹੁੰਚਦੇ। ਸਿਨੇਮਾ ਮਨੋਰੰਜਨ ਦਾ ਜਰੀਆ ਹੈ। ਸੰਸਕਾਰ, ਸਕੂਲ ਤੇ ਪਰਵਰਿਸ਼ ਤੋਂ ਮਿਲਦੇ ਹਨ। ਜੋ ਮੂਵੀਜ਼ ਤੁਸੀਂ ਦੇਖਦੇ ਹੋ, ਉਸ ਤੋਂ ਤੁਹਾਡਾ ਵਿਹਾਰ ਡਿਫਾਈਨ ਨਹੀਂ ਹੁੰਦਾ। ਹੋਣਾ ਵੀ ਨਹੀਂ ਚਾਹੀਦਾ। ਸਿਖਿਆ ਵਿਵਸਥਾ ਓਨੀ ਮਜ਼ਬੂਤੀ ਹੋਣੀ ਚਾਹੀਦੀ ਹੈ। ਮੂਵੀ ਵਿੱਚ ਦਿਖਾਈ ਸੰਸਕ੍ਰਿਤੀ ਤੋਂ ਪ੍ਰਭਾਵਤ ਨਹੀਂ ਹੋਣਾ ਚਾਹੀਦਾ। ਅਸੀਂ ਇਸ ਦੀ ਜ਼ਿੰਮੇਵਾਰੀ ਲਵਾਂਗੇ ਤਾਂ ਸਿਖਿਆ ਵਿਵਸਥਾ ਕੀ ਕਰੇਗੀ? ਤਦ ਤੋਂ ਉਹ ਅਸਫਲ ਹੋ ਰਹੇ ਹਨ। ਇਹ ਸਹੀ ਹੈ ਕਿ ਅਸੀਂ ਸਿਨੇਮਾ ਦੀ ਸੰਸਕ੍ਰਿਤੀ ਤੋਂ ਪ੍ਰਭਾਵਤ ਹੋਏ ਹਾਂ, ਪਰ ਕੋਈ ਉਸ ਦੇ ਪਾਜੀਟਿਵ ਪ੍ਰਭਾਵ ਦੀ ਗੱਲ ਨਹੀਂ ਕਰਦਾ। ਬੜੇ ਦੁੱਖ ਦੀ ਗੱਲ ਹੈ। ਅਸੀਂ ਫਿਲਮਾਂ ਨਾਲ ਕਾਫੀ ਚੰਗੀਆਂ ਗੱਲਾਂ ਸਾਹਮਣੇ ਲਿਆਉਂਦੇ ਹਾਂ। ਮੇਰੇ ਖਿਆਲ ਵਿੱਚ ‘ਬਦਰੀਨਾਥ ਕੀ ਦੁਲਹਨੀਆਂ’ ਵਿੱਚ ਗਲੋਰੀਫਿਕੇਸ਼ਨ ਇੰਟਰਨੈਸ਼ਨਲ ਨਹੀਂ, ਇਹ ਹਿਊਮਰ ਹੋ ਸਕਦਾ ਸੀ, ਮੈਂ ਫਿਲਮ ਨਹੀਂ ਦੇਖੀ।
* ਪਰਵਾਰ ਵਿੱਚ ਕਿਸ ਦੀ ਰਾਏ ਜਾਂ ਆਲੋਚਨਾ ਜ਼ਿਆਦਾ ਮਾਇਨੇ ਰੱਖਦੀ ਹੈ?
– ਮੈਂ ਸੋਚਦਾ ਹਾਂ ਕਿ ਮੇਰੀ ਭੈਣ ਅੰਸ਼ੁਲਾ ਇਸ ਮਾਮਲੇ ਵਿੱਚ ਬਹੁਤ ਈਮਾਨਦਾਰ ਹੈ। ਮੇਰੇ ਲਈ ਉਸ ਦੀ ਰਾਏ ਹਮੇਸ਼ਾ ਮਾਇਨੇ ਰੱਖਦੀ ਹੈ। ਜਦ ਕੁਝ ਕਹਿੰਦੀ ਹੈ ਤਾਂ ਉਸ ਦਾ ਇਰਾਦਾ ਮੈਨੂੰ ਨਿਰਾਸ਼ ਕਰਨਾ ਨਹੀਂ ਹੁੰਦਾ। ਮੇਰੇ ਫਾਦਰ ਵੀ ਕ੍ਰਿਟੀਕਲ ਹਨ, ਹਮੇਸ਼ਾ ਨੈਗੇਟਿਵ ਦੱਸਦੇ ਹਨ। ਉਹ ਮੇਰੇ ਲਈ ਚੰਗਾ ਹੈ। ਮੈਂ ਆਲੋਚਨਾ ਨੂੰ ਪਾਜੀਟਿਵਲੀ ਲੈਂਦਾ ਹਾਂ। ਨਿਰਾਸ਼ ਨਹੀਂ ਹੁੰਦਾ। ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ।