ਮਨਮੋਹਨ ਸਿੰਘ ਵਾਲੀ ਫਿਲਮ ਵਿੱਚ ਇਟਲੀ ਦੀ ਕੁੜੀ ਸੋਨੀਆ ਬਣੇਗੀ

ਸੁਨੀਲ ਵੋਹਰਾ

ਸੁਨੀਲ ਵੋਹਰਾ

‘ਗੈਂਗਸ ਆਫ ਵਾਸੇਪੁਰ’ ਅਤੇ ‘ਸਾਹਿਬ ਬੀਵੀ ਔਰ ਗੈਂਗਸਟਰ’ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਚੁੱਕੇ ਫਿਲਮ ਪ੍ਰੋਡਿਊਸਰ ਸੁਨੀਲ ਵੋਹਰਾ ਹੁਣ ਇੱਕ ਨਵਾਂ ਧਮਾਕਾ ਕਰਨ ਦੀ ਤਿਆਰੀ ਕਰ ਰਹੇ ਹਨ। ਖਬਰ ਹੈ ਕਿ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਸ ਫਿਲਮ ਵਿੱਚ ਮਨਮੋਹਨ ਸਿੰਘ ‘ਤੇ ਇੱਕ ਫਿਲਮ ਵਿੱਚ ਮਨਮੋਹਨ ਸਿੰਘ ਤੋਂ ਇਲਾਵਾ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਦਿੱਗਜ ਨੇਤਾਵਾਂ ਦੇ ਕਿਰਦਾਰ ਦੇਖਣ ਨੂੰ ਮਿਲਣਗੇ।
ਦੱਸਿਆ ਜਾਂਦਾ ਹੈ ਕਿ ਫਿਲਮ ਵਿੱਚ ਸੋਨੀਆ ਗਾਂਧੀ ਦੇ ਕਿਰਦਾਰ ਲਈ ਇੱਕ ਇਟਾਲੀਅਨ ਅਦਾਕਾਰਾ ਤੇ ਰਾਹੁਲ ਗਾਂਧੀ ਦੇ ਕਿਰਦਾਰ ਲਈ ਇੱਕ ਬ੍ਰਿਟਿਸ਼ ਐਕਟਰ ਨੂੰ ਫਾਈਨਲ ਕਰ ਲਿਆ ਗਿਆ ਹੈ, ਪਰ ਉਨ੍ਹਾਂ ਦੀ ਪਛਾਣ ਹਾਲੇ ਗੁਪਤ ਰੱਖੀ ਗਈ ਹੈ। ਉਥੇ ਹੀ ਮਨਮੋਹਨ ਸਿੰਘ ਦਾ ਕਿਰਦਾਰ ਅਦਾਕਾਰ ਅਨੁਪਮ ਖੇਰ ਨਿਭਾਉਣਗੇ।