ਮਜਲਿਸ ਖੁਦਾਮ ਉਲ ਅਹਿਮਦੀਆ ਕਾਦੀਆਂ ਦਾ ਸਾਲਾਨਾ ਸਮਾਗਮ ਸ਼ੁਰੂ

Screenshot_2017-09-10-09-22-42ਕਾਦੀਆਂ, 10 ਸਤੰਬਰ (ਚੋਧਰੀ ਮਨਸੂਰ ਘਨੋਕੇ): ਅਹਿਮਦੀਆ ਮੁਸਲਿਮ ਜਮਾਤ ਦੀ ਸੰਸਥਾ ਮਜਲਿਸ ਖੁਦਾਮ ਉਲ ਅਹਿਮਦੀਆ ਕਾਦੀਆਂ ਵਲਂੋ ਮਜਲਿਸ ਦਾ ਸਾਲਾਨਾ ਸਮਾਗਮ ਪਵਿਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਆਰੰਭ ਹੋ ਗਿਆ । ਇਸ ਮੋਕੇ ਮਜਲਿਸ ਵਲੋਂ ਨੋਜਵਾਨਾਂ ਦੇ ਵੱਖ ਵੱਖ ਖੇਡ ਅਤੇ ਮਾਨਸਿਕ ਮੁਕਾਬਲੇ ਕਰਵਾਏ ਜਾ ਰਹੇ ਹਨ । ਅੱਜ ਇਸ ਮੌਕੇ ਖੇਡਾਂ ਦੇ ਸੈਮੀ ਫਾਈਨਲ ਮੁਕਾਬਲੇ ਕਰਵਾਏ ਗਏ ਅਤੇ ਭਾਸ਼ਣ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਮੋਕੇ ਇਕ ਵਿਸ਼ੇਸ਼ ਡਾਕੂਮੈਂਟਰੀ ਵੀ ਦਿਖਾਈ ਗਈ ਜਿਸ ਵਿਚ ਨੋਜਵਾਨਾਂ ਨੂੰ ਆਪਣੇ ਓਚੇ ਆਚਰਣ ਨਾਲ ਤਰੱਕੀ ਦੇ ਰਸਤੇ ਦੱਸੇ ਗਏ ਇਸ ਮੋਕੇ ਇਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ।ਜਿਸ ਵਿਚ ਨੋਜਵਾਨਾਂ ਨੇ ਵਧ ਚੜ ਕੇ ਭਾਗ ਲਿਆ ਜਮਾਤ ਅਹਿਮਦੀਆ ਦੇ ਮੱੁਖ ਸੱਕਤਰ ਮੁਹੰਮਦ ਇਨਾਮ ਗੋਰੀ ਨੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੋਕੇ ਰਫੀਕ ਅਹਿਮਦ ਬੇਗ ਪ੍ਰਧਾਨ ਅਹਿਮਦੀਆ ਯੂਥ ਵਿੰਗ ਭਾਰਤ,ਫਜ਼ਲ ਉਲ ਰਹਿਮਾਨ ਭੱਟੀ ਸੱਕਤਰ, ਵਸੀਮ ਖਾਨ,ਜ਼ੁਬੈਰ ਅਹਿਮਦ ਤਾਹਿਰ,ਐਸ ਐਮ ਬਸ਼ੀਰੁਦੀਨ, ਸਯਦ ਤਨਵੀਰ ਅਹਿਮਦ, ਮੁਬਸ਼ਿਰ ਬਦਰ ,ਵਸੀਮ ਸਿੱਦੀਕੀ, ਮੁਬਸ਼ਿਰ ਅਹਿਮਦ ਖਾਦਿਮ ਅਤੇ ਪਤਵੰਤੇ ਵਡੀ ਗਿਣਤੀ ਵਿਚ ਹਾਜਿਰ ਸੀ