ਭੰਗੜਾ ਮੁਕਾਬਲਾ 28 ਅਕਤੂਬਰ ਨੂੰ

b1b2ਸ਼ਾਨ ਪੰਜਾਬ ਦੀ ਗਰੁੱਪ ਵਲੋਂ 28 ਅਕਤੂਬਰ ਨੂੰ ਮਿਸੀਸਾਗਾ ਵਿਖੇ ਲਿਵਿੰਗ ਆਰਟ ਸੈਂਟਰ ਵਿਚ ਭੰਗੜੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਬੀਤੇ ਹਫ਼ਤੇ ਸਿ਼ੰਗਾਰ ਬੈਂਕੁਇਟ ਹਾਲ ਵਿਖੇ ਸ਼ਾਨ ਪੰਜਾਬ ਦੀ ਵਲੋਂ ਮੀਡੀਆ ਨਾਲ ਕੀਤੀ ਇਕ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਗਿਆ ਕਿ ਇਸ ਵਿਚ ਨਾਰਥ ਅਮਰੀਕਾ ਦੀਆਂ ਟੀਮਾਂ ਪਰਫਾਰਮ ਕਰਨਗੀਆਂ ਅਤੇ ਵੱਡੇ ਇਨਾਮ ਦਿੱਤੇ ਜਾਣਗੇ। ਨਵਾਬ ਧਾਲੀਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਪੂਰੇ ਨਾਰਥ ਅਮਰੀਕਾ ਤੋਂ 13 ਟੀਮਾਂ ਹਿੱਸਾ ਲੈਣਗੀਆਂ। ਜਿਨ੍ਹਾਂ ਵਿਚੋਂ 10 ਟੀਮਾਂ ਮਿਊਜਿ਼ਕ ਦੇ ਉੱਤੇ ਤੇ 3 ਟੀਮਾਂ ਲਾਈਵ ਢੋਲ ਉੱਤੇ ਪਰਫਾਰਮ ਕਰਨਗੀਆਂ। ਇਸ ਵਿਚ ਲੜਕੇ ਤੇ ਲੜਕੀਆਂ ਸ਼ਾਮਲ ਹੋ ਸਕਦੀਆਂ ਹਨ ਤੇ ਇਹ ਮੁਕਾਬਲਾ ਹਰ ਉਮਰ ਵਰਗ ਲਈ ਹੋਵੇਗਾ। ਬਿੰਦੀ ਸਰਾਏ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਲਈ ਰੰਗਾ ਰੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 28 ਅਕਤੂਬਰ ਦੀ ਸ਼ਾਮ ਭੰਗੜੇ ਦੇ ਨਾਮ ਹੋਵੇਗੀ ਅਤੇ ਇਹ ਨਾਰਥ ਅਮਰੀਕਾ ਵਿਚ ਪ੍ਰਫੁਲਿਤ ਹੋ ਰਹੇ ਪੰਜਾਬੀ ਲੋਕ ਨਾਚ ਭੰਗੜੇ ਦੀ ਮੂੰਹ ਬੋਲਦੀ ਤਸਵੀਰ ਹੋਵੇਗੀ। ਇਸ ਪ੍ਰੋਗਰਾਮ ਲਈ ਟਿਕਟਾਂ ਦੀ ਕੀਮਤ ਡਾਲਰ 30, 45, 60, 75, 100 ਰੱਖੀ ਗਈ ਹੈ। ਪ੍ਰੋਗਰਾਮ ਸ਼ਾਮ 2 ਵਜੇ ਸ਼ੁਰੂ ਹੋਵੇਗਾ। ਟਿਕਟਾਂ ਦੀ ਜਿ਼ਆਦਾ ਜਾਣਕਾਰੀ ਲਈ ਨਵਾਬ ਧਾਲੀਵਾਲ, ਪ੍ਰਭ ਸੈਣੀ ਜਾਂ ਬਿੰਦੀ ਸਰਾਏ ਨਾਲ 647-293-5207 ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।