ਭੈਣ ਜ਼ੋਇਆ ਕਾਰਨ ਐਕਟਰ ਬਣਿਆ ਫਰਹਾਨ ਅਖਤਰ

farhan akhtar
‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’, ‘ਰਾਕਆਨ’, ‘ਭਾਗ ਮਿਲਖਾ ਭਾਗ’,ਵਰਗੀਆਂ ਸ਼ਾਨਦਾਰ ਫਿਲਮਾਂ ਵਿੱਚ ਕੰਮ ਕਰਨ ਵਾਲੇ ਡਾਇਰੈਕਟਰ ਤੋਂ ਐਕਟਰ ਬਣੇ ਫਰਹਾਨ ਅਖਤਰ ਦੀ ਅਗਲੀ ਫਿਲਮ ‘ਲਖਨਊ ਸੈਂਟਰਲ’ ਜਲਦੀ ਰਿਲੀਜ਼ ਹੋਣ ਵਾਲੀ ਹੈ। ਬਾਲੀਵੁੱਡ ਦੇ ਬਿਹਤਰੀਨ ਡਾਇਰੈਕਟਰਾਂ ਤੇ ਐਕਟਰਾਂ ਦੀ ਸੂਚੀ ਵਿੱਚ ਸ਼ਾਮਲ ਫਰਹਾਨ ਅਖਤਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਬਾਰੇ ਇੱਕ ਖਾਸ ਗੱਲ ਸਾਂਝੀ ਕੀਤੀ ਹੈ। ਉਸ ਨੇ ਕਿਹਾ ਕਿ ਜੇ ਅੱਜ ਉਹ ਇੱਕ ਸਫਲ ਐਕਟਰ ਹੈ ਤਾਂ ਸਿਰਫ ਇੱਕ ਸ਼ਖਸ ਦੇ ਕਾਰਨ ਹੀ ਹੈ ਅਤੇ ਉਹ ਸ਼ਖਸ ਹੋਰ ਕੋਈ ਨਹੀਂ ਬਲਕਿ ਉਸ ਦੀ ਭੈਅ ਜ਼ੋਇਆ ਅਖਤਰ ਹੈ।
ਫਰਹਾਨ ਨੇ ਕਿਹਾ ਕਿ ‘‘ਮੇਰੇ ‘ਚ ਐਕਟਿੰਗ ਦੇ ਹੁਨਰ ਨੂੰ ਪਛਾਣਨ ਅਤੇ ਮੈਨੂੰ ਇੱਕ ਐਕਟਰ ਬਣਾਉਣ ਦਾ ਪੂਰਾ ਕ੍ਰੈਡਿਟ ਮੈਂ ਜ਼ੋਇਆ ਨੂੰ ਦਿੰਦਾ ਹਾਂ। ਮੈਂ ਸਿਰਫ ਉਸ ਦੇ ਕਾਰਨ ਹੀ ਐਕਟਿੰਗ ਕਰ ਰਿਹਾ ਹਾਂ।” ਬਾਲੀਵੁੱਡ ਵਿੱਚ ਮੰਨੀ-ਪ੍ਰਮੰਨੀ ਡਾਇਰੈਕਟਰ ਅਤੇ ਸਕਰੀਨ ਪਲੇਅ ਵਜੋਂ ਜ਼ੋਇਆ ਨੇ ਪਛਾਣ ਬਣਾਈ ਹੈ। ਉਸ ਨੇ ਫਿਲਮ ‘ਲਕ ਬਾਇ ਚਾਂਸ’ ਦੀ ਡਾਇਰੈਕਸ਼ਨ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’ ਨੂੰ ਡਾਇਰੈਕਟ ਕੀਤਾ। ਇਹ ਫਿਲਮ ਹਿੱਟ ਰਹੀ ਤੇ ਦਰਸ਼ਕਾਂ ਨੂੰ ਬਾਲੀਵੁੱਡ ਦੀਆਂ ਮਸਾਲਾ ਫਿਲਮਾਂ ਤੋਂ ਹਟ ਕੇ ਕੁਝ ਦੇਖਣ ਨੂੰ ਮਿਲਿਆ। ਇਸ ਫਿਲਮ ਲਈ ਜ਼ੋਇਆ ਨੂੰ ਬੈਸਟ ਡਾਇਰੈਕਟਰ ਫਿਲਮ ਫੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ।