ਭੂਮੀ ਤੇ ਅਕਸ਼ੈ ਕੁਮਾਰ ਨੇ ਖੇਡੀ ਲੱਠ-ਮਾਰ ਹੋਲੀ

akshay kumar and bhumi pednekar
ਬਰਸਾਨੇ ਦੀ ਲੱਠਮਾਰ ਹੋਲੀ ਬੜੀ ਮਸ਼ਹੂਰ ਹੈ। ‘ਜੌਲੀ ਐੱਲ ਐੱਲ ਬੀ 2’ ਵਿੱਚ ਅਕਸ਼ੈ ਕੁਮਾਰ ਦੀ ਲੱਠਮਾਰ ਹੋਲੀ ਖੇਡਣ ਦੀ ਹਸਰਤ ਅਧੂਰੀ ਰਹਿ ਗਈ ਸੀ। ਉਥੇ ਲਖਨਊ ਦੀ ਹੋਲੀ ਹੀ ਉਹ ਫਿਲਮ ਵਿੱਚ ਖੇਡ ਸਕੇ ਸਨ। ਟਾਇਲੈੱਟ : ਏਕ ਪ੍ਰੇਮ ਕਥਾ’ ਨੇ ਉਨ੍ਹਾਂ ਦੀ ਲੱਠਮਾਰ ਹੋਲੀ ਖੇਡਣ ਦੀ ਖਾਹਿਸ਼ ਪੂਰੀ ਕਰ ਦਿੱਤੀ।
ਡਾਇਰੈਕਟਰ ਸ੍ਰੀਨਾਰਾਇਣ ਸਿੰਘ ਨੇ ਦੱਸਿਆ, ‘ਫਿਲਮ ਦੇ ਗਾਣੇ ‘ਗੋਰੀ ਤੂ ਲੱਠਮਾਰ’ ਵਿੱਚ ਉਸ ਹੋਲੀ ਦੀ ਪੂਰਾ ਮਾਹੌਲ ਕ੍ਰਿਏਟ ਕੀਤਾ ਗਿਆ, ਹੀਰੋਇਨ ਭੂਮੀ ਪੇਡਨੇਕਰ ਹੀਰੋ ਅਕਸ਼ੈ ਕੁਮਾਰ ‘ਤੇ ਲੱਠ ਮਾਰਦੀ ਹੈ। ਮਥੁਰਾ ਦੇ ਸਥਾਨਕ ਕਲਾਕਾਰਾਂ ਨੂੰ ਉਸ ਗਾਣੇ ਲਈ ਕਾਸਟ ਕੀਤਾ ਗਿਆ। ਪ੍ਰੇਮ ਦੇ ਸੁਰ ਦੇ ਨਾਲ-ਨਾਲ ਫਿਲਮ ਵਿੱਚ ਸਵੱਛਤਾ ਮੁਹਿੰਮ ਦਾ ਸੰਦੇਸ਼ ਵੀ ਹੈ। ਕਹਾਣੀ ਜੇ ਸੰਦੇਸ਼ ਦੇਣ ਵਾਲੇ ਤਰੀਕੇ ਨਾਲ ਕਹੀ ਜਾਂਦੀ ਤਾਂ ਸ਼ਾਇਦ ਲੋਕ ਪੂਰੀ ਗਰਮਜੋਸ਼ੀ ਨਾਲ ਉਸ ਨੂੰ ਸਵੀਕਾਰ ਨਾ ਕਰਦੇ। ਦਰਅਸਲ ਦੇਖਿਆ ਜਾਏ ਤਾਂ ਅੱਜ ਵੀ ਕਈ ਅਜਿਹੇ ਇਲਾਕੇ ਹਨ, ਜਿੱਥੇ ਲੋਕ ਸ਼ੌਚ ਕਰਨ ਬਾਹਰ ਜਾਂਦੇ ਹਨ। ਮੈਂ ਖੁਦ ਯੂ ਪੀ ਦੇ ਬਲਰਾਮਪੁਰ ਇਲਾਕੇ ਦੇ ਮਹਾਦੇਵਪੁਰ ਪਿੰਡ ਦਾ ਹਾਂ। ਮੈਂ ਅੱਜ ਵੀ ਉਥੇ ਜਾਂਦਾ ਹਾਂ ਤਾਂ ਸ਼ੌਚ ਲਈ ਖੇਤਾਂ ਵਿੱਚ ਹੀ ਜਾਂਦਾ ਹਾਂ। ਫਿਲਹਾਲ ਅਸੀਂ ਇਸ ਗੱਲ ਨੂੰ ਪੂਰੀ ਗੰਭੀਰਤਾ ਨਾਲ ਰੱਖਣਾ ਚਾਹੁੰਦੇ ਸੀ ਕਿ ਸਵੱਛਤਾ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।