ਭੁਲੇਖਾ ਪਾਊ ਵਿਗਿਆਪਨਾਂ ਤੋਂ ਨਿਜਾਤ ਮਿਲਣੀ ਚਾਹੀਦੀ ਹੈ

-ਮਹੇਸ਼ ਤਿਵਾੜੀ
ਟੈਕਨਾਲੋਜੀ ਦੇ ਵਿਕਾਸ ਅਤੇ ਤਰੱਕੀ ਦੇ ਨਾਲ ਦੇਸ਼ ਅੰਦਰ ਇਸ਼ਤਿਹਾਰਾਂ ਦਾ ਹੜ੍ਹ ਜਿਹਾ ਆ ਗਿਆ ਹੈ। ਇਨ੍ਹਾਂ ਇਸ਼ਤਿਹਾਰਾਂ ਰਾਹੀਂ ਕੰਪਨੀਆਂ ਆਪਣੇ ਉਤਪਾਦਾਂ ਪ੍ਰਤੀ ਲੋਕਾਂ ਨੂੰ ਰਿਝਾਉਣ ਅਤੇ ਆਕਰਸ਼ਿਤ ਕਰਨ ਦਾ ਕੰਮ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਮਾਹੌਲ ਵਿੱਚ ਸ਼ਾਇਦ ਉਤਪਾਦ ਕੰਪਨੀਆਂ ਖਪਤਕਾਰਾਂ ਪ੍ਰਤੀ ਆਪਣੇ ਫਰਜ਼ ਤੇ ਨੈਤਿਕ ਜ਼ਿੰਮੇਵਾਰੀ ਤੋਂ ਦੂਰ ਹਟਣ ਲੱਗੀਆਂ ਹਨ। ਉਹ ਪੈਸਾ ਕਮਾਉਣ ਲਈ ਬਾਜ਼ਾਰ ਵਿੱਚ ਸਿਰਫ ਨਾਮੀ ਹਸਤੀਆਂ ‘ਤੇ ਨਿਰਭਰ ਹੋ ਗਈਆਂ ਹਨ, ਜਿਸ ਲਈ ਕੰਪਨੀਆਂ ਸਮਾਜ ਦੇ ਸਾਹਮਣੇ ਅਜਿਹੇ ਵਿਅਕਤੀਆਂ ਨੂੰ ਪੇਸ਼ ਕਰਦੀਆਂ ਹਨ ਕਿ ਆਮ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਉਕਤ ਕੰਪਨੀਆਂ ਦੇ ਉਤਪਾਦ ਖਰੀਦਣ ਲਈ ਮਜਬੂਰ ਹੋਣ, ਭਾਵੇਂ ਉਹ ਉਤਪਾਦ ਘਟੀਆ ਕੁਆਲਿਟੀ ਦੇ ਹੀ ਕਿਉਂ ਨਾ ਹੋਣ। ਲਾਭ ਦੇ ਲਾਲਚ ਵਿੱਚ ਨਾਮੀ ਹਸਤੀਆਂ ਵੀ ਆਪਣੇ ਫਾਇਦੇ ਨੂੰ ਉਪਰ ਰੱਖ ਕੇ ਬਿਨਾਂ ਜਾਂਚ-ਪੜਤਾਲ ਦੇ ਕਦੇ-ਕਦੇ ਇਸ਼ਤਿਹਾਰ ਦੀ ਹਾਮੀ ਭਰ ਦਿੰਦੀਆਂ ਹਨ, ਜਿਸ ਨਾਲ ਖਪਤਕਾਰ ਦਾ ਹਿੱਤ ਪ੍ਰਭਾਵਤ ਹੁੰਦਾ ਹੈ। ਅੱਜ ਬਾਜ਼ਾਰ ਵਿੱਚ ਕਈ ਅਜਿਹੇ ਉਤਪਾਦ ਮਿਲਦੇ ਹਨ, ਜੋ ਨਾ ਮਾਪਦੰਡਾਂ ‘ਤੇ ਖਰੇ ਉਤਰਦੇ ਹਨ ਅਤੇ ਨਾ ਸਿਹਤ ਦੇ ਅਨੁਕੂਲ ਹੁੰਦੇ ਹਨ, ਫਿਰ ਵੀ ਧੜੱਲੇ ਨਾਲ ਬਾਜ਼ਾਰ ਵਿੱਚ ਇਸ ਕਾਰਨ ਵਿਕਦੇ ਹਨ ਕਿਉਂਕਿ ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਕੋਈ ਨਾਮੀ ਹਸਤੀ ਕਰ ਰਹੀ ਹੁੰਦੀ ਹੈ ਜਾਂ ਫਿਰ ਉਨ੍ਹਾਂ ‘ਤੇ ਕਿਸੇ ਬ੍ਰਾਂਡ ਦਾ ਟੈਗ ਲਾ ਦਿੱਤਾ ਜਾਂਦਾ ਹੈ।
ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਇਨ੍ਹਾਂ ਵਸਤਾਂ ਨੂੰ ਵੇਚਿਆ ਜਾ ਰਿਹਾ ਹੈ ਤੇ ਜੇ ਕੋਈ ਵਸਤੂ ਨਿਯਮ ਦੇ ਵਿਰੁੱਧ ਪਾਈ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਮੁੜ ਬਾਜ਼ਾਰ ਵਿੱਚ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਲਈ ਆ ਜਾਂਦੀ ਹੈ। ਬਾਜ਼ਾਰ ਵਿੱਚ ਢੇਰਾਂ ਉਤਪਾਦ ਅਜਿਹੇ ਹਨ, ਜੋ ਸਿਰਫ ਤੇ ਸਿਰਫ ਨਾਮੀ ਹਸਤੀ ਦੇ ਨਾਂਅ ‘ਤੇ ਵਿਕਦੇ ਹਨ। ਚੰਗੇ ਖਾਸੇ ਪੈਕੇਜ ਦੀ ਖਾਤਿਰ ਨਾਮੀ ਹਸਤੀ ਵੀ ਆਪਣੇ ਭਲੇ ਬਾਰੇ ਸੋਚਦੀ ਤੇ ਕੰਪਨੀ ਨਾਲ ਕਰਾਰ ਕਰ ਲੈਂਦੀ ਹੈ। ਇਸ ਵਿੱਚ ਨਾਮੀ ਵਿਅਕਤੀ ਤੇ ਕੰਪਨੀ ਦੀ ਚਾਂਦੀ ਰਹਿੰਦੀ ਹੈ ਅਤੇ ਠੱਗਿਆਂ ਮਹਿਸੂਸ ਕਰਦਾ ਹੈ ਤਾਂ ਉਹ ਹੈ ਆਮ ਨਾਗਰਿਕ, ਜੋ ਆਪਣੇ ਰੋਲ ਮਾਡਲ ਨੂੰ ਵਿਗਿਆਪਨ ਵਿੱਚ ਦੇਖ ਕੇ ਉਕਤ ਉਤਪਾਦ ਖਰੀਦਦਾ ਹੈ।
ਬੀਤੇ ਸਾਲਾਂ ਵਿੱਚ ਕੇਰਲ ‘ਚ ਫਾਸਟ ਫੂਡ ਦੇ ਵਧਦੇ ਭੈੜੇ ਨਤੀਜੇ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਟੈਕਸਾਂ ਵਿੱਚ ਵਾਧਾ ਕਰਨ ਦਾ ਉਚਿਤ ਫੈਸਲਾ ਲਿਆ ਸੀ, ਕਿਉਂਕਿ ਦੁਨੀਆ ਭਰ ਵਿੱਚ ਮੋਟਾਪਾ ਆਦਿ ਬਿਮਾਰੀਆਂ ਇਨ੍ਹਾਂ ਕਾਰਨਾਂ ਕਰ ਕੇ ਪੌਦਾ ਹੁੰਦੀਆਂ ਹਨ, ਪਰ ਕੀ ਕਿਸੇ ਕੰਪਨੀ ਨੇ ਫਾਸਟ ਫੂਡ ਨੂੰ ਖਾਣ ਤੋਂ ਹੁੰਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ ਹੈ?
ਭੁਲੇਖਾ ਪਾਊ ਅਤੇ ਝੂਠੇ ਵਿਗਿਆਪਨ ਸਾਬਤ ਹੋਣ ਦੀ ਸਥਿਤੀ ਵਿੱਚ ਸਰਕਾਰ ਮਸ਼ਹੂਰ ਹਸਤੀਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ, ਜੋ ਖਪਤਕਾਰਾਂ ਦੇ ਲਈ ਚੰਗੀ ਖਬਰ ਹੈ। ਇੱਕ ਵਿਗਿਆਪਨ ਦੀਆਂ ਇਹ ਲਾਈਨਾਂ ਹਨ : ‘ਪਹਿਲੇ ਇਸਤੇਮਾਲ ਕਰੇਂ, ਫਿਰ ਵਿਸ਼ਵਾਸ ਕਰੇਂ’, ਕੀ ਇਸ਼ਤਿਹਾਰ ਦੀਆਂ ਇਨ੍ਹਾਂ ਲਾਈਨਾਂ ਨੂੰ ਇਹ ਹਸਤੀਆਂ ਪਹਿਲਾਂ ਆਪਣੇ ਉਪਰ ਲਾਗੂ ਕਰਦੀਆਂ ਹੋਣਗੀਆਂ? ਸ਼ਾਇਦ ਸੌ ਫੀਸਦੀ ਵਾਅਦੇ ਦੇ ਨਾਲ ਕੋਈ ਕੰਪਨੀ ਵੀ ਨਹੀਂ ਕਰ ਸਕਦੀ ਕਿ ਉਸ ਦੇ ਉਤਪਾਦ ਨੂੰ ਉਕਤ ਹਸਤੀ ਵਰਤੋਂ ਵਿੱਚ ਲਿਆਉਂਦੀ ਹੈ। ਇਸ ਲਈ ਜਦੋਂ ਸਰਕਾਰ ਭੁਲੇਖਾ ਪਾਊ ਵਿਗਿਆਪਨ ਕਰਤਾ ‘ਤੇ ਜੁਰਮਾਨੇ ਅਤੇ ਸਜ਼ਾ ਦਾ ਐਲਾਨ ਕਰਨ ਵਾਲਾ ਕਾਨੂੰਨ ਬਣਾਉਣ ਨੂੰ ਕਾਹਲੀ ਦਿੱਸ ਰਹੀ ਹੈ ਤਾਂ ਇਹ ਖਪਤਕਾਰ ਵਰਗ ਲਈ ਚੰਗੀ ਖਬਰ ਹੈ, ਕਿਉਂਕਿ ਖਪਤਕਾਰ ਵਰਗ ਆਪਣੀ ਚਹੇਤੀ ਫਿਲਮੀ ਹਸਤੀ ਜਾਂ ਹੋਰ ਕਿਸੇ ਹਸਤੀ ਵੱਲੋਂ ਪ੍ਰਚਾਰ-ਪ੍ਰਸਾਰ ਕਰਨ ‘ਤੇ ਵਸਤੂ ਖਰੀਦ ਲੈਂਦਾ ਹੈ, ਪਰ ਨੁਕਸਾਨ ਹੋਣ ਦੀ ਸਥਿਤੀ ਵਿੱਚ ਉਸ ਹਸਤੀ ਦੀ ਜੁਆਬਦੇਹੀ ਜ਼ੀਰੋ ਹੋ ਜਾਂਦੀ ਸੀ, ਜਿਸ ਨਾਲ ਖਪਤਕਾਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ।
ਅਜਿਹਾ ਨਹੀਂ ਕਿ ਨਾਮੀ ਹਸਤੀ ਹਰ ਵਾਰ ਆਪਣਾ ਹਿੱਤ ਹੀ ਦੇਖਦੀ ਹੈ, ਕਦੇ-ਕਦੇ ਖਪਤਕਾਰਾਂ ਬਾਰੇ ਵੀ ਸੋਚਦੀ ਹੈ। ਇਸੇ ਲਈ ਪੁਲੇਲਾ ਗੋਪੀਚੰਦ ਵੱਲੋਂ ਇੱਕ ਮਸ਼ਹੂਰ ਕੋਲਡ ਡ੍ਰਿੰਕ ਕੰਪਨੀ ਦਾ ਵਿਗਿਆਪਨ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ, ਪਰ ਇਹ ਸਥਿਤੀ ਵਿਰਲੇ ਵਿੱਚ ਹੀ ਕਦੇ ਖਬਰ ਬਣਦੀ ਹੈ। ਪੁਲੇਲਾ ਗੋਪੀਚੰਦ ਮੌਜੂਦਾ ਪੀੜ੍ਹੀ ਵਿੱਚ ਅਜਿਹੀਆਂ ਨਾਮੀ ਹਸਤੀਆਂ ਦੀ ਲਾਬੀ ਲਈ ਇੱਕ ਮਿਸਾਲ ਹੈ, ਜੋ ਕਮਾਈ ਲਈ ਕੋਈ ਵੀ ਵਿਗਿਆਪਨ ਕਰਨ ਲਈ ਤਿਆਰ ਹਨ। ਉਨ੍ਹਾਂ ਨੂੰ ਪੁਲੇਲਾ ਗੋਪੀਚੰਦ ਦੀਆਂ ਗੱਲਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ, ਤਾਂ ਕਿ ਖਪਤਕਾਰ ਦਾ ਵੀ ਭਲਾ ਹੋ ਸਕੇ।
ਜੇ ਨਾਮੀ ਹਸਤੀ ਬਿਨਾਂ ਲਾਭ ਤੇ ਨੁਕਸਾਨ ਨੂੰ ਸਮਝੇ ਕਿਸੇ ਵਸਤੂ ਦਾ ਵਿਗਿਆਪਨ ਕਰਦੀ ਹੈ ਤਾਂ ਇਹ ਗਲਤ ਹੈ। ਜਦੋਂ ਇਨ੍ਹਾਂ ਹਸਤੀਆਂ ਨੂੰ ਲੋਕਾਂ ਦਾ ਅਥਾਹ ਸਨੇਹ ਮਿਲਦਾ ਹੈ ਤਾਂ ਉਨ੍ਹਾਂ ਦਾ ਵੀ ਜਨਤਾ ਪ੍ਰਤੀ ਫਰਜ਼ ਬਣਦਾ ਹੈ