ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ

india won

ਕਿੰਗਸਟਨ, 7 ਜੁਲਾਈ (ਪੋਸਟ ਬਿਊਰੋ)- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅੱਡ ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਖੇਡਿਆ ਗਿਆ। ਜਿਸ ਦੌਰਾਨ ਵਿੰਡੀਜ਼ ਨੇ ਪਹਿਲਾਂ ਟਾਸ ਜਿੱਤ ਕੇ ਭਾਰਤ ਖਿਲਾਫ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਇਹ ਜਿੱਤਣ ਵਿੰਡੀਜ਼ ਖਿਲਾਫ 3-1 ਦੀ ਬੜਤ ਨਾਲ ਹਾਸਲ ਕੀਤੀ। ਵਿੰਡੀਜ਼ ਨੇ ਭਾਰਤ ਨੂੰ 206 ਦੌੜਾਂ ਦਾ ਆਸਾਨ ਟੀਚਾ ਦਿੱਤਾ ਸੀ। ਜਿਸ ਨੂੰ ਭਾਰਤੀ ਬੱਲੇਬਾਜ਼ਾਂ ਨੇ ਆਸਾਨੀ ਨਾਲ ਪਾਰ ਕਰ ਲਿਆ।
ਵਿੰਡੀਜ਼ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਦੌੜਾਂ ਹੀ ਬਣਾਇਆ ਅਤੇ ਜਲਦੀ ਹੀ ਆਊਟ ਹੋ ਗਿਆ। ਉਸ ਦਾ ਸਾਥ ਦੇ ਰਹੇ ਕਾਇਲ ਹੋਪ ਨੇ 46 ਦੌੜਾਂ ਹੀ ਬਣਾਇਆ। ਇਸ ਤੋਂ ਇਲਾਵਾ ਵਿੰਡੀਜ਼ ਦੇ ਵਿਕਟਕੀਪਰ ਸ਼ਾਈ ਹੋਪ ਨੇ 51 ਦੌੜਾਂ ਦੀ ਹੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਉਸ ਨੇ ਆਪਣੀ ਪਾਰੀ ‘ਚ 98 ਗੇਂਦਾਂ ਦਾ ਸਾਹਮਣਾ ਕਰਦੇ ਹੋਏ 5 ਚੌਕੇ ਲਗਾਏ। ਵਿੰਡੀਜ਼ ਦੇ ਬਾਕੀ ਸੱਤ ਬੱਲੇਬਾਜ਼ਾਂ ‘ਚ ਕੋਈ ਵੀ ਵੱਡੀ ਪਾਰੀ ਨਹੀਂ ਖੇਡ ਸਕਿਆ।
ਭਾਰਤ ਦੇ ਗੇਂਦਬਾਜਾਂ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਮੁਹੰਮਦ ਸ਼ਮੀ ਨੇ 10 ਓਵਰ ‘ਚ 48 ਦੌੜਾਂ ਦੇ ਕੇ 4 ਵਿਕਟਾਂ ਅਤੇ ਉਮੇਸ਼ ਯਾਦਵ ਨੇ 3 ਵਿਕਟਾਂ ਹਾਸਲ ਕੀਤੀ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਅਤੇ ਕੇਦਾਰ ਯਾਦਵ ਨੇ 1-1 ਵਿਕਟ ਹਾਸਲ ਕੀਤੀ।
ਭਾਰਤੀ ਟੀਮ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ‘ਤੇ ਉਤਰੀ ਭਾਰਤੀ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਜਿੰਕਯ ਰਹਾਨੇ ਨੇ 39 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਿਖਰ ਧਵਨ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ 4 ਦੌੜਾਂ ਬਣਾ ਕੇ ਹੀ ਆਊਟ ਹੋ ਗਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਨਾਬਾਦ 111 ਦੌੜਾਂ ਦੀ ਪਾਰੀ ਖੇਡੀ ਉਸ ਨੇ ਇਸ ਪਾਰੀ ਦੌਰਾਨ 115 ਗੇਂਦਾਂ ਦਾ ਸਾਹਮਣਾ ਕਰਦੇ ਹੋਏ 12 ਚੌਕੇ ਅਤੇ 2 ਛੱਕੇ ਲਗਾਏ। ਉਸ ਦਾ ਸਾਥ ਦੇ ਰਹੇ ਦਿਨੇਸ਼ ਕਾਰਤਿਕ ਨੇ ਨਾਬਾਦ 50 ਦੌੜਾਂ ਦੀ ਪਾਰੀ ਖੇਡੀ, ਜਿਸ ਚ ਉਸ ਨੇ 5 ਚੌਕੇ ਲਗਾਏ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਇਹ ਮੈਚ ਜਿੱਤ ਕੇ 3-2 ਦੀ ਬੜਨ ਨਾਲ ਜਿੱਤ ਹਾਸਲ ਕਰਦੇ ਸੀਰੀਜ਼ ਆਪਣੇ ਨਾਂ ਕੀਤੀ।