ਭਾਰਤ ਨੇ ਪਹਿਲੇ ਇਕ ਦਿਨਾ ਮੈਚ `ਚ ਆਸਟ੍ਰੇਲੀਆ ਨੂੰ 26 ਦੌੜਾ ਨਾਲ ਹਰਾਇਆ, ਸੀਰੀਜ਼ ਵਿਚ 1-0 ਦੀ ਬਣਾਈ ਬੜ੍ਹਤ

indiaਚੇਨਈ, 17 ਸਤੰਬਰ (ਪੋਸਟ ਬਿਊਰੋ): ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਵਨਡੇ ਮੈਚ ਚੇਨਈ ਦੇ ਐਮ.ਏ.ਚਿਦੰਬਰਮ ਸਟੇਡੀਅਮ ‘ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਸਟਰੇਲੀਆ ਸਾਹਮਣੇ 282 ਦੌੜਾਂ ਦਾ ਟੀਚਾ ਰੱਖਿਆ। ਡਕਵਰਥ ਲੂਈਸ ਨਿਯਮ ਦੇ ਤਹਿਤ ਆਸਟਰੇਲੀਆ ਸਾਹਮਣੇ 21 ਓਵਰ ‘ਚ 164 ਦੌੜਾਂ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਟੀਮ 21 ਓਵਰਾਂ ‘ਚ 9 ਵਿਕਟਾਂ ‘ਤੇ 137 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਆਸਟਰੇਲੀਆ ਨੂੰ 26 ਦੌੜਾਂ ਨਾਲ ਹਾਰ ਦਿੱਤਾ। ਭਾਰਤ ਨੇ 5 ਵਨਡੇ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ।