ਭਾਰਤ ਨੇ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਕੇ ਲੜੀ ਉਤੇ ਕੀਤਾ ਕਬਜ਼ਾ

ਪੋਰਟ ਐਲੀਜ਼ਾਬੇਥ, 13 ਫਰਵਰੀ, (ਪੋਸਟ ਬਿਊਰੋ)— ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨ ਡੇ ਸੀਰੀਜ਼ ਦਾ 5ਵਾਂ ਮੈਚ ਮੰਗਵਾਰ ਨੂੰ ਪੋਰਟ ਐਲੀਜ਼ਾਬੇਥ ਦੇ ਮੈਦਾਨ ‘ਤੇ ਖੇਡਿਆ ਗਿਆ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ 275 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਪੂਰੀ ਟੀਮ 201 ਦੌੜਾਂ ‘ਤੇ ਢੇਰ ਹੋ ਗਈ।  ਭਾਰਤ ਨੇ ਇਹ ਮੈਚ 73 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਭਾਰਤ ਨੇ ਵਨ ਡੇ ਸੀਰੀਜ਼ 4-1 ਨਾਲ ਕਬਜ਼ਾ ਕਰ ਲਿਆ। ਭਾਰਤੀ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਰੋਹਿਤ ਸ਼ਰਮਾ ਨੇ ਕੀਤੀ, ਜਿਸ ਨੇ 11 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 126 ਗੇਂਦਾਂ ‘ਤੇ 115 ਦੌੜਾਂ ਬਣਾਈਆਂ।

ਵਨ ਡੇ ਸੀਰੀਜ਼ ‘ਚ ਬਤੌਰ ਕਪਤਾਨ ਕੋਹਲੀ ਨੇ ਦੱਖਣੀ ਅਫਰੀਕਾ ‘ਚ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਕਪਤਾਨ ਨੇ ਦੱਖਣੀ ਅਫਰੀਕਾ ‘ਚ ਬਤੌਰ ਕਪਤਾਨ ਸੀਰੀਜ਼ ਨਹੀਂ ਜਿੱਤੀ। ਇਹ ਕਾਰਨਾਮਾ ਹੁਣ ਵਿਰਾਟ ਕੋਹਲੀ ਨੇ 26 ਸਾਲ ਬਾਅਦ ਕਰ ਦਿਖਾਇਆ ਤੇ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ‘ਚ ਇਤਿਹਾਸ ਰਚ ਦਿੱਤਾ।