ਭਾਰਤ ਨੇ ਕ੍ਰਿਕਟ ਦੀ ਟੈਸਟ ਲੜੀ ਜਿੱਤ ਕੇ ਟੈਸਟ ਦਰਜਾਬੰਦੀ ਵਿੱਚ ਸਰਦਾਰੀ ਕਾਇਮ ਰੱਖੀ

india-win-bcci_806x605_61490684519ਧਰਮਸ਼ਾਲਾ, 28 ਮਾਰਚ, (ਪੋਸਟ ਬਿਊਰੋ)- ਭਾਰਤੀ ਕ੍ਰਿਕਟੇ ਟੀਮ ਨੇ ਅੱਜ ਏਥੇ ਆਸਟਰੇਲੀਆ ਨੂੰ ਫੈਸਲਾਕੁੰਨ ਤੇ ਚੌਥੇ ਟੈਸਟ ਮੈਚ ਵਿੱਚ ਅੱਠ ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਬੌਰਡਰ-ਗਾਵਸਕਰ ਟਰਾਫ਼ੀ ਉੱਤੇ ਫਿਰ ਕਬਜ਼ਾ ਕਰ ਲਿਆ ਹੈ। ਪੂਰੀ ਸੀਰੀਜ਼ ਦੌਰਾਨ ਭਾਰਤੀ ਤੇ ਆਸਟਰੇਲੀਅਨ ਟੀਮਾਂ ਵਿੱਚ ਫ਼ਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਤੇ ਇਸ ਦੌਰਾਨ ਦੋਵੇਂ ਧਿਰਾਂ ਦੇ ਖਿਡਾਰੀਆਂ ਵਿੱਚ ਤਲਖ਼ੀ ਵੀ ਉੱਭਰ ਕੇ ਸਾਹਮਣੇ ਆਈ ਸੀ। ਭਾਰਤੀ ਟੀਮ ਦੀ 2015 ਤੋਂ ਇਹ ਲਗਾਤਾਰ ਸੱਤਵੀਂ ਟੈਸਟ ਜਿੱਤ ਹੈ। ਮੈਚ ਦੇ ਚੌਥੇ ਦਿਨ ਬਾਕੀ ਰਹਿੰਦੀਆਂ 87 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨੇ ਲੋਕੇਸ਼ ਰਾਹੁਲ ਵੱਲੋਂ ਬਣਾਏ ਨਾਬਾਦ ਅਰਧ ਸੈਂਕੜੇ ਨਾਲ 106 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਹੀ ਭਾਰਤ ਨੇ ਇਹ ਸੀਰੀਜ਼ 2-1 ਦੇ ਫ਼ਰਕ ਨਾਲ ਆਪਣੇ ਨਾਂ ਕਰ ਲਈ।
ਭਾਰਤ ਨੇ ਇੰਟਰਨੈਸ਼ਨਲ ਟੈਸਟ ਦਰਜਾਬੰਦੀ ਵਿੱਚ ਆਪਣੀ ਸਰਦਾਰੀ ਕਾਇਮ ਰੱਖੀ ਹੈ। ਆਸਟਰੇਲੀਆ ਦੇ ਖ਼ਿਲਾਫ਼ ਮਿਲੀ ਸੀਰੀਜ਼ ਦੀ ਜਿੱਤ ਤੋਂ ਪਿੱਛੋਂ ਭਾਰਤ 1 ਅਪਰੈਲ ਨੂੰ ਐਲਾਨੀ ਜਾ ਵਾਲੀ ਦਰਜਾਬੰਦੀ ਦੇ ਪਹਿਲੇ ਸਥਾਨ ਉੱਤੇ ਹੈ। ਇਸ ਦੇ ਬਦਲੇ ਭਾਰਤੀ ਟੀਮ ਨੂੰ 1 ਮਿਲੀਅਨ ਅਮਰੀਕੀ ਡਾਲਰ ਨਾਲ ਸਨਮਾਨਿਤ ਕੀਤਾ ਗਿਆ ਹੈ।