ਭਾਰਤ ਦੇ ਨਵੇਂ ਮੁੱਕੇਬਾਜ਼ੀ ਕੋਚ ਸਵੀਡਨ ਦੇ ਨਿਏਵਾ ਹੋਣਗੇ

sangiago
ਨਵੀਂ ਦਿੱਲੀ, 20 ਮਾਰਚ (ਪੋਸਟ ਬਿਊਰੋ)- ਅੰਤਰਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏ ਆਈ ਬੀ ਏ) ਦੇ ਕੋਚਾਂ ਦੇ ਕਮਿਸ਼ਨ ਦੇ ਮੀਤ ਪ੍ਰਧਾਨ ਸੈਂਟੀਆਗੋ ਨਿਏਵਾ ਭਾਰਤ ਦੇ ਮਰਦਾਂ ਦੇ ਮੁੱਕੇਬਾਜ਼ਾਂ ਦੇ ਨਵੇਂ ਵਿਦੇਸ਼ੀ ਕੋਚ ਹੋਣਗੇ। ਉਹ ਸਾਲ 2014 ਵਿੱਚ ਕਿਊਬਾ ਦੇ ਬੀ ਆਈ ਫਰਨਾਂਡੀਜ਼ ਦੇ ਅਹੁਦਾ ਛੱਡਣ ਪਿੱਛੋਂ ਖਾਲੀ ਪਏ ਥਾਂ ਨੂੰ ਭਰਨਗੇ।
ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀ ਐਫ ਆਈ) ਦੇ ਪ੍ਰਧਾਨ ਅਜੇ ਸਿੰਘ ਨੇ ਕਿਹਾ ਕਿ ਏ ਆਈ ਬੀ ਏ ਨੇ ਨਿਏਵਾ ਦੀ ਸਿਫਾਰਸ਼ ਕੀਤੀ ਸੀ ਤੇ ਉਨ੍ਹਾਂ ਦੇ ਕੋਲ ਚੰਗਾ ਤਜਰਬਾ ਹੈ, ਮੈਂ ਚੰਗੇ ਨਤੀਜੇ ਲਈ ਆਸਵੰਦ ਹਾਂ। 42 ਸਾਲਾ ਨਿਏਵਾ ਏ ਆਈ ਬੀ ਏ ਦੇ ਤਿੰਨ-ਸਟਾਰ ਕੋਚ ਹਨ ਅਤੇ ਉਹ ਪਿਛਲੇ ਸਾਲ ਤੱਕ ਮਰਦਾਂ ਦੀ ਸਵੀਡਿਸ਼ ਟੀਮ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਰੀਓ ਓਲੰਪਿਕ ਪਿੱਛੋਂ ਅਹੁਦਾ ਛੱਡਿਆ ਸੀ। ਆਪਣੇ ਸਮੇਂ ਅਰਜਨਟੀਨਾ ਵੱਲੋਂ ਖੇਡ ਚੁੱਕੇ ਸਵੀਡਨ ਦੇ ਨਾਗਰਿਕ ਨਿਏਵਾ ਦਾ ਸਮਝੌਤਾ ਇਸ ਸਾਲ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੱਕ ਹੈ, ਜਿਸ ਤੋਂ ਬਾਅਦ ਫੈਡਰੇਸ਼ਨ ਉਨ੍ਹਾਂ ਦੇ ਸਮਝੌਤੇ ਨੂੰ ਵਧਾਉਣ Ḕਤੇ ਫੈਸਲਾ ਕਰੇਗੀ। ਵਿਸ਼ਵ ਚੈਂਪੀਅਨਸ਼ਿਪ 25 ਅਗਸਤ ਤੋਂ ਤਿੰਨ ਸਤੰਬਰ ਦੌਰਾਨ ਜਰਮਨੀ ਦੇ ਹੈਮਬਰਗ ‘ਚ ਹੋਵੇਗੀ। ਉਹ ਕੱਲ੍ਹ ਭਾਰਤ ਪੁੱਜਣਗੇ ਤੇ ਤੁਰੰਤ ਪੁਟਆਲਾ ‘ਚ ਜ਼ਿੰਮੇਵਾਰੀ ਸੰਭਾਲਣਗੇ ਜਿਥੇ ਦੋ ਵਿੱਚੋਂ ਇਕ ਰਾਸ਼ਟਰੀ ਕੈਂਪ ਲਾਇਆ ਜਾਵੇਗਾ।