ਭਾਰਤੀ ਮੂਲ ਦੇ ਸਟੋਰ ਕਾਰਿੰਦੇ ਨੂੰ ਬਲਾਤਕਾਰ ਦੋਸ਼ ਵਿੱਚ 8 ਸਾਲ ਕੈਦ


ਲੰਡਨ, 14 ਨਵੰਬਰ (ਪੋਸਟ ਬਿਊਰੋ)- ਬ੍ਰਿਟੇਨ ਵਿਚ ਭਾਰਤੀ ਮੂਲ ਦੇ 30 ਸਾਲਾ ਇਕ ਸਟੋਰ ਮੁਲਾਜ਼ਮ ਨੂੰ ਇਕ ਔਰਤ ਨਾਲ ਬਲਾਤਕਾਰ ਦੇ ਦੋਸ਼ ਵਿਚ 8 ਸਾਲ ਸਜ਼ਾ ਸੁਣਾਈ ਗਈ ਹੈ। ਮੀਡੀਆ ਦੇ ਮੁਤਾਬਕ ਔਰਤ ਜਦੋਂ ਆਪਣਾ ਮੋਬਾਈਲ ਫੋਨ ਚਾਰਜ ਕਰਨ ਉਸ ਦੀ ਦੁਕਾਨ ਉੱਤੇ ਗਈ ਤਾਂ ਦੋਸ਼ੀ ਨੇ ਪੀੜਤਾ ਨਾਲ ਬਲਾਤਕਾਰ ਕੀਤਾ ਸੀ।
ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸਵਪਨਿਲ ਕੁਲਾਤ ਨਾਂ ਦੇ ਭਾਰਤੀ ਕਾਰਿੰਦੇ ਨੇ 40 ਸਾਲਾ ਔਰਤ ਨੂੰ ਆਪਣੀ ਦੁਕਾਨ ਵਿੱਚ ਬੰਦ ਕਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਰਿਪੋਰਟ ਮੁਤਾਬਕ ਮੈਨਚੈਸਟਰ ਕਰਾਊਨ ਕੋਰਟ ਨੇ ਨਾਗਪੁਰ ਦੇ ਕੁਲਾਤ ਨੂੰ ਬਲਾਤਕਾਰ ਕੇਸ ਵਿਚ ਦੋਸ਼ੀ ਠਹਿਰਾਇਆ, ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ। ਜੇਲ ਵਿੱਚ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਪੁਲਸ ਨੇ ਦੱਸਿਆ ਕਿ 19 ਮਾਰਚ ਨੂੰ ਪੀੜਤਾ ਆਪਣੇ ਇਕ ਦੋਸਤ ਦੇ ਘਰ ਜਾ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਫੋਨ ਦੀ ਬੈਟਰੀ ਚਾਰਜ ਨਹੀਂ ਸੀ, ਜਿਸ ਤੋਂ ਬਾਅਦ ਉਹ ਮੋਬਾਈਲ ਚਾਰਜ ਕਰਨ ਲਈ ਦੁਕਾਨ ਉੱਤੇ ਗਈ ਤੇ ਉੱਥੇ ਕੰਮ ਕਰ ਰਹੇ ਕੁਲਾਤ ਨੂੰ ਅਪੀਲ ਕੀਤੀ ਕਿ ਕੀ ਉਹ ਦੁਕਾਨ ਅੰਦਰ ਆ ਕੇ ਕੁਝ ਦੇਰ ਲਈ ਆਪਣਾ ਮੋਬਾਈਲ ਫੋਨ ਚਾਰਜ ਕਰ ਸਕਦੀ ਹੈ।