ਭਾਰਤੀ ਮਹਿਲਾ ਡਾਕਟਰ ਜਿਸਮਾਨੀ ਛੇੜਛਾੜ ਦੇ ਦੋਸ਼ ਹੇਠ ਗ੍ਰਿਫਤਾਰ

arrested
ਨਿਊ ਯਾਰਕ, 15 ਅਪ੍ਰੈਲ (ਪੋਸਟ ਬਿਊਰੋ)- ਮਿਸ਼ੀਗਨ ਵਿੱਚ 44 ਸਾਲਾ ਭਾਰਤੀ ਮੂਲ ਦੀ ਇੱਕ ਅਮਰੀਕੀ ਮਹਿਲਾ ਡਾਕਟਰ ਨੂੰ ਛੇ ਤੋਂ ਅੱਠ ਸਾਲ ਤੱਕ ਦੀ ਉਮਰ ਦੀਆਂ ਲੜਕੀਆਂ ਦੇ ਗੁਪਤ ਅੰਗ ਨੂੰ ਨੁਕਸਾਨ ਪੁਚਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਛੋਟੀਆਂ ਬੱਚੀਆਂ ਨਾਲ ਏਦਾਂ ਦੀ ਅਮਰੀਕਾ ਦੀ ਇਹ ਪਹਿਲੀ ਘਟਨਾ ਮੰਨੀ ਜਾਂਦੀ ਹੈ। ਇਸ ਵਿੱਚ ਗੁਪਤ ਅੰਗ ਦਾ ਇੱਕ ਹਿੱਸਾ ਕੱਟਿਆ ਜਾਂ ਸਿਲਾਈ ਕੀਤਾ ਜਾਂਦਾ ਹੈ, ਪਰ ਕਾਨੂੰਨ ਅਨੁਸਾਰ ਇਹ 18 ਸਾਲ ਤੋਂ ਬਾਅਦ ਕੀਤਾ ਜਾ ਸਕਦਾ ਹੈ। ਕੁਝ ਫਿਰਕਿਆਂ ਵਿੱਚ ਇਹ ਇੱਕ ਪ੍ਰੰਪਰਾ ਵਜੋਂ ਕੀਤਾ ਜਾਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਡਾਕਟਰ ਦਾ ਨਾਂਅ ਜੁਮਾਨਾ ਨਾਗਰਵਾਲਾ ਹੈ। ਉਹ ਮਿਸ਼ੀਗਨ ਵਿੱਚ ਨਿਵਾਨੀਆ ਦੇ ਮੈਡੀਕਲ ਦਫਤਰ ਦੇ ਬਾਹਰ ਇਹ ਕੰਮ ਕਰਦੀ ਸੀ। ਮਿਲੀ ਸ਼ਿਕਾਇਤ ਅਨੁਸਾਰ ਕੁਝ ਨਾਬਾਲਗਾਂ ਨੂੰ ਸੂਬੇ ਤੋਂ ਬਾਹਰੋਂ ਵੀ ਓਥੇ ਲਿਆਂਦਾ ਜਾਂਦਾ ਸੀ। ਹੈਨਰੀ ਫੋਰਡ ਹੈਲਥ ਸਿਸਟਮ ਵੈੱਬਸਾਈਟ ‘ਤੇ ਡਾਕਟਰ ਨਾਗਰਵਾਲਾ ਦੀ ਕੇਸ ਵਿੱਚ ਦੱਸਿਆ ਗਿਆ ਹੈ ਕਿ ਉਹ ਗੁਜਰਾਤੀ ਅਤੇ ਅੰਗਰੇਜ਼ੀ ਭਾਸ਼ਾ ਜਾਣਦੀ ਸੀ। ਜਿਨ੍ਹਾਂ ਨਾਬਾਲਗ ਲੜਕੀਆਂ ਦੇ ਗੁਪਤ ਅੰਗ ਨਾਲ ਨਾਗਰਵਾਲਾ ਨੇ ‘ਖਤਨਾ’ ਦੀ ਰਸਮ ਦੇ ਲਈ ਛੇੜਛਾੜ ਕੀਤੀ, ਉਨ੍ਹਾਂ ਦੀ ਉਮਰ ਛੇ ਤੋਂ ਅੱਠ ਸਾਲ ਹੈ। ਅਮਰੀਕਾ ਵਿੱਚ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਏਦਾਂ ਕਰਨਾ ਅਪਰਾਧ ਹੈ। ਫਿਰ ਵੀ ਏਦਾਂ ਕਰਨ ਦਾ ਰਿਵਾਜ 1997 ਤੋਂ ਬਾਅਦ ਹੁਣ ਤੱਕ ਚਾਰ ਗੁਣਾ ਹੋ ਗਿਆ ਹੈ। ਸ਼ਿਕਾਇਤ ਮੁਤਾਬਕ ਨਾਗਰਵਾਲਾ ਕੋਲ ਬੱਚੀਆਂ ਨੂੰ ਉਨ੍ਹਾਂ ਦੇ ਮਾਪੇ ਦੂਸਰੇ ਸੂਬੇ ਤੋਂ ਲਿਆਏ ਸਨ। ਨਾਗਰਵਾਲਾ ਦੇ ਟੈਲੀਫੋਨ ਰਿਕਾਰਡ ਤੋਂ ਵੀ ਇਹ ਗੱਲ ਸਾਬਤ ਹੋਈ ਹੈ।