ਭਾਰਤੀ ਬਾਜ਼ਾਰ ਵਿੱਚ 50 ਕਰੋੜ ਰੁਪਏ ਦੇ ਨਕਲੀ ਸਿੱਕੇ

nakali sikke
ਨਵੀਂ ਦਿੱਲੀ, 14 ਜੁਲਾਈ (ਪੋਸਟ ਬਿਊਰੋ)- ਪੰਜ ਅਤੇ 10 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲੇ ਜਿਸ ਮਾਸਟਰ ਮਾਈਂਡ ਉਪਕਾਰ ਲੂਥਰਾ ਨੂੰ ਸਪੈਸ਼ਲ ਸੈਲ ਨੇ ਗ੍ਰਿਫਤਾਰ ਕੀਤਾ ਹੈ, ਉਸ ਨੇ ਆਪਣੇ ਧੰਦੇ ਦੀ ਸ਼ੁਰੂਆਤ ਉਤਮ ਨਗਰ ਦਿੱਲੀ ‘ਚ ਜਿਊਲਰੀ ਸ਼ਾਪ ਖੋਲ੍ਹਣ ਨਾਲ ਕੀਤੀ ਸੀ, ਪਰ ਉਸ ਦੀ ਇਸ ਦੁਕਾਨ ‘ਚ ਤਿੰਨ-ਚਾਰ ਮਹੀਨੇ ਬਾਅਦ ਚੋਰੀ ਹੋ ਗਈ। ਫਿਰ ਉਸ ਨੇ ਕਈ ਕੰਮ ਬਦਲੇ, ਪਰ ਕਾਮਯਾਬ ਨਹੀਂ ਹੋ ਸਕਿਆ ਤਾਂ ਨਕਲੀ ਸਿੱਕੇ ਬਣਾਉਣ ਦੇ ਧੰਦੇ ਦੀ ਸ਼ੁਰੂਆਤ ਕੀਤੀ। ਮੰਨਿਆ ਜਾਂਦਾ ਹੈ ਕਿ ਉਸ ਨੇ 1998 ਤੋਂ ਹੁਣ ਤੱਕ ਕਰੀਬ 50 ਕਰੋੜ ਰੁਪਏ ਦੇ ਨਕਲੀ ਸਿੱਕੇ ਭਾਰਤ ਦੀ ਅਰਥ ਵਿਵਸਥਾ ਵਿੱਚ ਦਿੱਤੇ ਹਨ।
ਸਪੈਸ਼ਲ ਸੈਲ ਨੇ ਕਿਹਾ ਹੈ ਕਿ ਨਕਲੀ ਸਿੱਕਿਆਂ ਦੀ ਵੱਡੀ ਖੇਪ ਨੂੰ ਟੋਲ ਕਲੈਕਸ਼ਨ ਕਲੈਕਟ ਕਰਨ ਵਾਲੇ ਟੋਲ ਪਲਾਜ਼ਾ ‘ਤੇ ਖਪਾਇਆ ਜਾਂਦਾ ਸੀ। ਇਹ ਦੇਸ਼ ਦੇ ਬਹੁਤੇ ਟੋਲ ਪਲਾਜ਼ਾ ‘ਚ ਹੁੰਦਾ ਸੀ। ਸਪੈਸ਼ਲ ਸੈਲ ਇਸ ਐਂਗਲ ਨਾਲ ਵੀ ਜਾਂਚ ਕਰ ਰਿਹਾ ਹੈ ਕਿ ਸਭ ਤੋਂ ਵੱਧ ਨਕਲੀ ਸਿੱਕੇ ਕਿਸ ਟੋਲ ਪਲਾਜ਼ਾ ਵਿੱਚ ਖਪਾਏ ਗਏ। ਟੋਲ ਪਲਾਜ਼ਾ ਵਿੱਚ ਨਕਲੀ ਸਿੱਕੇ ਖਪਾਏ ਜਾਣ ਦਾ ਵੱਡਾ ਕਾਰਨ ਦਿਨ ਰਾਤ ਉਥੇ ਚੇਂਜ ਪੈਸੇ ਕਸਟਮਰ ਨੂੰ ਦੇਣਾ ਸੀ। ਇਸ ਲਈ ਉਪਕਾਰ ਤੇ ਸਵੀਕਾਰ ਟੋਲ ਪਲਾਜ਼ਾ ਵਿੱਚ ਪੰਜ ਅਤੇ 10 ਰੁਪਏ ਦੇ ਨਕਲੀ ਸਿੱਕੇ ਲੈਣ ਵਾਲਿਆਂ ਨੂੰ ਚੰਗਾ ਡਿਸਕਾਊਂਟ ਦਿੰਦੇ ਸਨ। ਡਿਮਾਂਡ ਦੇ ਹਿਸਾਬ ਨਾਲ ਸਿੱਕਿਆਂ ਨੂੰ ਅੱਧੀਆਂ ਦਰਾਂ ‘ਤੇ ਵੇਚ ਦਿੱਤਾ ਜਾਂਦਾ ਸੀ।