ਭਾਰਤੀ ਕੁੜੀ ਨੂੰ ਹਾਦਸੇ ਵਿੱਚ ਮਾਰਨ ਵਾਲੇ ਡਰਾਈਵਰ ਨੂੰ ਜੇਲ੍ਹ

jailed
ਸੈਕਰਾਂਮੈਂਟੋ, 18 ਜੂਨ (ਪੋਸਟ ਬਿਊਰੋ)- ਦੋ ਸਾਲ ਪਹਿਲਾਂ ਯੇਰਬਾ ਬਿਉਨਾ ਰੋਡ ‘ਤੇ ਤੇਜ਼ ਰਫਤਾਰ ਗੱਡੀ ਚਲਾਉਣ ਨਾਲ ਵਾਪਰੇ ਹਾਦਸੇ ਲਈ ਡਰਾਈਵਰ ਗੈਬਰੀਅਲ ਬੇਸੇਰਾ ਐਸਪਾਰਜਾ ਨੂੰ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਹਾਦਸੇ ਵਿੱਚ 24 ਸਾਲਾ ਭਾਰਤੀ ਕੁੜੀ ਕਿਰਨ ਪਾਬਲਾ ਦੀ ਮੌਤ ਹੋ ਗਈ ਸੀ, ਜੋ ਉਸ ਵੇਲੇ ਜੌਗਿੰਗ ਕਰ ਰਹੀ ਸੀ। ਦੋਸ਼ੀ ਨੂੰ ਅਣਗਹਿਲੀ ਨਾਲ ਤੇਜ਼ ਰਫਤਾਰ ਗੱਡੀ ਚਲਾ ਕੇ ਹਾਦਸਾ ਕਰਨ ਅਤੇ ਸਰੀਰ ਨੂੰ ਭਾਰੀ ਸੱਟ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਸਾਲ ਦੀ ਜੇਲ੍ਹ ਤੋਂ ਇਲਾਵਾ ਦੋਸ਼ੀ ਨੂੰ ਤਿੰਨ ਸਾਲ ਲਈ ਪਰੋਬੇਸ਼ਨ ਦੀ ਸਜ਼ਾ ਦਿੱਤੀ ਗਈ ਤੇ ਨਾਲ 300 ਘੰਟੇ ਦੀ ਕਮਿਊਨਿਟੀ ਸਰਵਿਸ ਲਈ ਕਿਹਾ ਗਿਆ ਸੀ।
ਦੋਸ਼ੀ ਦੇ ਵੱਲੋਂ ਵਕੀਲ ਰਿਚਰਡ ਪੁਇੰਟਰ ਨੇ ਕਿਹਾ ਕਿ ਦੋਸ਼ੀ ਨੇ ਪਰਵਾਰ ਨੂੰ ਉਨ੍ਹਾਂ ਦੀ ਬੇਟੀ ਦੀ ਮੌਤ ਉੱਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਹ ਇੱਕ ਹਾਦਸਾ ਸੀ। ਵਰਨਣ ਯੋਗ ਹੈ ਕਿ ਪਾਬਲਾ ਉਸ ਸਵੇਰ ਨੂੰ ਜੌਗਿੰਗ ਕਰ ਰਹੀ ਸੀ, ਜਦੋਂ ਬਿਉਨਾ ਦੀ ਨਿਸਾਨ ਅਲਟੀਮਾ ਤੇਜ਼ ਰਫਤਾਰ ਬੀ ਐੱਮ ਡਬਲਯੂ ਨਾਲ ਟਕਰਾ ਗਈ ਤੇ ਉਸ ਦੀ ਗੱਡੀ ਨੇ ਜੌਗਿੰਗ ਕਰ ਰਹੀ ਪਾਬਲਾ ਨੂੰ ਰੁੱਖ ਨਾਲ ਜਾ ਮਾਰਿਆ, ਜਿਹੜਾ ਉਸ ਕੁੜੀ ਦੇ ਘਰ ਅਤੇ ਉਸ ਦੇ ਸਕੂਲ ਤੋਂ ਕੇਵਲ ਇੱਕ ਮੀਲ ਦੂਰ ਸੀ। ਦੂਸਰੇ ਡਰਾਈਵਰ ਮੈਨੁਅਲ ਐਂਟੋਨੀ ਮਾਲਡੋਨਾਡੋ ਐਵਲੋਸ ਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ ਗਿਆ। ਦੋਵਾਂ ਨੂੰ ਬਰਾਬਰ ਦਾ ਦੋਸ਼ੀ ਠਹਿਰਾਇਆ ਗਿਆ ਸੀ। ਮੁੱਢਲੇ ਤੌਰ ‘ਤੇ ਪੁਲਸ ਦਾ ਮੰਨਣਾ ਸੀ ਕਿ ਦੋਵੇਂ ਆਪੋ ਆਪਣੀਆਂ ਕਾਰਾਂ ਨਾਲ ਦੌੜ ਲਾ ਰਹੇ ਸਨ, ਪਰ ਇਹ ਗੱਲ ਪੁਲਸ ਅਦਾਲਤ ਵਿੱਚ ਪੇਸ਼ ਨਾ ਕਰ ਸਕੀ। ਜਿਊਰੀ ਨੂੰ ਫੈਸਲਾ ਕਰਨ ਲਈ ਤਿੰਨ ਘੰਟੇ ਤੱਕ ਦਾ ਸਮਾਂ ਲੱਗਾ ਕਿ ਮਾਲਡੋਨਾਡੋ ਦਾ ਇਸ ਹਾਦਸੇ ਵਿੱਚ ਕਸੂਰ ਨਹੀਂ ਸੀ, ਪਰ ਗੈਬਰੀਅਲ ਹੀ ਇਸ ਹਾਦਸੇ ਦਾ ਕਾਰਨ ਲਈ ਕਿ ਮਾਨਡੋਨਾਡੋ ਦਾ ਇਸ ਹਾਦਸੇ ਵਿੱਚ ਕਸੂਰ ਨਹੀਂ ਸੀ, ਪਰ ਗੈਬਰੀਅਲ ਹੀ ਇਸ ਹਾਦਸੇ ਦਾ ਕਾਰਨ ਬਣਿਆ।