ਭਾਰਤੀ ਕਾਨਸੁਲੇਟ ਜਨਰਲ: ‘ਪੀ ਆਈ ਓ ‘ਤੋਂ ‘ਓ ਸੀ ਆਈ’ ਕਾਰਡ ਬਣਾਉਣ ਦੀ ਮੁਹਲਤ 30 ਜੂਨ ਤੱਕ

OCI sample imageਟੋਰਾਂਟੋ ਪੋਸਟ ਬਿਉਰੋ: ਟੋਰਾਂਟੋ ਵਿਖੇ ਭਾਰਤੀ ਕਾਨਸੁਲੇਟ ਜਨਰਲ ਦੇ ਦਫ਼ਤਰ ਵੱਲੋਂ ਜਾਰੀ ਇੱਕ ਪਰੈੱਸ ਰੀਲੀਜ਼ ਵਿੱਚ ਇੰਡੋ ਕੈਨੇਡੀਅਨ ਕਮਿਉਨਿਟੀ ਨੂੰ ਸੱਦਾ ਦਿੱਤਾ ਗਿਆ ਹੈ ਕਿ ਜਿਹਨਾਂ ਲੋਕਾਂ ਕੋਲ ਪੀਪਲ ਆਫ ਇੰਡੀਅਨ ਉਰੀਜੀਨ (PIO) ਕਾਰਡ ਹਨ, ਉਹ PIO ਕਾਰਡਾਂ ਨੂੰ 30 ਜੂਨ ਤੱਕ ਓ ਸੀ ਆਈ (OCI)  ਕਾਰਡਾਂ ਵਿੱਚ ਬਹੁਤ ਸੌਖ ਨਾਲ ਤਬਦੀਲ ਕਰਵਾ ਸਕਦੇ ਹਨ।
ਕਾਨਸੁਲੇਟ ਜਨਰਲ ਦਫ਼ਤਰ ਵਿੱਚ ਕਾਨਸੁਲੇਟ ਵਜੋਂ ਤਾਇਨਾਤ ਡੀ ਪੀ ਸਿੰਘ ਨੇ ਕਿਹਾ ਹੈ ਕਿ ਪੀ ਆਈ ਓ ਕਾਰਡ ਨੂੰ ਓ ਸੀ ਆਈ ਵਿੱਚ ਤਬਦੀਲ ਕਰਵਾਉਣ ਵੇਲੇ ਕੋਈ ਵਿਸ਼ੇਸ਼ ਜਾਂ ਅਤੀਰਿਕਤ ਪੁਣਛਾਣ ਨਹੀਂ ਕੀਤੀ ਜਾਂਦੀ। ਚਾਹਵਾਨਾਂ ਨੂੰ ਆਪਣੇ ਪੀ ਆਈ ਓ ਨਾਲ ਕੈਨੇਡੀਅਨ ਪਾਸਪੋਰਟ ਦੀ ਫੋਟੋ ਕਾਪੀ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ। ਇਸ ਵਿਸ਼ੇ ਬਾਰੇ ਵਧੇਰੇ ਜਾਣਕਾਰੀ ਲਈ ਕਾਨਸੁਲੇਟ ਜਾਨਰਲ ਦੀ ਵੈੱਬਸਾਈਟ www.cgitoronto.ca (OCI) ਉੱਤੇ ਜਾਇਆ ਜਾ ਸਕਦਾ ਹੈ।