ਭਾਈ ਬਲਵਿੰਦਰ ਸਿੰਘ ਜੀ ਦਾ ਸਨਮਾਨ

ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਬੀਤੇ 18 ਸਾਲਾਂ ਤੋਂ ‘ਰੇਡੀਓ ਖਬਰਸਾਰ’ ਉਤੇ ਸਵੇਰੇ 8 ਵਜੇ ‘770 ਏ.ਐੱਮ. ਚੈਨਲ `ਤੇ ਸਰੋਤਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮੁੱਖ ਵਾਕ ਤੇ ਉਸਦੇ ਭਾਵ ਅਰਥ ਸਰਵਨ ਕਰਵਾਉਂਦੇ ਆ ਰਹੇ ਹਨ। ਉਨ੍ਹਾਂ ਦਾ ਨਵੇਂ ਸਾਲ ਦੇ ਪ੍ਰੋਗਰਾਮਾਂ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਮਹਿੰਦਰ ਸਿੰਘ, ਕੈਨੇਡੀਅਨ ਪੰਜਾਬ ਪੋਸਟ ਤੇ ਖਬਰਸਾਰ ਦੇ ਸੰਚਾਲਕ ਜਗਦੀਸ਼ ਗਰੇਵਾਲ ਤੇ ਰਣਜੀਤ ਸੰਧੂ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਤੇ ਐਨੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ।