ਭਾਈਚਾਰਕ ਸਹਿਯੋਗਾਂ ਦਾ ਮੁਦਈ ‘ਬਜ਼ੁਰਗ ਸੇਵਾਦਲ`

Fullscreen capture 842017 53309 AMਬੀਤੇ ਐਤਵਾਰ ਭਾਈਚਾਰੇ ਦੀਆਂ ਤਿੰਨ ਸਰਗਰਮੀਆਂ ਵਿਚ ਬਜ਼ੁਰਗ ਸੇਵਾ ਦਲ ਨੇ ਸਹਿਯੋਗ ਦਿਤਾ। ਪੀਟਰ ਰੌਬਰਸਟਨ ਅਤੇ ਡਿਕਸੀ ਰੋਡ ਉਪਰ ਸਥਿਤ, ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਵਿਚ ਲਗੀ ਪਿੰਗਲਵਾੜਾ ਦੀ ਪ੍ਰਦਰਸ਼ਨੀ ਵਿਚ ਸਿ਼ਰਕਤ ਕਰਨ ਬਾਅਦ ਵੰਡਰਲੈਂਡ ਵਿਚ ਅਯੋਜਿਤ ਕਾਰ ਰੈ਼ਲੀ ਦੇ ਦਰਸ਼ਨ ਕੀਤੇ। ਸ. ਬਹਾਦਰ ਸਿੰਘ, ਗੁਰਦੀਪ ਸਿੰਘ ਥੇਟੀ, ਜਗਭੋਗਲ ਅਤੇ ਹਰਬੰਸ ਸਿੰਘ ਬਾਂਸਲ ਤੋਂ ਇਲਾਵਾ ਕਈ ਹੋਰ ਸਜਣਾਂ ਦੀ ਟੀਮ ਨੇ ਯੋਗ ਪ੍ਰਬੰਧ ਕੀਤੇ। ਪਹਿਲੀ ਵਾਰ ਵੰਡਰਲੈਂਡ ਵਾਲੇ ਵੈਨੂੰ ਉਪਰ ਪਹੁੰਚਣ ਲਈ ਮਹਿਮਾਨਾ ਨੂੰ ਥੋ੍ਹੜੀ ਅਸੁਵਿਧਾ ਹੋਈ ਪਰ ਉਥੇ ਫਰੀ ਪਾਰਕਿੰਗ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਸੀ। ਤੀਸਰਾ ਪ੍ਰੋਗਰਾਮ ਰਜਨੀ ਸ਼ਰਮਾ, ਬੀਬੀ ਅਵਤਾਰ ਕੌਰ ਊਬੀ ਅਤੇ ਭੂਪਿੰਦਰ ਸੰਘੇੜਾ ਵਲੋਂ ਅਯੋਜਿਤ ਤੀਆਂ ਦਾ ਮੇਲਾ ਸੀ ਜੋ ਬਰੈਂਪਟਨ ਦੀ ‘ਰੋਮੈਨੋ` ਪਾਰਕ ਵਿਚ ਲਗਿਆ। ਇਸ ਮੇਲੇ ਵਿਚ ਚੀਫ ਗੇਸਟ ਵਜੋ ਸਾਬਕਾ ਐਮ ਪੀ ਸ. ਗੁਰਬਖਸ਼ ਸਿੰਘ ਮੱਲ੍ਹੀ ਨੇ ਸਿ਼ਰਕਤ ਕੀਤੀ।