ਭਗਤ ਸਿੰਘ ਵੱਲੋਂ ਸਾਂਡਰਸ ਨੂੰ ਮਾਰਨ ਲਈ ਵਰਤੇ ਗਏ ਪਿਸਤੌਲ ਦੀ ਪਛਾਣ 90 ਸਾਲ ਬਾਅਦ ਹੋਈ

gun of bhagat singh
ਇੰਦੌਰ, 17 ਫਰਵਰੀ (ਪੋਸਟ ਬਿਊਰੋ)- ਕਰੀਬ 90 ਸਾਲ ਪਹਿਲਾਂ 17 ਦਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਨੇ ਅੰਗਰੇਜ਼ ਅਫਸਰ ਸਾਂਡਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਠੀਚਾਰਜ ‘ਚ ਜ਼ਖਮੀ ਹੋਏ ਲਾਲਾ ਲਾਜਪਤ ਰਾਏ ਨੇ ਦਮ ਤੋੜ ਦਿੱਤਾ ਤਾਂ ਉੁਨ੍ਹਾ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਅਤੇ ਰਾਜਗੁਰੂ ਨੇ ਸਾਂਡਰਸ ਨੂੰ ਗੋਲੀ ਮਾਰੀ ਸੀ। ਜਿਸ ਪਿਸਤੌਲ ਨਾਲ ਸਾਂਡਰਸ ‘ਤੇ ਗੋਲੀ ਚਲਾਈ ਗਈ ਸੀ, ਉਹ ਇੰਦੌਰ ਦੇ ਇਕ ਸੀ ਐਸ ਡਬਲਿਊ ਟੀ ਮਿਊਜ਼ੀਅਮ ‘ਚ ਰੱਖੀ ਸੀ, ਪਰ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਹੁਣ ਇਸ ਪਿਸਤੌਲ ਦੀ ਪਛਾਣ ਕਰ ਲਈ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਦੇਖਣ ਆ ਰਹੇ ਹਨ। ਇੰਦੌਰ ਵਿੱਚ ਸੀ ਐਸ ਡਬਲਿਊ ਟੀ ਸੀਮਾ ਸੁਰੱਖਿਆ ਬਲ ਦੇ ਰੇਓਟੀ ਫਾਈਰਿੰਗ ਰੇਂਜ ਵਿੱਚ ਡਿਸਪਲੇਅ ਉੱਤੇ ਭਗਤ ਸਿੰਘ ਦੀ ਗੰਨ ਦੀ ਜ਼ਿੰਮੇਵਾਰੀ ਸੀ ਐਸ ਡਬਲਿਊ ਟੀ ਮਿਊਜ਼ੀਅਮ ਦੇ ਸੁਰੱਖਿਆ ਅਸਿਸਟੈਂਟ ਕਮਾਂਡੈਂਟ ਵਿਜੇਂਦਰ ਸਿੰਘ ਦੀ ਹੈ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੀ ਪਿਸਤੌਲ ਸੀਰੀਅਲ ਨੰਬਰ ਸਾਂਡਰਸ ਦੇ ਕੇਸ ਰਿਕਾਰਡ ਨਾਲ ਚੈਕ ਮੈਚ ਕੀਤਾ ਤਾਂ ਦੋਵਾਂ ਦੇ ਨੰਬਰ ਇਕ ਹੀ ਨਿਕਲੇ। ਭਗਤ ਸਿੰਘ ਦੀ .32 ਐਮ ਐਮ ਦੀ ਕੋਲਟ ਆਟੋਮੈਟਿਕ ਗੰਨ 90 ਸਾਲ ਬਾਅਦ ਸਟੋਰ ਰੂਮ ‘ਚੋਂ ਕੱਢ ਕੇ ਡਿਸਪਲੇ ‘ਤੇ ਲਾਈ ਗਈ ਹੈ। ਸੀ ਐਸ ਡਬਲਿਊ ਟੀ ਮਿਊਜ਼ੀਅਮ ‘ਚ ਦੂਸਰੇ ਸੰਸਾਰ ਯੁੱਧ ਦੇ ਸਮੇਂ ਦੇ ਹਥਿਆਰ  ਹਨ।