ਬਜ਼ੁਰਗ ਦੀ ਸੰਭਾਲ ਵੇਲੇ ਅਣਮਨੁੱਖੀ ਵਿਹਾਰ ਦੀ ਦੋਸ਼ੀ ਭਾਰਤੀ ਮੂਲ ਦੀ ਔਰਤ ਨੂੰ ਸਜ਼ਾ

jailed
ਆਕਲੈਂਡ, 17 ਮਾਰਚ (ਪੋਸਟ ਬਿਊਰੋ)- ਇੱਕ ਬਜ਼ੁਰਗ ਦੀ ਦੇਖਭਾਲ ਦੀ ਡਿਊਟੀ ਦੌਰਾਨ ਉਸ ਨਾਲ ਅਣਮਨੁੱਖੀ ਵਿਹਾਰ ਕਰਨ ਦੇ ਦੋਸ਼ ਵਿੱਚ ਹੈਮਿਲਟਨ ਦੀ ਜ਼ਿਲ੍ਹਾ ਅਦਾਲਤ ਨੇ ਇੱਕ 23 ਸਾਲਾ ਭਾਰਤੀ ਮੂਲ ਦੀ ਔਰਤ ਸੋਨਾਲੀ ਅੰਨਤਾ ਦਿਓ ਨੂੰ ਸਜ਼ਾ ਸੁਣਾਈ ਹੈ।
ਵਰਨਣ ਯੋਗ ਹੈ ਕਿ ਸੋਨਾਲੀ ਹੈਮਿਲਟਨ ਰੈਸਟ ਹੋਮ Ḕਚ ਬਜ਼ੁਰਗਾਂ ਦੀ ਦੇਖ ਭਾਲ ਦਾ ਕੰਮ ਕਰਦੀ ਸੀ, ਜਿਸ ਵੱਲੋਂ ਇੱਕ 86 ਸਾਲਾ ਬਜ਼ੁਰਗ ਦੀ ਕੁੱਟਮਾਰ ਦਾ ਇੱਕ ਗੁਪਤ ਕੈਮਰੇ ਰਾਹੀਂ ਖੁਲਾਸਾ ਹੋਇਆ ਸੀ। ਇਹ ਕੇਸ ਬੀਤੇ ਸਾਲ ਦੇ ਜੂਨ ਮਹੀਨੇ ਦਾ ਹੈ। ਦੁਰ-ਵਿਹਾਰ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਬਜ਼ੁਰਗ ਦੇ ਵਾਰਸ ਉਸ ਨੂੰ ਆਪਣੇ ਨਾਲ ਲੈ ਗਏ ਸਨ, ਪਰ ਬੀਤੇ ਜਨਵਰੀ ਮਹੀਨੇ ਵਿੱਚ ਬਜ਼ੁਰਗ ਦਾ ਦਿਹਾਂਤ ਹੋ ਗਿਆ ਸੀ।
ਸੋਨਾਲੀ ਨੇ ਅਦਾਲਤ ਨੂੰ ਅਪੀਲ ਵੀ ਕੀਤੀ ਸੀ ਕਿ ਸਜ਼ਾ ਮਿਲਣ ਨਾਲ ਉਸ ਦਾ ਭਵਿੱਖ ਖਰਾਬ ਹੋ ਜਾਵੇਗਾ, ਕਿਉਂਕਿ ਇਸ ਨਾਲ ਉਸ ਦੀ ਰਜਿਸਟਰਡ ਨਰਸ ਬਣਨ ਦੀ ਆਸ ਹਮੇਸ਼ਾ ਲਈ ਖਤਮ ਹੋ ਜਾਵੇਗੀ, ਪਰ ਜੱਜ ਕਿਮ ਸਾਂਡਰਸ ਨੇ ਉਸ ਨੂੰ ਰਾਹਤ ਦੇਣ ਦੀ ਥਾਂ ਝਾੜ ਪਾਈ ਅਤੇ ਕਿਹਾ ਕਿ ਉਸ ਦਾ ਕਿੱਤਾ ਬਹੁਤ ਸੰਵੇਦਨਸ਼ੀਲ ਹੈ, ਜੋ ਕਿ ਸਿੱਧੇ ਤੌਰ Ḕਤੇ ਦੂਜਿਆਂ ਦੀ ਸਿਹਤ-ਸੰਭਾਲ ਨਾਲ ਜੁੜਿਆ ਹੋਇਆ ਹੈ ਅਤੇ ਅਜਿਹਾ ਕਾਰਾ ਕਰਨ ਤੋਂ ਬਾਅਦ ਉਸ ਨੂੰ ਮੁਆਫੀ ਦੀ ਆਸ ਨਹੀਂ ਰੱਖਣੀ ਚਾਹੀਦੀ।