ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਲੜਕੇ ਨੂੰ ਆਈ ਕਿਊ ਟੈਸਟ ਵਿੱਚ 162 ਨੰਬਰ ਮਿਲੇ

arnav kumar iq test
* ਆਈਨਸਟੀਨ ਦਾ ਰਿਕਾਰਡ ਵੀ ਟੁੱਟ ਗਿਆ
ਲੰਡਨ, 1 ਜੁਲਾਈ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਭਾਰਤੀ ਮੂਲ ਦਾ 11 ਸਾਲਾ ਲੜਕਾ ਮੇਨਸਾ ਆਈ ਕਿਊ ਟੈਸਟ ਵਿੱਚ ਸਭ ਤੋਂ ਵੱਧ 162 ਨੰਬਰ ਲੈ ਕੇ ਦੇਸ਼ ਦਾ ਬੁੱਧੀਮਾਨ ਬੱਚਾ ਬਣ ਗਿਆ ਹੈ। ਮਹਾਨ ਵਿਗਿਆਨੀ ਅਲਬਰਟ ਆਈਨਸਟੀਨ ਅਤੇ ਸਟੀਫਨ ਹਾਕਿੰਗ ਤੋਂ ਵੀ ਉਸ ਨੇ ਦੋ ਨੰਬਰ ਵੱਧ ਹਾਸਲ ਕੀਤੇ ਹਨ।
ਦੱਖਣੀ ਇੰਗਲੈਂਡ ਵਿੱਚ ਰੈਡਿੰਗ ਟਾਊਨ ਦੇ ਅਰਣਵ ਸ਼ਰਮਾ ਨੇ ਬਿਨਾਂ ਤਿਆਰੀ ਦੇ ਕੁਝ ਹਫਤੇ ਪਹਿਲਾਂ ਸਭ ਤੋਂ ਮੁਸ਼ਕਲ ਟੈਸਟ ਲਈ ਮਸ਼ਹੂਰ ਮੇਨਸਾ ਆਈ ਕਿਊ ਟੈਸਟ ਨੂੰ ਪਾਸ ਕੀਤਾ। ਉਸ ਨੇ ਇਸ ਤੋਂ ਪਹਿਲਾਂ ਕਦੇ ਵੀ ਇਹ ਟੈਸਟ ਨਹੀਂ ਦਿੱਤਾ ਸੀ। ਇਕ ਅਖਬਾਰ ਦੀ ਖਬਰ ਮੁਤਾਬਕ ਟੈਸਟ ਵਿੱਚ ਉਸ ਦੇ ਹਾਸਲ ਕੀਤੇ ਨੰਬਰ ਉਸ ਨੂੰ ਆਈ ਕਿਊ ਪੱਧਰ ਉੱਤੇ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਰੱਖਦੇ ਹਨ।
ਸ਼ਰਮਾ ਨੇ ਕਿਹਾ, ‘ਮੇਨਸਾ ਟੈਸਟ ਮੁਸ਼ਕਲ ਹੈ ਤੇ ਕਈ ਲੋਕ ਇਸ ਨੂੰ ਪਾਸ ਨਹੀਂ ਕਰ ਪਾਉਂਦੇ। ਮੈਨੂੰ ਤਾਂ ਇਸ ਨੂੰ ਪਾਸ ਕਰਨ ਦੀ ਆਸ ਨਹੀਂ ਸੀ। ਮੈਂ ਇਹ ਟੈਸਟ ਦਿੱਤਾ ਅਤੇ ਇਸ ਵਿੱਚ ਤਕਰੀਬਨ ਢਾਈ ਘੰਟੇ ਲੱਗੇ।’ ਉਸ ਨੇ ਦੱਸਿਆ ਕਿ ਉਹ 7 ਜਾਂ 8 ਲੋਕ ਸਨ। ਉਹ ਟੈਸਟ ਦੇਣ ਤੋਂ ਪਹਿਲਾ ਉਤਸੁਕ ਨਹੀਂ ਸੀ। ਉਸ ਨੇ ਕਿਹਾ, ‘ਮੈਂ ਟੈਸਟ ਲਈ ਕੋਈ ਤਿਆਰੀ ਨਹੀਂ ਕੀਤੀ ਸੀ, ਪਰ ਮੈਂ ਘਬਰਾ ਵੀ ਨਹੀਂ ਰਿਹਾ ਸੀ। ਮੇਰਾ ਪਰਵਾਰ ਹੈਰਾਨ ਹੋਇਆ, ਪਰ ਉਹ ਵੀ ਬਹੁਤ ਖੁਸ਼ ਸਨ, ਜਦੋਂ ਮੈਂ ਉਨ੍ਹਾਂ ਨੂੰ ਨਤੀਜੇ ਬਾਰੇ ਦੱਸਿਆ।’
ਸ਼ਰਮਾ ਦੀ ਮਾਂ ਮੀਸ਼ਾ ਧਮੀਜਾ ਸ਼ਰਮਾ ਨੇ ਕਿਹਾ, ‘ਮੈਂ ਸੋਚ ਰਹੀ ਸੀ ਕਿ ਕੀ ਚੱਲ ਰਿਹਾ ਹੋਵੇਗਾ, ਕਿਉਂਕਿ ਮੇਰੇ ਬੱਚੇ ਨੇ ਕਦੇ ਦੇਖਿਆ ਨਹੀਂ ਕਿ ਇਹ ਪੇਪਰ ਕਿਵੇਂ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਉਹ ਢਾਈ ਸਾਲ ਦਾ ਸੀ ਤਾਂ ਮੈਂ ਉਸ ਨੂੰ ਮੈਥਸ ਬਾਰੇ ਦੱਸਿਆ। ਸ਼ਰਮਾ ਨੂੰ ਗਾਣੇ ਅਤੇ ਡਾਂਸ ਕਰਨ ਦਾ ਜਾਨੂੰਨ ਹੈ ਅਤੇ ਉਹ ਜਦੋਂ ਅੱਠ ਸਾਲ ਦਾ ਸੀ ਤਾਂ ਬਾਲੀਵੁੱਡ ਡਾਂਸ ਕਰਕੇ ਉਹ ‘ਰੈਡਿੰਗਸ ਗੌਟ ਟੈਂਲਟ’ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਮੇਸਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਉਚ ਆਈਕਿਊ ਸੁਸਾਇਟੀ ਮੰਨਿਆ ਜਾਂਦਾ ਹੈ।