ਬ੍ਰਿਟੇਨ ਦੀ ਜਾਸੂਸੀ ਸੰਸਥਾ ਉੱਤੇ ਡੋਨਾਲਡ ਟਰੰਪ ਦੀ ਜਾਸੂਸੀ ਕਰਨ ਦਾ ਦੋਸ਼

britain agency trump
ਵਾਸ਼ਿੰਗਟਨ, 19 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਹੈ ਕਿ ਬ੍ਰਿਟੇਨ ਦੇ ਖ਼ਿਲਾਫ਼ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਸੂਸੀ ਕਰਨ ਦੇ ਦੋਸ਼ ਉੱਤੇ ਮਾਫ਼ੀ ਨਹੀਂ ਮੰਗੀ ਗਈ। ਬ੍ਰਿਟਿਸ਼ ਖੁਫੀਆ ਸੰਸਥਾ ਉੱਤੇ ਅਮਰੀਕੀ ਰਾਸ਼ਟਰਪਤੀ ਦੀ ਜਾਸੂਸੀ ਕਰਨ ਦਾ ਦੋਸ਼ ਲਾਇਆ ਗਿਆ ਹੈ।
ਵ੍ਹਾਈਟ ਹਾਊਸ ਦੇ ਬੁਲਾਰੇ ਸੇਆਨ ਸਪਾਈਸਰ ਨੇ ਕਿਹਾ ਕਿ ਬ੍ਰਿਟੇਨ ਸਰਕਾਰ ਤੋਂ ਮਾਫ਼ੀ ਮੰਗਣ ਦੀ ਰਿਪੋਰਟ ਬੇਬੁਨਿਆਦ ਹੈ। ਵਰਨਣ ਯੋਗ ਹੈ ਕਿ  ਵੀਰਵਾਰ ਨੂੰ ਇੱਕ ਏਜੰਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਸ਼ਹਿ ਉੱਤੇ ਬ੍ਰਿਟਿਸ਼ ਖੁਫੀਆ ਸੰਸਥਾ ਨੇ ਟਰੰਪ ਟਾਵਰ ਦੇ ਫੋਨ ਟੇਪ ਕਰਨ ਵਿੱਚ ਮਦਦ ਕੀਤੀ ਸੀ। ਬ੍ਰਿਟੇਨ ਤੋਂ ਮਾਫ਼ੀ ਮੰਗਣ ਦੇ ਬਾਰੇ ਪੁੱਛੇ ਜਾਣ ਉੱਤੇ ਸਪਾਈਸਰ ਨੇ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਸਾਨੂੰ ਕਿਸੇ ਗੱਲ ਲਈ ਮਾਫ਼ੀ ਮੰਗਣ ਦੀ ਲੋੜ ਹੈ। ਅਸੀਂ ਮਾਫ਼ੀ ਦੀ ਖ਼ਬਰ ਉੱਤੇ ਧਿਆਨ ਨਹੀਂ ਦੇ ਰਹੇ।
ਇਸ ਦੌਰਾਨ ਜਰਮਨੀ ਦੀ ਚਾਂਸਲਰ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਇਹੀ ਸਵਾਲ ਉਠਾਇਆ ਜਾਣ ਉੱਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਕੁਝ ਵੀ ਨਹੀਂ ਕਿਹਾ। ਤੁਸੀਂ ਇਸ ਬਾਰੇ ਸਾਡੇ ਤੋਂ ਕੁਝ ਵੀ ਨਾ ਪੁੱਛੋ। ਤੁਸੀਂ ਉਸ ਏਜੰਸੀ ਨੂੰ ਸਵਾਲ ਕਰੋ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਬੁਲਾਰੇ ਨੇ ਸ਼ੁੱਕਰਵਾਰ ਕਿਹਾ ਸੀ ਕਿ ਵ੍ਹਾਈਟ ਹਾਊਸ ਨੇ ਆਪਣਾ ਦੋਸ਼ ਵਾਪਸ ਲੈ ਲਿਆ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਟਰੰਪ ਪ੍ਰਸ਼ਾਸਨ ਨੂੰ ਸਾਫ ਕਰ ਦਿੱਤਾ ਹੈ ਕਿ ਇਹ ਦਾਅਵਾ ਬੇਬੁਨਿਆਦ ਹੈ ਅਤੇ ਇਸ ਨੂੰ ਨਜ਼ਰ ਅੰਦਾਜ ਕਰ ਦੇਣਾ ਚਾਹੀਦਾ ਹੈ।