ਬੇਹੁਦਾ ਕਿਸਮ ਦੇ ਟੀ ਵੀ ਸ਼ੋਅ ਦੀ ਪੇਸ਼ਕਾਰੀ ਤੋਂ ਦਰਸ਼ਕ ਨਾਰਾਜ਼

dutch tv show
ਕੋਪਨਹੇਗਨ, 15 ਅਪ੍ਰੈਲ (ਪੋਸਟ ਬਿਊਰੋ)- ਇੱਕ ਡਚ ਟੀ ਵੀ ਸ਼ੋਅ, ਜਿਸ ਵਿੱਚ ਔਰਤ ਨੂੰ ਇੱਕ ਪੋਡੀਅਮ ‘ਤੇ ਖੜ੍ਹਾ ਕੀਤਾ ਗਿਆ, ਵਿੱਚ ਔਰਤ ਦੇ ਕੋਲ ਬੈਠੇ ਦੋ ਆਦਮੀ ਇਹ ਅੰਦਾਜ਼ਾ ਲਾ ਰਹੇ ਹਨ ਕਿ ਉਹ ਮੋਟੀ ਹੈ ਜਾਂ ਗਰਭਵਤੀ ਤੇ ਇੱਕ ਹੋਰ ਔਰਤ ਦੀਆਂ ਛਾਤੀਆਂ ਅਸਲੀ ਹਨ ਜਾਂ ਨਕਲੀ। ਇਸ ਸ਼ੋਅ ਨੇ ਦਰਸ਼ਕਾਂ ਵਿੱਚ ਕਾਫੀ ਬੈਚੇਨੀ ਤੇ ਨਿਰਾਸ਼ਾ ਪੈਦਾ ਕਰ ਦਿੱਤੀ। ਟੀ ਵੀ ਸ਼ੋਅ, ਜਿਸ ਦਾ ਨਾਂਅ ਆਪਣਾ ਤੈਰਾਕੀ ਸੂਟ ਆਪਣੇ ਨਾਲ ਲਿਆਓ, ਰੱਖਿਆ ਗਿਆ ਹੈ, ਨੇ ਦਰਸ਼ਕਾਂ ਵਿੱਚ ਇਸ ਬਾਰੇ ਤੁਰੰਤ ਗੁੱਸਾ ਪੈਦਾ ਕਰ ਦਿੱਤਾ ਹੈ।
ਇਸ ਸ਼ੋਅ ਵਿੱਚ ਦਿਖਾਇਆ ਗਿਆ ਕਿ ਦੋ ਵਿਅਕਤੀ ਇਸ ਔਰਤ ਨੂੰ ਦੇਖ ਕੇ ਪਹਿਲਾਂ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਹਨ, ਫਿਰ ਫੈਸਲਾ ਲੈਂਦੇ ਹਨ ਕਿ ਇਹ ਔਰਤ ਗਰਭਵਤੀ ਹੋਣੀ ਚਾਹੀਦੀ ਹੈ, ਕਿਉਂਕਿ ਉਸ ਦਾ ਪੇਟ ਵਧਿਆ ਹੋਇਆ ਸੀ। ਉਸ ਔਰਤ ਦਾ ਜੁਆਬ ਸੁਣ ਕੇ ਉਨ੍ਹਾਂ ਨੂੰ ਧੱਕਾ ਲੱਗਾ। ਔਰਤ ਨੇ ਕਿਹਾ ਕਿ ਉਹ ਗਰਭਵਤੀ ਨਹੀਂ। ਇਸ ਤੋਂ ਬਾਅਦ ਇੱਕ ਹੋਰ ਔਰਤ ਨੂੰ ਇਸ ਘੁੰਮਦੇ ਪਲੇਟਫਾਰਮ ‘ਤੇ ਚੜ੍ਹਾਇਆ ਗਿਆ ਤੇ ਫਿਰ ਇਨ੍ਹਾਂ ਦੋਵਾਂ ਬੰਦਿਆਂ ਨੂੰ ਇਹ ਦੱਸਣ ਨੂੰ ਕਿਹਾ ਗਿਆ ਕਿ ਇਸ ਔਰਤ ਦੀਆਂ ਛਾਤੀਆਂ ਅਸਲੀ ਹਨ ਜਾਂ ਨਕਲੀ, ਪਰ ਇਸ ਵਾਰ ਉਨ੍ਹਾਂ ਨੇ ਸਹੀ ਉੱਤਰ ਦਿੱਤਾ ਕਿ ਛਾਤੀਆਂ ਅਸਲੀ ਹਨ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਬਹੁਤ ਘੱਟ ਸਲਾਹਿਆ ਗਿਆ, ਪਰ ਜ਼ਿਆਦਾਤਰ ਦੀ ਰਾਏ ਇਸ ਦੇ ਖਿਲਾਫ ਨਾਂਹ-ਪੱਖੀ ਅਤੇ ਸਿ਼ਕਾਇਤਾਂ ਦਰਜ ਕਰਵਾਉਣ ਵਾਲੀ ਸੀ।