ਬੀਮਾਰੀ ਹੋਵੇ ਤਾਂ ਕਿਸੇ ਨੂੰ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ : ਅਮਿਤਾਭ

amitab
ਮੁੰਬਈ, 17 ਮਾਰਚ (ਪੋਸਟ ਬਿਊਰੋ)- ਫਿਲਮ ਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਬ੍ਰੈਸਟ ਕੈਂਸਰ ਬਾਰੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਅਤੇ ਉਸ ਨੂੰ ਹੋਰ ਕਿਸੇ ਰੋਗ ਵਜੋਂ ਨਹੀਂ ਲੈਣਾ ਚਾਹੀਦਾ।
ਅਮਿਤਾਬ ਬੱਚਨ ਨੇ ਕੱਲ੍ਹ ‘ਏ ਬੀ ਸੀ ਆਫ ਬ੍ਰੈਸਟ ਹੈਲਥ’ ਨਾਂਅ ਦਾ ਮੋਬਾਇਲ ਐਪ ਲਾਂਚ ਕਰਦੇ ਸਮੇਂ ਕਿਹਾ ਕਿ ਬ੍ਰੈਸਟ ਕੈਂਸਰ ਸਾਡੇ ਸਮਾਜ ਵਿੱਚ ਸੰਵੇਦਨਸ਼ੀਲ ਮੁੱਦਾ ਹੈ। ਇਹ ਐਪ ਇਸ ਬਿਮਾਰੀ ਬਾਰੇ ਜਾਣਕਾਰੀ ਪੇਸ਼ ਕਰਦਾ ਹੈ। ਉਨ੍ਹਾ ਨੇ ਕਿਹਾ ਕਿ ਕਈ ਵਾਰ ਸਮਾਜ ਵਿੱਚ ਇਹ ਕਾਫੀ ਸੰਵੇਦਨਸ਼ੀਲ ਮੁੱਦਾ ਬਣ ਜਾਂਦਾ ਹੈ। ਇਹ ਅਜਿਹਾ ਵਿਸ਼ਾ ਬਣ ਸਕਦਾ ਹੈ, ਜੋ ਕਈ ਵਾਰ ਔਰਤਾਂ ਲਈ ਸ਼ਰਮਿੰਦਗੀ ਭਰਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਬਿਮਾਰੀ ਬਾਰੇ ਕਿਸੇ ਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਕਰਨੀ ਚਾਹੀਦੀ। ਅਸੀਂ ਇਨਸਾਨ ਹਾਂ ਅਤੇ ਅਸੀਂ ਸਾਰੀਆਂ ਬਿਮਾਰੀਆਂ ਬਾਰੇ ਬਹੁਤ ਸੰਵੇਦਨਸ਼ੀਲ ਹਾਂ।
ਮੋਬਾਇਲ ਐਪ ਦਾ ਨਿਰਮਾਣ ‘ਊਸ਼ਾ ਲਕਸ਼ਮੀ ਬ੍ਰੈਸਟ ਕੈਂਸਰ ਫਾਊਂਡੇਸ਼ਨ’ ਨੇ ਕੀਤਾ ਹੈ। ਪਹਿਲਾਂ ਪੋਲੀਓ ਅਤੇ ਤਪਦਿਕ ਵਰਗੀਆਂ ਸਿਹਤ ਮੁਹਿੰਮਾਂ ਦਾ ਹਿੱਸਾ ਰਹਿ ਚੁੱਕੇ ਅਮਿਤਾਬ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਐਪ ਬੇਹੱਦ ਅਹਿਮ ਹੈ, ਕਿਉਂਕਿ ਕਿਸੇ ਵੀ ਬਿਮਾਰੀ ਨਾਲ ਨਜਿੱਠਣ ਦਾ ਸਭ ਤੋਂ ਅਹਿਮ ਪਹਿਲੂ ਗਿਆਨ ਹੈ।