ਬਿਪਾਸ਼ਾ ਨੂੰ ਮਿਲੀ ਫਿਲਮ


ਹਾਲ ਹੀ ਵਿੱਚ ਕਰਣ ਸਿੰਘ ਗਰੋਵਰ ਦੀ ਫਿਲਮ ‘ਥ੍ਰੀ ਦੇਵ’ ਦਾ ਟ੍ਰੇਲਰ ਜਾਰੀ ਹੋਇਆ। ਇਸ ਵਿੱਚ ਕਰਣ ਦੇ ਨਾਲ ਰਵੀ ਦੁਬੇ ਤੇ ਕੁਣਾਲ ਰਾਏ ਕਪੂਰ ਵੀ ਲੀਡ ਵਿੱਚ ਹਨ। ਇਸ ਦਾ ਟ੍ਰੇਲਰ ਕਾਫੀ ਮਜ਼ੇਦਾਰ ਹੈ ਅਤੇ ਲੋਕਾਂ ਨੂੰ ਫਿਲਮ ਦੀ ਉਡੀਕ ਹੈ। ਬਿਪਾਸ਼ਾ ਬਸੁ ਨਾਲ ਵਿਆਹ ਦੇ ਬਾਅਦ ਕਰਣ ਨੇ ਵਾਪਸੀ ਕਰ ਲਈ ਹੈ, ਪਰ ਬਿਪਾਸ਼ਾ ਫਿਲਮਾਂ ਤੋਂ ਦੂਰ ਹੋ ਗਈ ਸੀ। ਅੱਜ ਕੱਲ੍ਹ ਉਸ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ।
ਖਬਰ ਆਈ ਹੈ ਕਿ ਬਿਪਾਸ਼ਾ ਨੂੰ ਫਿਲਮ ‘ਸਲਾਈਸ ਆਫ ਦਿ ਲਾਈਫ’ ਆਫਰ ਕੀਤੀ ਗਈ ਹੈ। ਇਸ ਫਿਲਮ ਦੇ ਲਈ ਬਿਪਾਸ਼ਾ ਤਿਆਰ ਹੈ। ਉਹ ਕਰੀਬ ਤਿੰਨ ਸਾਲਾਂ ਬਾਅਦ ਵੱਡੇ ਪਰਦੇ ਉਤੇ ਇਸ ਫਿਲਮ ਨਾਲ ਵਾਪਸੀ ਕਰੇਗੀ ਅਤੇ ਲੀਡ ਰੋਲ ਕਰੇਗੀ। ਫਿਲਮ ਦੀ ਸਟੋਰੀ ਲਾਈਨ, ਥੀਮ ਹਾਲੇ ਪਤਾ ਨਹੀਂ ਲੱਗੇ। ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ ਹੈ ਕਿ ਇਸ ਵਿੱਚ ਉਹ ਕਰਣ ਅਤੇ ਬਿਪਾਸ਼ਾ ਨੂੰ ਦੇਖ ਸਕਣਗੇ। ਇਸ ਦੇ ਲਈ ਕਰਣ ਨੂੰ ਅਪਰੋਚ ਕੀਤਾ ਗਿਆ ਹੈ। ਦੋਵਾਂ ਦੀ ਸ਼ਾਨਦਾਰ ਜੋੜੀ ਆਖਰੀ ਵਾਰ ਫਿਲਮ ‘ਅਲੋਨ’ ਵਿੱਚ ਦਿਖਾਈ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਫਿਲਮ ਦੀ ਟੀਮ ਅਗਲੇ ਹਫਤੇ ਲੰਡਨ ਦੇ ਲਈ ਰਵਾਨਾ ਹੋਵੇਗੀ, ਜਿੱਥੇ ਕਰੀਬ ਇੱਕ ਮਹੀਨੇ ਦਾ ਸ਼ੂਟਿੰਗ ਸ਼ਡਿਊਲ ਹੈ।