ਬਿਨਾਂ ਆਂਡੇ ਵਾਲਾ ਕੇਕ

cake without egg

ਸਮੱਗਰੀ-200 ਗਰਾਮ ਮੈਦਾ, 80 ਗਰਾਮ ਮੱਖਣ ਜਾਂ ਘਿਓ, ਕੰਡੈਂਸਡ ਮਿਲਕ ਇੱਕ ਕੱਪ, ਇੱਕ ਕੱਪ ਦੁੱਧ, 50 ਗਰਾਮ ਕਾਜੂ (ਹਰ ਕਾਜੂ ਚਾਰ-ਪੰਜ ਟੁਕੜਿਆਂ ਵਿੱਚ ਕੱਟਿਆ ਹੋਵੇ), 40-50 ਡੰਡੀਆਂ ਕਿਸ਼ਮਿਸ਼ ਤੋੜ ਕੇ ਸਾਫ ਕਰ ਲਓ, 100 ਗਰਾਮ ਖੰਡ, ਬੇਕਿੰਗ ਸੋਢਾ ਤਿੰਨ ਚੌਥਾਈ ਛੋਟਾ ਚਮਚ।
ਵਿਧੀ- ਮੈਦਾ, ਬੇਕਿੰਗ ਪਾਊਡਰ ਅਤੇ ਬੇਕਿੰਗ ਸੋਢਾ ਮਿਲਾਓ ਤੇ ਦੋ ਵਾਰ ਛਾਣ ਲਓ, ਮੱਖਣ ਨੂੰ ਪਿਘਲਾ ਲਓ ਅਤੇ ਖੰਡ ਪੀਸ ਕੇ ਪਾਊਡਰ ਬਣਾ ਲਓ। ਹੁਣ ਮੱਖਣ ਤੇ ਖੰਡ ਮਿਲਾ ਕੇ 2-3 ਮਿੰਟ ਤੱਕ ਚੰਗੀ ਤਰ੍ਹਾਂ ਫੈਂਟੋ ਅਤੇ ਘੋਲ ‘ਚ ਕੰਡੈਂਸਡ ਮਿਲਕ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਕੇ ਮਲਾ ਲਓ। ਮੈਦਾ ਤੇ ਬੇਕਿੰਗ ਪਾਊਡਰ ਦੇ ਘੋਲ ਨੂੰ ਥੋੜ੍ਹਾ-ਥ੍ਹੋਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਧਿਆਨ ਰੱਖੋ ਕੇ ਗੰਢਾਂ ਜਿਹੀਆਂ ਨਾ ਬਣਨ। ਹੁਣ ਦੁੱਧ ਨੂੰ ਥੋੜ੍ਹਾ-ਥੋੜ੍ਹਾ ਪਾਓ ਅਤੇ ਘੋਲ ਨੰ ਕਾਫੀ ਪਤਲਾ ਕਰ ਲਓ। ਇਸ ਨੂੰ ਦੋ ਮਿੰਟ ਤੱਕ ਫੈਂਟੋ ਅਤੇ ਕਾਜੂ ਤੇ ਕਿਸ਼ਮਿਸ਼ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ।
ਕੇਕ ਬਣਾਉਣ ਵਾਲੇ ਭਾਂਡੇ ‘ਚ ਘਿਓ ਲਾ ਕੇ ਚਿਕਨਾ ਕਰ ਲਓ ਅਤੇ ਥੋੜ੍ਹਾ ਜਿਹਾ ਮੈਦਾ ਪਾ ਕੇ ਚਾਰੋਂ ਪਾਸੇ ਫੈਲਾਓ। ਮੈਦੇ ਦੀ ਪਤਲੀ ਪਰਤ ਭਾਂਡੇ ਦੇ ਚਾਰੋਂ ਪਾਸੇ ਆ ਜਾਵੇਗੀ, ਜਿਸ ਨਾਲ ਤੁਹਾਡਾ ਕੇਕ ਭਾਂਡੇ ‘ਚੋਂ ਆਸਾਨੀ ਨਾਲ ਨਿਕਲ ਆਏਗਾ। ਹੁਣ ਤਿਆਰ ਘੋਲ ਇਸ ਭਾਂਡੇ ‘ਚ ਪਾਓ। ਓਵਨ ਨੂੰ 180 ਡਿਗਰੀ ਸੈਂਟੀਗ੍ਰੇਡ ‘ਤੇ ਗਰਮ ਕਰ ਕੇ ਕੇਕ ਦੇ ਭਾਂਡੇ ਨੂੰ ਓਵਨ ਵਿੱਚ ਰੱਖੋ ਤੇ 25 ਮਿੰਟ ਲਈ ਇਸ ਤਾਪਮਾਨ ‘ਤੇ ਕੇਕ ਨੂੰ ਬੇਕ ਕਰਨ ਲਈ ਸੈਟ ਕਰ ਦਿਓ, 30 ਮਿੰਟ ਬਾਅਦ ਤਾਪਮਾਨ ਘਟਾ ਕੇ 160 ਡਿਗਰੀ ਸੈਂਟੀਗ੍ਰੇਡ ਕਰੋ ਅਤੇ 20 ਮਿੰਟ ਤੱਕ ਕੇਕ ਬੇਕ ਕਰਨ ਲਈ ਰੱਖੋ। ਕੇਕ ਨੂੰ ਕੱਢ ਕੇ ਚੈਕ ਕਰੋ। ਕੇਕ ਵਿੱਚ ਚਾਕੂ ਦੀ ਨੋਕ ਚੋਭੋ ਅਤੇ ਦੇਖੋ ਕਿ ਉਹ ਚਿਪਕਦੀ ਹੈ ਜਾਂ ਨਹੀਂ। ਜੇ ਕੇਕ ਚਾਕੂ ਦੀ ਨੋਕ ‘ਤੇ ਚਿਪਕ ਰਿਹਾ ਹੈ, ਉਦੋਂ ਉਸ ਨੂੰ 10 ਮਿੰਟ ਹੋਰ ਬੇਕ ਕਰੋ, ਚੈਕ ਕਰ ਕੇ ਓਵਨ ਬੰਦ ਕਰ ਦਿਓ। ਬਿਨਾਂ ਆਂਡੇ ਦਾ ਕੇਕ ਤਿਆਰ ਹੈ। ਇਸ ਨੂੰ ਸੁੱਕੇ ਮੇਵਿਆਂ ਨਾਲ ਗਾਰਨਿਸ਼ ਕਰੋ।