ਬਿਊਟੀ ਟਿਪਸ


ਚਿਹਰੇ ਉੱਤੇ ਮੁਹਾਸੇ ਹੋ ਜਾਣ ਤੋਂ ਵੱਧ ਕੇ ਬੁਰਾ ਕੁਝ ਵੀ ਨਹੀਂ ਹੋ ਸਕਦਾ। ਇਹ ਰਾਤੋ-ਰਾਤ ਪੈਦਾ ਨਹੀਂ ਹੁੰਦੇ, ਪਰ ਠੀਕ ਹੋਣ ਵਿੱਚ ਬਹੁਤ ਸਮਾਂ ਲੈਂਦੇ ਹਨ। ਇਨ੍ਹਾਂ ਕਾਰਨ ਚਿਹਰੇ ਉੱਤੇ ਦਾਗ ਪੈ ਜਾਂਦੇ ਹਨ। ਸੋਜ ਪੈ ਜਾਂਦੀ ਹੈ, ਇਹ ਬਹੁਤ ਭਿਆਨਕ ਦਿਸਦੇ ਹਨ ਅਤੇ ਸਾਨੂੰ ਲੁਕਣ ਲਈ ਮਜਬੂਰ ਕਰ ਸਕਦੇ ਹਨ। ਜਿਵੇਂ ਹੀ ਅਸੀਂ ਮੁਹਾਸੇ ਦੇਖਦੇ ਹਾਂ ਤਾਂ ਸਾਡੀ ਪਹਿਲੀ ਪ੍ਰਤੀਕਿਰਿਆ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਹੁੰਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ।
ਸ਼ਹਿਦ ਤੇ ਦਾਲਚੀਨੀ
ਮੁਹਾਸਿਆਂ ਦੇ ਦਾਗਾਂ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਬਹੁਤ ਵਧੀਆ ਰਹਿੰਦਾ ਹੈ। ਇਹ ਇੱਕ ਕੁਦਰਤੀ ਐਂਟੀਬਾਇਓਟਿਕ ਹੈ ਤੇ ਖੁੱਲ੍ਹੇ ਰੋਮਾਂ ਤੋਂ ਇਹ ਧੂੜ ਨੂੰ ਖਿੱਚ ਲੈਂਦਾ ਹੈ। ਇੱਕ ਵੱਡਾ ਚਮਚ ਸ਼ਹਿਦ ਵਿੱਚ ਅੱਧਾ ਛੋਟਾ ਚਮਚ ਦਾਲਚੀਨੀ ਮਿਲਾਓ ਅਤੇ ਉਂਗਲੀਆਂ ਦੀ ਸਹਾਇਤਾ ਨਾਲ ਇਸ ਘੋਲ ਨੂੰ ਸੁੱਕੀ ਚਮੜੀ ਉੱਤੇ ਲਾਓ। ਘੁਮਾਅਦਾਰ ਰਫਤਾਰ ਵਿੱਚ ਤਿੰਨ ਮਿੰਟ ਤੱਕ ਇਸ ਨੂੰ ਰਗੜੋ ਅਤੇ ਕੋਸੇ ਪਾਣੀ ਨਾਲ ਧੋ ਲਓ।
ਐੱਗ ਵ੍ਹਾਈਟ ਮਾਸਕ
ਆਂਡੇ ਦਾ ਸਫੈਦ ਹਿੱਸਾ ਰੋਮਾਂ ਨੂੰ ਟਾਈਟ ਕਰਦਾ ਹੈ ਅਤੇ ਜਮ੍ਹਾ ਧੂੜ ਆਦਿ ਨੂੰ ਖਿੱਚ ਕੇ ਬਾਹਰ ਕਰਦਾ ਹੈ। ਦੋ ਆਂਡਿਆਂ ਦੀ ਜਰਦੀ ਕੱਢ ਲਓ ਤੇ ਸਫੈਦ ਹਿੱਸੇ ਨੂੰ ਪਤਲੀ ਪਰਤ ਵਿੱਚ ਆਪਣੇ ਚਿਹਰੇ ਉੱਤੇ ਲਾਓ। ਦੋ ਮਿੰਟ ਤੱਕ ਸੁੱਕਣ ਦਿਓ। ਉਦੋਂ ਬਾਕੀ ਆਂਡੇ ਦੀ ਦੂਜੀ ਪਰਤ ਲਾਓ। ਇਸ ਨੂੰ 10-15 ਮਿੰਟ ਲਈ ਸੁੱਕਣ ਦਿਓ। ਇਸ ਨੂੰ ਚਿਹਰੇ ਤੋਂ ਸਾਫ ਕਰਨ ਲਈ ਕੋਸੇ ਪਾਣੀ ਨਾਲ ਧੋ ਲਓ।
ਕਲੇਅ ਮਾਸਕ
ਤੁਸੀਂ ਪਾਊਡਰ ਦੇ ਰੂਪ ਵਿੱਚ ਕਾਸਮੈਟਿਕ ਕਲੇਅ ਖਰੀਦ ਸਕਦੇ ਹੋ। ਇਹ ਚਮੜੀ ਨੂੰ ਸੁਕਾ ਦਿੰਦੀ ਹੈ ਅਤੇ ਕਿਸੇ ਵੀ ਜੰਮੀ ਚੀਜ਼ ਨੂੰ ਹਟਾ ਦਿੰਦੀ ਹੈ। ਇੱਕ ਵੱਡਾ ਚਮਚ ਪਾਊਡਰ ਕਲੇਅ ਨੂੰ ੈਪਲ ਸਾਈਡਰ ਵਿਨੇਗਰ ਨਾਲ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਆਪਣੇ ਚਿਹਰੇ ਉੱਤੇ ਪਲਾਓ ਅਤੇ 10-15 ਮਿੰਟ ਲਈ ਛੱਡ ਦਿਓ, ਜਦੋਂ ਤੱਕ ਇਹ ਸੁੱਕ ਨਾ ਜਾਵੇ। ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਓਟੀਮਲ ਤੇ ਦਹੀਂ
ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ ਅਤੇ ਓਟਮੀਲ ਚਮੜੀ ਨੂੰ ਸ਼ਾਂਤ ਕਰਦਾ ਹੈ। ਦੋਵਾਂ ਨੂੰ ਮਿਲਾ ਕੇ ਬਲੈਕ ਹੈਡਸ ਦਾ ਇਲਾਜ ਕਰਨ ਵਾਲਾ ਘੋਲ ਤਿਆਰ ਕੀਤਾ ਜਾਂਦਾ ਹੈ। ਤਿੰਨ ਵੱਡੇ ਚਮਚ ਦਹੀਂ, ਦੋ ਵੱਡੇ ਚਮਚ ਓਟਸ, ਕੁਝ ਬੂੰਦਾਂ ਨਿੰਬੂ ਦਾ ਰਸ ਅਤੇ ਜੈਤੁਨ ਦਾ ਤੇਲ ਮਿਲਾਓ। ਇਸ ਨੂੰ ਉਂਗਲੀਆਂ ਨਾਲ ਮਿਕਸ ਕਰੋ ਅਤੇ ਪ੍ਰਭਾਵਤ ਹਿੱਸਿਆਂ ਉੱਤੇ ਲਾਓ। 10 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਕੋਸੇ ਪਾਣੀ ਨਾਲ ਧੋ ਲਓ।
ਹਲਦੀ ਤੇ ਪੁਦੀਨੇ ਦਾ ਰਸ
ਇਨ੍ਹਾਂ ਨਾਲ ਤੁਸੀਂ ਗੰਦੇ ਰੋਮ ਸਾਫ ਕਰ ਸਕਦੇ ਹੋ। ਪੁਦੀਨੇ ਦੀ ਚਾਹ ਬਣਾਓ ਅਤੇ ਇਸ ਨੂੰ ਠੰਢਾ ਹੋਣ ਦਿਓ। ਇੱਕ ਵੱਡਾ ਚਮਚ ਹਲਦੀ ਪਾਊਡਰ ਇਸ ਵਿੱਚ ਮਿਲਾਓ। ਇਸ ਨੂੰ ਚਿਹਰੇ ਉੱਤੇ ਲਾ ਕੇ 10 ਮਿੰਟ ਲੱਗਾ ਰਹਿਣ ਦਿਓ। ਫਿਰ ਕੋਸੇ ਪਾਣੀ ਨਾਲ ਇਸ ਨੂੰ ਸਾਫ ਕਰ ਦਿਓ।
ਟੌਪ ਟਿਪਸ
* ਕਦੇ ਵੀ ਮੁਹਾਸਿਆਂ ਨੂੰ ਦਬਾਓ ਜਾਂ ਛਿੱਡੋ ਨਾ। ਇਸ ਨਾਲ ਧੂੜ ਤੇ ਬੈਕਟੀਰੀਆ ਜ਼ਿਆਦਾ ਜਮ੍ਹਾ ਹੁੰਦੇ ਹਨ।
* ਅਬ੍ਰੈਸਿਵ ਐਕਸਫੋਲੀਏਟਸ ਦੀ ਵਰਤੋਂ ਕਰਨ ਤੋਂ ਬਚੋ ਕਿਉਂਕਿ ਇਸ ਨਾਲ ਚਮੜੀ ਉੱਤੇ ਖਾਰਿਸ਼ ਜਾਂ ਜਲਨ ਪੈਦਾ ਹੁੰਦੀ ਹੈ। ਜੇ ਚਮੜੀ ਸੰਵੇਦਨਸ਼ੀਲ ਹੈ ਤਾਂ ਨਰਮ ਐਕਸਫੋਲੀਏਟ ਦੇ ਤੌਰ ਉੱਤੇ ਓਟਮੀਲ ਦੀ ਵਰਤੋਂ ਕਰੋ।
* ਆਪਣੇ ਸਿਰਹਾਣਿਆਂ ਨੂੰ ਧੋਣਾ ਵੀ ਯਕੀਨੀ ਬਣਾਓ। ਕਿਉਂਕਿ ਇਨ੍ਹਾਂ ਵਿੱਚ ਤੁਹਾਡੇ ਚਿਹਰੇ ਤੇ ਚਮੜੀ ਦੀਆਂ ਮ੍ਰਿਤ ਕੋਸ਼ਿਕਾਵਾਂ ਤੇ ਵਾਧੂ ਤੇਲ ਜਮ੍ਹਾ ਹੁੰਦਾ ਰਹਿੰਦਾ ਹੈ। ਹਫਤੇ ਵਿੱਚ ਇੱਕ ਵਾਰ ਇਨ੍ਹਾਂ ਨੂੰ ਜ਼ਰੂਰ ਧੋਵੋ।
ਮੁਹਾਸਿਆਂ ਦਾ ਇਲਾਜ
ਇਨ੍ਹਾਂ ਉੱਤੇ ਕਿਸੇ ਪ੍ਰੋਡਕਟ ਦੀ ਵਰਤੋਂ ਵਧੀਆ ਰਹਿੰਦੀ ਹੈ, ਜ਼ਿਆਦਾ ਉਤਪਾਦਾਂ ਵਿੱਚ ਬੈਂਜੋਇਲ ਪੈਰੋਕਸਾਈਡ ਅਤੇ ਸੈਲੀਸਿਲਿਕ ਐਸਿਡ ਹੁੰਦਾ ਹੈ। ਇਹ ਰੋਮਾਂ ਦੇ ਅੰਦਰ ਬੈਕਟੀਰੀਆ ਨੂੰ ਮਾਰਨ ਦਾ ਕੰਮ ਕਰਦਾ ਹੈ।
ਘਰੇਲੂ ਇਲਾਜ ਵੀ ਲਾਭਦਾਇਕ ਹੈ ਜਿਵੇਂ:
* ਪੱਤਾ ਗੋਭੀ ਅਤੇ ਜੈਤੁਨ ਦਾ ਤੇਲ : ਪੱਤਾ ਗੋਭੀ ਦੇ ਪੱਤਿਆਂ ਨੂੰ ਮਸਲ ਲਓ ਅਤੇ ਜੈਤੂਨ ਦੇ ਤੇਲ ਵਿੱਚ ਮਿਕਸ ਕਰ ਕੇ ਚਮੜੀ ‘ਤਾ ਲਾਓ।
* ਐਲੋਵੇਰਾ : ਪ੍ਰਭਾਵਤ ਹਿੱਸਿਆਂ ਉੱਤੇ ਐਲੋਵੇਰਾ ਦਾ ਰਸ ਲਾਓ।
* ਟਮਾਟਰ : ਪੱਕੇ ਟਮਾਟਰ ਦਾ ਗੁੱਦਾ ਚਿਹਰੇ ਉੱਤੇ ਲਾ ਕੇ ਇੱਕ ਘੰਟੇ ਤੱਕ ਰਹਿਣ ਦਿਓ।