ਬਿਊਟੀ ਟਿਪਸ

ਲੜਕਾ ਹੋਵੇ ਜਾਂ ਲੜਕੀ, ਖੂਬਸੂਰਤ ਹਰ ਕੋਈ ਨਜ਼ਰ ਆਉਣਾ ਚਾਹੁੰਦਾ ਹੈ। ਇਸੇ ਚੱਕਰ ਵਿੱਚ ਉਹ ਬਾਜ਼ਾਰ ਤੋਂ ਮਿਲਣ ਵਾਲੇ ਮਹਿੰਗੇ ਬਿਊਟੀ ਪ੍ਰੋਡਟਕਸ ਦੀ ਦਿਲ ਖੋਲ੍ਹ ਕੇ ਵਰਤੋਂ ਕਰਦੇ ਹਨ, ਪਰ ਕਈ ਵਾਰ ਇਨ੍ਹਾਂ ਬਿਊਟੀ ਪ੍ਰੋਡਕਟਸ ਨਾਲ ਫਾਇਦਾ ਨਹੀਂ, ਨੁਕਸਾਨ ਹੋ ਜਾਂਦਾ ਹੈ ਕਿਉਂਕਿ ਇਸ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਹੀ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਖਾਸ ਕਰ ਕੇ ਲੜਕੀਆਂ ਇਸ ਦੀਆਂ ਸ਼ਿਕਾਰ ਛੇਤੀ ਹੁੰਦੀਆਂ ਹਨ। ਜੇ ਤੁਸੀਂ ਮਹਿੰਗੇ ਕਾਸਮੈਟਿਕਸ ਦੀ ਵਰਤੋਂ ਕਰ ਕੇ ਥੱਕ ਗਏ ਹੋ ਤਾਂ ਇਨ੍ਹਾਂ ਘਰੇਲੂ ਬਿਊਟੀ ਸੀਕ੍ਰੇਟ ਨੂੰ ਅਜ਼ਮਾਓ ਅਤੇ ਫਰਕ ਦੇਖੋ :
ਗੋਲਡਨ ਹਰਬ : ਹਲਦੀ
ਹਲਦੀ ਦੀ ਵਰਤੋਂ ਪ੍ਰਾਚੀਨ ਮਸਾਲੇ ਦੇ ਰੂਪ ਵਿੱਚ ਹੁੰਦੀ ਹੈ, ਪਰ ਸੁੰਦਰਤਾ ਬਣਾਏ ਰੱਖਣ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਲਦੀ ਦੀ ਖੂਬ ਵਰਤੋਂ ਕੀਤੀ ਜਾ ਰਹੀ ਹੈ। ਇਸ ਵਿੱਚ ਪਾਏ ਜਾਣ ਵਾਲੀ ਐਂਟੀ-ਬੈਕਟੀਰੀਅਲ, ਐਂਟੀਸੈਪਟਿਕ ਅਤੇ ਐਂਟੀਆਕਸੀਡੈਂਟ ਗੁਣ ਪਿੰਪਲ ਅਤੇ ਚਮੜੀ ਉੱਤੇ ਪਏ ਦਾਗ-ਧੱਬਿਆਂ ਨੂੰ ਮਿਟਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਇਹ ਚਮੜੀ ਨੂੰ ਚਮਕਦਾਰ ਬਣਾਉਂਦੀ ਹੈ।
ਸਕਿਨ ਬਲੀਚਿੰਗ : ਨਿੰਬੂ ਅਤੇ ਖੀਰਾ
ਵਾਲਾਂ ਨੂੰ ਭੂਰਾ ਅਤੇ ਗੰਦਗੀ ਹਟਾਉਣ ਲਈ ਲੋਕ ਬਲੀਚਿੰਗ ਦਾ ਸਹਾਰਾ ਲੈਂਦੇ ਹਨ। ਕੈਮੀਕਲ ਭਰਪੂਰ ਬਲੀਚਿੰਗ ਹਰ ਕਿਸੇ ਨੂੰ ਸੂਟ ਨਹੀਂ ਕਰਦੀ। ਸੈਂਸਟਿਵ ਸਕਿਨ Ḕਤੇ ਬਲੀਚਿੰਗ ਦੌਰਾਨ ਲਾਲ ਨਿਸ਼ਾਨ ਪੈ ਜਾਂਦੇ ਹਨ। ਇਸ ਦੀ ਥਾਂ ਹੋਮਮੇਡ ਤਰੀਕੇ ਨਾਲ ਬਲੀਚਿੰਗ ਕਰੋ ਨਿੰਬੂ ਅਤੇ ਖੀਰੇ ਨਾਲ। ਨਿੰਬੂ ਅਤੇ ਖੀਰੇ ਦੋਵਾਂ ਵਿੱਚ ਨੈਚੁਰਲ ਬਲੀਚਿੰਗ ਏਜੰਟ ਗੁਣ ਪਾਏ ਜਾਂਦੇ ਹਨ, ਜੋ ਬਿਨਾਂ ਨੁਕਸਾਨ ਦੇ ਬਲੀਚ ਕਰ ਕੇ ਚਮੜੀ ਨੂੰ ਸਾਫ-ਸੁਥਰਾ ਕਰਦਾ ਹੈ।
ਡਾਰਕ ਸਰਕਲ : ਆਲੂ
ਅੱਖਾਂ Ḕਤੇ ਪਏ ਕਾਲੇ ਘੇਰੇ ਅਤੇ ਸੋਜ ਹਟਾਉਣ ਲਈ ਆਲੂ ਸਭ ਤੋਂ ਬੈਸਟ ਹੈ। ਕੱਚੇ ਆਲੂ ਨੂੰ ਪਤਲੀ ਪਰਤ ਵਿੱਚ ਕੱਟੋ ਅਤੇ ਪੰਜ ਤੋਂ 10 ਮਿੰਟ ਅੱਖਾਂ Ḕਤੇ ਰੱਖੋ। ਸੋਜ ਅਤੇ ਕਾਲੇ ਘੇਰਿਆਂ ਦੇ ਨਾਲ-ਨਾਲ ਅੱਖਾਂ ਦੀ ਥਕਾਵਟ ਵੀ ਦੂਰ ਹੋਵੇਗੀ।
ਗੋਲਡਨ ਗਲੋ : ਸ਼ਹਿਦ
ਚਮਕਦਾਰ ਚਿਹਰਾ ਕਿਸ ਨੂੰ ਨਹੀਂ ਚਾਹੀਦਾ। ਜੇ ਤੁਸੀਂ ਵੀ ਚਿਹਰੇ Ḕਤੇ ਗਜ਼ਬ ਦਾ ਗਲੋਅ ਚਾਹੁੰਦੇ ਹੋ ਤਾਂ ਸ਼ਹਿਦ ਦੀ ਵਰਤੋਂ ਫੇਸ ਮਾਸਕ ਦੇ ਰੂਪ ਵਿੱਚ ਕਰੋ। ਲਗਾਤਾਰ ਇਸ ਦੀ ਵਰਤੋਂ ਨਾਲ ਰੰਗ-ਰੂਪ ਵਿੱਚ ਨਿਖਾਰ ਆਉਂਦਾ ਹੈ।
ਸਫੈਦ ਵਾਲ  : ਗਾਜਰ
ਜੇ ਤੁਹਾਡੇ ਵਾਲੇ ਸਮੇਂ ਤੋਂ ਪਹਿਲਾਂ ਚਿੱਟੇ ਹੋ ਗਏ ਹਨ ਤਾਂ ਗਾਜਰ ਖਾਓ ਜਾਂ ਇਸ ਦਾ ਜੂਸ ਪੀਓ। ਗਾਜਰ ਵਿੱਚ ਵਿਟਾਮਿਨ ਅਤੇ ਮਿਨਰਲਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਡੇ ਵਾਲਾਂ ਤੇ ਸਰੀਰ ਨੂੰ ਪੋਸ਼ਣ ਦਿੰਦੇ ਹਨ। ਅੱਖਾਂ ਲਈ ਗਾਜਰ ਬੈਸਟ ਹੈ।
ਡਰਾਈ-ਸਕਿਨ : ਮਲਾਈ
ਹੁਣ ਡਰਾਈ ਸਕਿਨ ਤੋਂ ਛੁਟਕਾਰਾ ਪਾਉਣ ਲਈ ਲੋਕ ਬਹੁਤ ਤਰ੍ਹਾਂ ਦੀਆਂ ਕੋਲਡ ਕਰੀਮਾਂ ਦੀ ਵਰਤੋਂ ਕਰਦੇ ਹਨ, ਪਰ ਪੁਰਾਣੇ ਜ਼ਮਾਨੇ ਵਿੱਚ ਦੁੱਧ ਤੋਂ ਕੱਢੀ ਤਾਜ਼ੀ ਮਲਾਈ ਹੀ ਬੈਸਟ ਕੋਲਡ ਕਰੀਮ ਸੀ। ਇਹ ਡਰਾਈ ਸਕਿਨ ਨੂੰ ਬਿਲਕੁਲ ਸਾਫਟ ਰੱਖਦੀ ਹੈ।
ਆਇਲੀ-ਸਕਿਨ : ਵੇਸਣ
ਤੇਲ ਵਾਲੀ ਚਮੜੀ ਲਈ ਵੇਸਣ ਸਭ ਤੋਂ ਵਧੀਆ ਹੈ। ਸਾਡੀ ਨਾਨੀ-ਦਾਦੀ ਆਪਣੀ ਕੋਮਲ ਚਮੜੀ ਨੂੰ ਸਾਫ ਰੱਖਣ ਲਈ ਕਠੋਰ ਸਾਬਣ ਦੀ ਨਹੀਂ ਸਗੋਂ ਵੇਸਣ ਵਿੱਚ ਪਾਣੀ ਅਤੇ ਦੁੱਧ ਮਿਕਸ ਕਰ ਕੇ ਪੇਸਟ ਦੀ ਵਰਤੋਂ ਕਰਦੀਆਂ ਸਨ। ਜੇ ਤੁਹਾਡੀ ਸਕਿਨ ਬਹੁਤ ਆਇਲੀ ਹੈ ਤਾਂ ਤੁਸੀਂ ਵੇਸਣ ਟਰਾਈ ਕਰੋ। ਇਹ ਚਮੜੀ ਨੂੰ ਨਿਖਾਰ ਵੀ ਦਿੰਦਾ ਹੈ।
ਲੰਮੇ-ਮਜ਼ਬੂਤ ਵਾਲ : ਮੇਥੀ ਦਾਣਾ
ਲੰਮੇ-ਸ਼ਾਇਨੀ ਵਾਲਾਂ ਲਈ ਲੜਕੀਆਂ ਕੀ ਕੁਝ ਨਹੀਂ ਕਰਵਾਉਂਦੀਆਂ। ਹੇਅਰ ਸਪਾ ਅਤੇ ਨਾ ਜਾਣੇ ਕਿੰਨੇ ਤਰ੍ਹਾਂ ਦੇ ਰੂਪ ਦੇ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ। ਜੇ ਇਸ ਦੀ ਥਾਂ ਤੁਸੀਂ ਮੇਥੀ ਦਾਣੇ ਦੀ ਵਰਤੋਂ ਕਰੋ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ। ਰਾਤ ਭਰ ਪਾਣੀ ਵਿੱਚ ਮੇਥੀ ਬੀਜ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। ਇਸ ਪੇਸਟ ਨੂੰ ਹੇਅਰ ਪੈਕ ਵਾਂਗ ਵਾਲਾਂ ਵਿੱਚ ਲਾਓ। 30 ਤੋਂ 60 ਮਿੰਟ ਬਾਅਦ ਵਾਲ ਧੋ ਲਓ।