ਬਾਰਿਸ਼ ਆਈ

-ਕੁਲਵਿੰਦਰ ਕੌਰ ਮਹਿਕ

ਬਾਰਿਸ਼ ਆਈ, ਮੀਂਹ ਦਾ ਜ਼ੋਰ। ਚਾਰੇ ਪਾਸੇ, ਘਟਾ ਘਨਘੋਰ।
ਬਿਜਲੀ ਕੜਕੇ, ਬੱਦਲ ਬਰਸੇ, ਬਾਗੀਂ ਮੋਰਾਂ, ਪਾਇਆ ਸ਼ੋਰ।

ਹਰ ਪਾਸੇ ਹੁਣ ਪੈਣ ਫੁਹਾਰਾਂ। ਵੇਖੋ ਕੁਦਰਤ ਦੇ ਨਜ਼ਾਰੇ,
ਵਿੱਚ ਅਸਮਾਨੀ ਸੋਹਣੀ ਲੱਗਦੀ, ਪੈਂਦੀ ਬਿਜਲੀ ਦੀ ਚਮਕੋਰ,
ਬਾਰਿਸ਼ ਆਈ…

ਸਭ ਦੇ ਚਿਹਰੇ, ਖੁਸ਼ੀ ਵਿੱਚ ਨੱਚਣ, ਫੁੱਲਾਂ ਵਾਂਗ ਖਿੜ ਖਿੜ ਹੱਸਣ।
ਲੱਗੀ ਛਹਿਬਰ, ਜ਼ੋਰੋ ਸ਼ੋਰ, ਬਾਰਿਸ਼ ਆਈ…

ਅੰਬਰਾਂ ਤੇ ਜਦ ਪਈ ਪੀਂਘ, ਹੋ ਗਿਆ ਮੌਸਮ ਹੋਰ ਹਸੀਨ।
‘ਮਹਿਕ ਕੁਲਵਿੰਦਰਾ’, ਰੰਗ ਕੁਦਰਤੀ, ਬਣਾ ਨਹੀਂ ਸਕਦਾ ਕੋਈ ਹੋਰ,
ਬਾਰਿਸ਼ ਆਈ, ਮੀਂਹ ਦਾ ਜ਼ੋਰ, ਚਾਰੇ ਪਾਸੇ, ਘਟਾ ਘਨਘੋਰ।