‘ਬਾਗੀ 3’ ਵਿੱਚ ਅਕਸ਼ੈ ਕੁਮਾਰ ਦੇ ਨਾਲ ਟਾਈਗਰ ਸ਼ਰੀਫ


ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਦੀ ਜੋੜੀ ਵਾਲੀ ਫਿਲਮ ‘ਬਾਗੀ 2’ ਦੇ ਰਿਲੀਜ਼ ਤੋਂ ਪਹਿਲਾਂ ਹੀ ਇਸ ਦੀ ਅਗਲੀ ਕੜੀ ਦੇ ਤੌਰ ‘ਤੇ ਟਾਈਗਰ ਸ਼ਰਾਫ ਦੇ ਨਾਲ ‘ਬਾਗੀ 3’ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ ਸੀ। ਹੁਣ ‘ਬਾਗੀ 3’ ਨੂੰ ਲੈ ਕੇ ਇੱਕ ਹੋਰ ਮਹੱਤਵ ਪੂਰਨ ਸੰਕੇਤ ਮਿਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਟਾਈਗਰ ਦੇ ਨਾਲ ਅਕਸ਼ੈ ਕੁਮਾਰ ਨਜ਼ਰ ਆਉਣਗੇ। ਅਜੇ ਤੱਕ ਇਹ ਗੱਲ ਤੈਅ ਨਹੀਂ ਕਿ ‘ਬਾਗੀ 3’ ਦਾ ਨਿਰਦੇਸ਼ਨ ਅਹਿਮਦ ਖਾਨ ਹੀ ਕਰਨਗੇ ਜਾਂ ਇਸ ਵਾਰ ਸਾਜਿਦ ਡਾਇਰੈਕਟਰ ਵੀ ਬਦਲਣਗੇ।
ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ‘ਬਾਗੀ’ ਦੇ ਤੀਸਰੇ ਭਾਗ ਵਿੱਚ ਟਾਈਗਰ ਦੇ ਨਾਲ ਦਿਸ਼ਾ ਪਟਾਨੀ ਕੰਮ ਨਹੀਂ ਕਰੇਗੀ, ਬਲਕਿ ਉਨ੍ਹਾਂ ਦੇ ਨਾਲ ਬਤੌਰ ਹੀਰੋਇਨ ਇੱਕ ਨਵਾਂ ਚਿਹਰਾ ਲਾਂਚ ਕੀਤਾ ਜਾ ਸਕਦਾ ਹੈ। ਅਕਸ਼ੈ ਕੁਮਾਰ ਪਹਿਲੀ ਵਾਰ ਟਾਈਗਰ ਨਾਲ ਕੰਮ ਕਰਨਗੇ ਅਤੇ ਸੰਕੇਤ ਮਿਲ ਰਹੇ ਹਨ ਕਿ ਦੋਵੇਂ ਇਸ ਫਿਲਮ ਵਿੱਚ ਐਕਸ਼ਨ ਪੈਕਡ ਰੋਲ ਵਿੱਚ ਆਹਮੋ-ਸਾਹਮਣੇ ਹੋਣਗੇ। ਅਕਸ਼ੈ ਕੁਮਾਰ ਪਹਿਲਾਂ ਵੀ ਸਾਜਿਦ ਦੇ ਬੈਨਰ ਵਿੱਚ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ‘ਹਾਊਸਫੁਲ’ ਸੀਰੀਜ਼ ਦੀ ਸ਼ੁਰੂ ਹੋਣ ਵਾਲੀ ਚੌਥੀ ਫਿਲਮ ਵਿੱਚ ਵੀ ਅਕਸ਼ੈ ਕੁਮਾਰ ਕੰਮ ਕਰਨ ਵਾਲੇ ਹਨ।