ਬਹੁ-ਮੁਖੀ ਪ੍ਰਤਿਭਾ ਦੀ ਮਾਲਕ ਹੈ ਸ਼ਵੇਤਾ

shweta tripathi
ਪਹਿਲੀ ਫਿਲਮ ‘ਮਸਾਨ’ ਅਤੇ ਬੀਤੇ ਦਿਨੀਂ ਫਿਲਮ ‘ਹਰਾਮਖੋਰ’ ਵਿੱਚ ਦਮਦਾਰ ਅਭਿਨੈ ਨਾਲ ਨਿਰਮਾਤਾ ਨਿਰਦੇਸ਼ਕਾਂ ਅਤੇ ਦਰਸ਼ਕਾਂ ਦੀਆਂ ਨਜ਼ਰਾਂ ਵਿੱਚ ਪਛਾਣ ਬਣਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਬੇਸ਼ੱਕ ਅਭਿਨੈ ਵਿੱਚ ਚੰਗਾ ਕਰ ਰਹੀ ਹੋਵੇ, ਪਰ ਉਹ ਆਪਣੀ ਰਚਨਾਤਮਕਤਾ ਦੇ ਖੰਭਾਂ ਨੂੰ ਕੱਟਣ ਨਹੀਂ ਦੇਣਾ ਚਾਹੁੰਦੀ। ਪਹਿਲਾਂ ਤੋਂ ਹੀ ਉਸ ਦਾ ਝੁਕਾਅ ਰਾਈਟਿੰਗ ਵਿੱਚ ਰਿਹਾ ਹੈ। ਸੁਣਿਆ ਹੈ ਕਿ ਅੱਜ ਕੱਲ੍ਹ ਉਹ ਇੱਕ ਫਿਲਮ ਲਿਖ ਰਹੀ ਹੈ। ਇੰਨਾ ਹੀ ਨਹੀਂ, ਭਵਿੱਖ ਵਿੱਚ ਉਹ ਫਿਲਮ ਨਿਰਮਾਤਰੀ ਵੀ ਬਣਨਾ ਚਾਹੁੰਦੀ ਹੈ।
ਬਹੁ-ਮੁਖੀ ਪ੍ਰਤਿਭਾ ਦੀ ਮਾਲਕ ਇਸ ਅਦਾਕਾਰਾ ਦਾ ਇਹ ਵੀ ਕਹਿਣਾ ਹੈ ਕਿ ਉਹ ‘ਪੱਧਰਹੀਣ’ ਸਿਨੇਮਾ ਤੋਂ ਦੂਰ ਹੀ ਰਹਿਣਾ ਚਾਹੁੰਦੀ ਹੈ, ਜਿੱਥੇ ਲੋਕਾਂ ਨੂੰ ਇੱਕ ਚੀਜ਼ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਸ਼ਵੇਤਾ ਨੇ ਆਮਿਰ ਖਾਨ ਦੀ ਸੁਪਰਹਿੱਟ ਫਿਲਮ ‘ਦੰਗਲ’ ਵਿੱਚ ਗੀਤਾ ਫੋਗਟ ਦੀ ਭੂਮਿਕਾ ਲਈ ਆਡੀਸ਼ਨ ਦਿੱਤਾ ਸੀ, ਪਰ ਉਸ ਦੀ ਚੋਣ ਨਹੀਂ ਹੋਈ। ਬਾਅਦ ਵਿੱਚ ਇਸ ਰੋਲ ਲਈ ਸਨਾ ਸ਼ੇਖ ਨੂੰ ਚੁਣਿਆ ਗਿਆ।