ਬਲੋਰ ਤੇ ਯੂਨੀਅਨ ਸਟੇਸ਼ਨਾਂ ਦਰਮਿਆਨ ਬਹਾਲ ਹੋਈ ਟੀਟੀਸੀ ਸੇਵਾ

ਬਰੈਂਪਟਨ, 13 ਮਾਰਚ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਟਰੈਕ ਉੱਤੇ ਅੱਗ ਲੱਗ ਜਾਣ ਕਾਰਨ ਰੋਕ ਦਿੱਤੀ ਗਈ ਟੀਟੀਸੀ ਸੇਵਾ ਬਲੋਰ ਤੇ ਯੂਨੀਅਨ ਸਟੇਸ਼ਨਜ਼ ਦਰਮਿਆਨ ਬੰਦ ਕਰ ਦਿੱਤੀ ਗਈ ਸੀ। ਪਰ ਹੁਣ ਨਿਯਮਿਤ ਸੇਵਾ ਨੂੰ ਜਾਰੀ ਕਰ ਦਿੱਤਾ ਗਿਆ ਹੈ।
ਟੀਟੀਸੀ ਦੇ ਬੁਲਾਰੇ ਬ੍ਰੈਡ ਰੌਸ ਨੇ ਆਖਿਆ ਕਿ ਲਾਈਨ 1 ਦਾ ਇੱਕ ਹਿੱਸਾ ਇਲੈਕਟ੍ਰਿਕ ਕੇਬਲ ਦੇ ਨੁਕਸਾਨੇ ਜਾਣ ਕਾਰਨ ਵੈਲਸਲੇਅ ਲਾਗੇ ਸਵੇਰੇ 6:00 ਵਜੇ ਬੰਦ ਕਰ ਦਿੱਤਾ ਗਿਆ ਸੀ। ਇਸ ਕੇਬਲ ਨੂੰ ਅੱਗ ਲੱਗ ਗਈ ਸੀ ਪਰ ਜਲਦ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ। ਸਵੇਰ ਸਮੇਂ ਰਸ਼ ਵੇਲੇ 7:00 ਵਜੇ ਤੋਂ ਠੀਕ ਬਾਅਦ ਇਹ ਸੇਵਾ ਬਹਾਲ ਕਰ ਦਿੱਤੀ ਗਈ।