ਬਲਿਊ ਓਕ ਸੀਨੀਅਰਜ਼ ਕਲੱਬ ਨੇ ਖਾਲਸਾ ਸਾਜਨਾ ਅਤੇ ਗੁਰੂ ਗਬਿੰਦ ਸਿੰਘ ਦਾ ਜਨਮ ਦਿਵਸ ਮਨਾਇਆ

2ਬਰੈਂਪਟਨ, (ਹਰਜੀਤ ਬੇਦੀ): ਪਿਛਲੇ ਦਿਨੀਂ ਬਰੈਂਪਟਨ ਦੀ ਬਲਿਊ ਓਕ ਸੀਨੀਅਰਜ਼ ਕਲੱਬ ਵਲੋਂ ਬਲਿਊ ਓਕ ਪਾਰਕ ਵਿੱਚ 318ਵਾਂ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਗਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਵਸ ਮਨਾਇਆ ਗਿਆ। ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਰਧਾਨ ਨਿਰਮਲ ਸਿੰਘ ਨੇ ਕਲੱਬ ਦੇ ਚੇਅਰਮੈਨ ਸੋਹਣ ਸਿੰਘ ਤੂਰ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਪਰੋਗਰਾਮ ਵਿੱਚ ਸ਼ਾਮਲ ਹੋਏ ਕਲੱਬ ਮੈਂਬਰਾਂ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਸਦੀਵੀ ਵਿਛੋੜਾ ਦੇ ਚੁੱਕੇ ਕਲੱਬ ਮੈਬਰ ਦਰਸ਼ਨ ਸਿੰਘ ਸੰਧੂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰਧਾਨ ਨਿਰਮਲ ਸਿੰਘ ਵਲੋਂ ਸਮੂਹ ਕਲੱਬ ਮੈਂਬਰਾਂ ਨਾਲ ਕਲੱਬ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ। ਪਰੋਗਰਾਮ ਦੌਰਾਨ ਖਜਾਨਚੀ ਮੋਹਣ ਲਾਲ ਵਰਮਾ ਵਲੋਂ ਧਾਰਮਿਕ ਗੀਤ ਤੇ ਕਵਿਤਾ ਪੇਸ਼ ਕੀਤੀ ਗਈ। ਅਜਮੇਰ ਸਿੰਘ ਪਰਦੇਸੀ ਅਤੇ ਸੁਰਜੀਤ ਚਾਹਲ ਦੇ ਗੀਤਾਂ ਨੇ ਸਰੋਤਿਆਂ ਨੂੰ ਬਹੁਤ ਪਰਭਾਵਿਤ ਕੀਤਾ। ਬਲਬੀਰ ਸਿੰਘ ਚੀਮਾ,ਜਗਰੂਪ ਸਿੰਘ ਅਤ ਪਰੀਤਮ ਸਿੰਘ ਸਿੱਧੂ ਆਦਿ ਨੇ ਕਵਿਤਾਵਾਂ ਦੁਆਰਾ ਸਰੋਤਿਆਂ ਨਾਲ ਸਾਂਝ ਪਾਈ। ਮੇਜਰ ਸਤਿੱਆਨੰਦ ਸ਼ਰਮਾ ਅਤੇ ਪ੍ਰੋ:ਨਿਰਮਲ ਸਿੰਘ ਧਾਰਨੀ ਨੇ ਪਰਭਾਵਸਾਲੀ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜੰਗੀਰ ਸਿੰਘ ਸੈਂਭੀਂ ਨੇ ਐਸੋਸੀਏਸ਼ਨ ਵਲੋਂ 17 ਜੂਨ ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਮਨਾਏ ਜਾ ਰਹੇ ਮਲਟੀਕਲਚਰਲ ਅਤੇ ਕਨੇਡਾ ਡੇਅ ਬਾਰੇ ਜਾਣਕਾਰੀ ਦਿੰਦਿੰਆ ਸਭ ਨੂੰ ਪਰੋਗਰਾਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ।
ਵਿਛੋੜਾ ਦੇ ਚੁੱਕੇ ਮੈਂਬਰ ਦਰਸ਼ਨ ਸਿੰਘ ਸੰਧੂ ਦੇ ਪਰਿਵਾਰਕ ਮੈਂਬਰਾਂ ਨੂੰ ਕਲੱਬ ਵਲੋਂ ਪਲੈਕ ਦਿੱਤਾ ਗਿਆ। ਇਸ ਪਰੋਗਰਾਮ ਦੀ ਹਮਦਰਦ ਟੀ ਵੀ ਵਲੋਂ ਕਵਰੇਜ ਕਰਨ ਅਤੇ ਸੀਨੀਅਰਜ਼ ਦੀਆਂ ਸਮੱਸਿਆਵਾਂ ਵੱਲ ਦਿਖਾਈ ਦਿਲਚਸਪੀ ਲਈ ਧੰਨਵਾਦ ਕੀਤਾ ਗਿਆ। ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦੀ ਮਠਿਆਈ, ਪਕੌੜੇ ਅਤੇ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਕਲੱਬ ਮੈਂਬਰਾਂ ਲਾਭ ਸਿੰਘ ਦਿਓਲ, ਗੁਰਮੇਲ ਸਿੰਘ ਝੱਜ ਅਤੇ ਕੁਲਬੀਰ ਸਿੰਘ ਛੌਕਰ ਨੇ ਵਾਲੰਟੀਅਰ ਦੇ ਤੌਰ ਤੇ ਵਿਸ਼ੇਸ਼ ਯੋਗਦਾਨ ਪਾਇਆ।