ਬਲਾਤਕਾਰ ਦਾ ਮਾਮਲਾ : ਪੱਤਰਕਾਰ ਤਰੁਣ ਤੇਜਪਾਲ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮ ਜਾਰੀ

tarun tejpal
ਪਣਜੀ, 8 ਸਤੰਬਰ (ਪੋਸਟ ਬਿਊਰੋ)- ਗੋਆ ਦੀ ਅਦਾਲਤ ਨੇ ਕਰੀਬ ਚਾਰ ਸਾਲ ਪਹਿਲਾਂ ਸਾਬਕਾ ਮਹਿਲਾ ਸਹਿਯੋਗੀ ਦਾ ਜਿਸਮਾਨੀ ਸ਼ੋਸ਼ਣ ਅਤੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਪੱਤਰਕਾਰ ਤਰੁਣ ਤੇਜਪਾਲ ਵਿਰੁੱਧ ਕੱਲ੍ਹ ਦੋਸ਼ ਪੱਤਰ ਤੈਅ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਜੇ ਪਾਲ ਨੇ ਤੇਜਪਾਲ ਦੀ ਉਸ ਵਿਰੁੱਧ ਲੱਗੇ ਦੋਸ਼ਾਂ ਨੂੰਰੱਦ ਕਰਨ ਦੀ ਅਰਜ਼ੀ ਰੱਦ ਕਰ ਦਿੱਤੀ।
ਅਦਾਲਤ ਨੇ ਮੀਡੀਆ ਨੂੰ ਕਾਰਵਾਈ ਤੋਂ ਦੂਰ ਰੱਖਿਆ। ਸਰਕਾਰੀ ਵਕੀਲ ਫਰਾਂਸਿਸਕੋ ਤਵੋਰਾ ਨੇ ਅਦਾਲਤ ਤੋਂ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਤਰੁਣ ਤੇਜਪਾਲ ਵਿਰੁੱਧ ਦੋਸ਼ ਤੈਅ ਹੋਣਗੇ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਤੇਜਪਾਲ ਵਿਰੁੱਧ ਕੋਈ ਦੋਸ਼ ਹਟਾਇਆ ਨਹੀਂ ਗਿਆ। ਤੇਜਪਾਲ ਨੇ ਸਾਲ 2013 ਵਿੱਚ ਕਿਸੇ ਸਮਾਗਮ ਮੌਕੇ ਗੋਆ ਦੇ ਪੰਜ ਸਿਤਾਰਾ ਹੋਟਲ ਦੀ ਲਿਫਟ ਵਿੱਚ ਕੁੜੀ ਨਾਲ ਬਲਾਤਕਾਰ ਕੀਤਾ ਸੀ। ਇਹ ਕੁੜੀ ਉਸ ਦੇ ਅਦਾਰੇ ਵਿੱਚ ਪਹਿਲਾਂ ਕੰਮ ਕਰਦੀ ਸੀ ਅਤੇ ਤੇਜਪਾਲ ਦੀ ਧੀ ਦੀ ਸਹੇਲੀ ਸੀ। ਤੇਜਪਾਲ ਫਿਲਹਾਲ ਜ਼ਮਾਨਤ ‘ਤੇ ਹੈ।