ਬਰੈਂਪਟਨ ਵੈਸਟ ਤੋਂ ਵਿੱਕ ਢਿੱਲੋਂ ਦੇ ਕੈਂਪੇਨ ਆਫਿਸ ਦਾ ਸ਼ਾਨਦਾਰ ਉਦਘਾਟਨ

ਬਰੈਂਪਟਨ ਵੈਸਟ ਦੇ ਉਮੀਦਵਾਰ ਵਿੱਕ ਢਿੱਲੋਂ ਵੱਲੋਂ ਆਉਂਦੀ 7 ਜੂਨ ਦੇ ਸੂਬੇ ਦੀ ਚੋਣਾਂ ਤੋਂ ਪਹਿਲਾਂ ਆਪਣੇ ਕੈਂਪੇਨ ਆਫਿਸ ਦਾ ਸ਼ਾਨਦਾਰ ਉਦਘਾਟਨ ਕੀਤਾ। ਉਦਘਾਟਨ ਲਈ ਬਰੈਂਪਟਨ ਦੇ ਕਈ ਨਿਵਾਸੀਆਂ ਨੇ ਆਕੇ ਵਿੱਕ ਢਿੱਲੋਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਬਰੈਂਪਟਨ ਨੋਰਥ ਦੀ ਉਮੀਦਵਾਰ ਹਰਿੰਦਰ ਮੱਲ੍ਹੀ ਅਤੇ ਬਰੈਂਮਟਨ ਈਸਟ ਦੇ ਉਮੀਦਵਾਰ ਡਾ.
ਪਰਮਿੰਦਰ ਸਿੰਘ ਵੀ ਮੌਜੂਦ ਸਨ। ਬਹੁਤ ਸਾਰੇ ਸੀਨੀਅਰਜ਼ ਅਤੇ ਨੌਜਵਾਨਾਂ ਦੀ ਮੌਜੂਦਗੀ ਵਿਚ ਵਿੱਕ ਢਿਲੋਂ ਨੇ ਸੱਭ ਦਾ ਧੰਨਵਾਦ ਕਰਦਿਆਂ ਇਹ ਵਾਅਦਾ ਕੀਤਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਪਹਿਲਾਂ ਨਾਲੋਂ ਹੋਰ ਵੀ ਜਿ਼ਆਦਾ ਮਿਹਨਤ ਕਰਨਗੇ ਤਾਂ ਜੋ ਬਰੈਂਪਟਨ ਵੈਸਟ ਹੋਰ ਵੀ ਖੁਸ਼ਹਾਲ ਅਤੇ ਕਾਮਯਾਬ ਬਣੇ।
ਵਿੱਕ ਢਿੱਲੋਂ ਦੇ ਕੈਂਪੇਨ ਦਫਤਰ 10784 ਚਿੰਗੂਜ਼ੀ ਰੋਡ ਬਰੈਂਪਟਨ ਵਿਖੇ ਸਥਿਤ ਹੈ। ਵਧੇਰੇ ਜਾਣਕਾਰੀ ਲਈ, ਹੇਠ ਲਿਖੇ ਨੰਬਰ `ਤੇ ਸੰਪਰਕ ਕਰੋ। 905-495-5373
teamvicdhillon@gmail.com