ਬਰੈਂਪਟਨ ਮਿਉਂਸਪਲ ਇਲੈਕਸ਼ਨ ਲਈ ਨਾਮਜ਼ਦਗੀਆਂ 27 ਜੁਲਾਈ ਨੂੰ ਹੋਣਗੀਆਂ ਬੰਦ

ਬਰੈਂਪਟਨ, 10 ਜੁਲਾਈ (ਪੋਸਟ ਬਿਊਰੋ) : ਕੀ ਤੁਸੀਂ ਬਰੈਂਪਟਨ ਸਿਟੀ ਹਾਲ, ਰੀਜਨ ਆਫ ਪੀਲ ਤੇ ਜਾਂ ਫਿਰ ਸਕੂਲ ਬੋਰਡ ਵਿਖੇ ਚੁਣੇ ਹੋਏ ਅਧਿਕਾਰੀ ਦੀ ਭੂਮਿਕਾ ਨਿਭਾਅ ਕੇ ਬਰਂੈਪਟਨ ਵਾਸੀਆਂ ਦੀ ਸੇਵਾ ਕਰਨੀ ਚਾਹੁੰਦੇ ਹੋਂ?
ਜੇ ਹਾਂ ਤਾਂ ਬਰੈਂਪਟਨ 2018 ਮਿਉਂਸਪਲ ਇਲੈਕਸ਼ਨ ਲੜਨ ਵਾਲੇ ਉਮੀਦਵਾਰਾਂ ਨੂੰ ਆਪਣੀ ਨਾਮੀਨੇਸ਼ਨ 27 ਜੁਲਾਈ, 2018 ਦੁਪਹਿਰ 2:00 ਵਜੇ ਤੱਕ ਭਰਨੀ ਹੋਵੇਗੀ। ਸਿਟੀ ਵੱਲੋਂ ਹੇਠ ਲਿਖੇ ਆਫਿਸਿਜ਼ ਲਈ ਨਾਮੀਨੇਸ਼ਨਜ਼ ਸਵੀਕਾਰੀਆਂ ਜਾ ਰਹੀਆਂ ਹਨ:
ਮੇਅਰ
ਰੀਜਨਲ ਕਾਉਂਸਲਰ
ਸਿਟੀ ਕਾਉਂਸਲਰ
ਸਕੂਲ ਬੋਰਡ ਟਰਸਟੀ : ਪੀਲ ਡਿਸਟ੍ਰਿਕਟ ਬੋਰਡ ਲਈ, ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਲਈ, ਕੌਂਸੇਲ ਸਕੌਲੇਅਰ ਕੈਥੋਲਿਕ ਮੌਨਐਵੇਨਿਰ ਲਈ
ਨਾਮੀਨੇਸ਼ਨ ਫੌਰਮਜ਼ ਤੇ ਉਮੀਦਵਾਰਾਂ ਲਈ ਇਨਫਰਮੇਸ਼ਨ ਪੈਕੇਜਿਜ਼ ਆਨਲਾਈਨ ਤੇ ਬਰੈਂਪਟਨ ਸਿਟੀ ਹਾਲ ਵਿੱਚ ਸਿਟੀ ਕਲਰਕ ਦੇ ਆਫਿਸ ਵਿੱਚ ਉਪਲਬਧ ਹਨ। ਇਹ ਫੌਰਮ ਚੰਗੀ ਤਰ੍ਹਾਂ ਭਰ ਕੇ ਆਫਿਸ ਵਾਲੇ ਘੰਟਿਆਂ ਭਾਵ ਸਵੇਰੇ 8:30 ਤੋਂ 4:30 ਵਜੇ ਤੱਕ ਵੀਕਡੇਅਜ਼ ਵਿੱਚ ਤੇ 27 ਜੁਲਾਈ, 2018 ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ ਦੇ 2:00 ਵਜੇ ਤੱਕ ਨਿਜੀ ਤੌਰ ਉੱਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ। 27 ਜੁਲਾਈ ਨੂੰ 2:00 ਵਜੇ ਤੋਂ ਬਾਅਦ ਨਾਮੀਨੇਸ਼ਨਜ਼ ਸਵੀਕਾਰੀਆਂ ਨਹੀਂ ਜਾਣਗੀਆਂ।
ਰੀਜਨ ਆਫ ਪੀਲ ਚੇਅਰ ਦੇ ਆਫਿਸ ਲਈ ਨਾਮੀਨੇਸ਼ਨਜ਼ ਪੀਲ ਰੀਜਨ, 10 ਪੀਲ ਸੈਂਟਰ ਡਰਾਈਵ, ਬਰੈਂਪਟਨ ਵਿਖੇ ਕੰਮ ਦੇ ਨਿਯਮਿਤ ਘੰਟਿਆਂ ਦੌਰਾਨ 27 ਜੁਲਾਈ, 2018 ਤੱਕ ਦੁਪਹਿਰ ਦੇ 2:00 ਵਜੇ ਤੱਕ ਸਵੀਕਾਰੀਆਂ ਜਾਣਗੀਆਂ। ਕੌਂਸੇਲ ਸਕੌਲੇਅਰ ਕੈਥੋਲਿਕ ਵਾਇਮੌਂਡੇ ਲਈ ਨਾਮੀਨੇਸ਼ਨਜ਼ ਸਿਟੀ ਆਫ ਮਿਸੀਸਾਗਾ, 300 ਸਿਟੀ ਸੈਂਟਰ ਡਰਾਈਵ, ਮਿਸੀਸਾਗਾ ਵਿਖੇ ਕੰਮ ਦੇ ਨਿਯਮਿਤ ਘੰਟਿਆਂ ਦੌਰਾਨ 27 ਜੁਲਾਈ,2018 ਨੂੰ ਦੁਪਹਿਰ ਦੇ 2:00 ਵਜੇ ਤੱਕ ਸਵੀਕਾਰੀਆਂ ਜਾਣਗੀਆਂ।
ਨਾਮੀਨੇਸ਼ਨਜ਼ ਫਾਈਲ ਕਰਨ ਸਮੇਂ ਫੀਸ (ਜੋ ਕਿ ਮੇਅਰ ਲਈ 200.00 ਡਾਲਰ, ਤੇ ਹੋਰ ਸਾਰੇ ਅਹੁਦਿਆਂ ਲਈ 100.00 ਡਾਲਰ ਹੈ) ਨਕਦ, ਡੈਬਿਟ ਕਾਰਡ, ਸਰਟੀਫਾਈਡ ਚੈੱਕ ਜਾਂ ਮਨੀ ਆਰਡਰ ਰਾਹੀਂ ਭਰਵਾਈ ਜਾ ਸਕੇਗੀ। ਉਮੀਦਵਾਰਾਂ ਨੂੰ ਆਪਣੇ ਨਾਂ ਤੇ ਕੁਆਲੀਫਾਇੰਗ ਐੱਡਰੈੱਸ ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ। ਸਿਰਫ ਅਸਲ ਦਸਤਾਵੇਜ਼ ਹੀ ਸਵੀਕਾਰੇ ਜਾਣਗੇ; ਫੈਕਸਿਜ਼ ਜਾਂ ਦਸਤਾਵੇਜ਼ਾਂ ਦੀ ਕੋਈ ਵੀ ਹੋਰ ਨਕਲ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੈਂਪੇਨ ਲਈ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਹਾਸਲ ਕਰਨ ਜਾਂ ਚੋਣਾਂ ਲਈ ਕੋਈ ਫੰਡ ਖਰਚ ਕਰਨ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਆਪਣੇ ਨਾਮੀਨੇਸ਼ਨ ਪੇਪਰ ਭਰਨੇ ਹੋਣਗੇ ਤੇ ਨਾਮੀਨੇਸ਼ਨ ਦੀ ਤਸਦੀਕ ਕਰਵਾਉਣੀ ਜ਼ਰੂਰੀ ਹੋਵੇਗੀ। ਸਕੂਲ ਬੋਰਡ ਟਰੱਸਟੀ ਉਮੀਦਵਾਰਾਂ ਨੂੰ ਨਾਮੀਨੇਸ਼ਨ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ। ਉਮੀਦਵਾਰਾਂ ਦੀ ਸੂਚੀ ਨਿਯਮਿਤ ਤੌਰ ਉੱਤੇ ਅਪਡੇਟ ਕੀਤੀ ਜਾਂਦੀ ਹੈ ਤੇ ਇਸ ਨੂੰ ੱੱੱ।ਬਰਅਮਪਟੋਨ।ਚਅ/ਭਰਅਮਪਟੋਨੜੋਟੲਸ <ਹਟਟਪ://ੱੱੱ।ਬਰਅਮਪਟੋਨ।ਚਅ/ਭਰਅਮਪਟੋਨੜੋਟੲਸ>।ਉੱਤੇ ਵੇਖਿਆ ਜਾ ਸਕਦਾ ਹੈ।