ਬਰੈਂਪਟਨ ਦੇ ਸੀਨੀਅਰਾਂ ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਤੋਂ ਲਾਭ ਪ੍ਰਾਪਤ ਕਰਨ- ਐਮ ਪੀ ਕਮਲ ਖੈਹਰਾ

ਬਰੈਂਪਟਨ, – ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੈਨੇਡਾ ਸਰਕਾਰ ਦਾ ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਉਹਨਾਂ ਪ੍ਰੋਜੈਕਟਾਂ ਨੂੰ ਸੁਪਪੋਰਟ ਕਰਦਾ ਹੈ ਜਿਹਨਾਂ ਦੀ ਅਗਵਾਈ ਸੀਨੀਅਰ ਕਰਦੇ ਹਨ ਜਾਂ ਜੋ ਸੀਨੀਅਰਾਂ ਦੁਆਰਾ ਉਤਸ਼ਾਹਿਤ ਕੀਤੇ ਜਾਂਦੇ ਹਨ ਅਤੇ ਜੋ ਹੋਰਾਂ ਦੇ ਜੀਵਨ ਵਿੱਚ ਅਤੇ ਉਹਨਾਂ ਦੀ ਕਮਿਉਨਿਟੀ ਵਿੱਚ ਅੰਤਰ ਪੈਦਾ ਕਰਦੇ ਹਨ। ਉਹਨਾਂ ਅੱਗੇ ਕਿਾ ਕਿ ਬਰੈਂਪਟਨ ਦੇ ਸੀਨੀਅਰ ਗਰੁਪੱਾਂ ਅਤੇ ਸੰਸਥਾਵਾਂ ਨੂੰ ਇਸ ਪ੍ਰੋਗਰਾਮ ਤੋਂ ਲਾਭ ਹਾਸਲ ਕਰਨਾ ਚਾਹੀਦਾ ਹੈ। ਇਹ ਪ੍ਰੋਗਰਾਮ ਉਹਨਾਂ ਪ੍ਰੋਜੈਕਟਾਂ ਨੂੰ ਗਰਾਂਟ ਅਤੇ ਫੰਡ ਪ੍ਰਦਾਨ ਕਰਦਾ ਹੈ ਜਿਹਨਾਂ ਨੂੰ ਯੋਗ ਲੋਕਾਂ ਵੱਲੋਂ ਅਗਵਾਈ ਪ੍ਰਦਾਨ ਕੀਤੀ ਜਾਂਦੀ ਹੈ। 2036 ਵਿੱਚ ਸੀਨੀਅਰਾਂ ਦੀ ਕੁੱਲ ਗਿਣਤੀ 10 ਮਿਲੀਅਨ ਪੁੱਜ ਜਾਣ ਦੇ ਅੰਦਾਜ਼ੇ ਦੇ ਚੱਲਦੇ, ਪ੍ਰੋਜੈਕਟ ਫਡਿੰਗ ਦੀਆਂ ਦੋ ਸਟਰੀਮਾਂ, ਕਮਿਉਨਿਟੀ ਆਧਾਰਿਤ ਪ੍ਰੋਜੈਕਟ ਫਡਿੰਗ ਅਤੇ ਕੁੱਲ-ਕੈਨੇਡਾ ਪ੍ਰੋਜੈਕਟ ਫਡਿੰਗ ਦੁਆਰਾ ਸੀਨੀਅਰਾਂ ਨੂੰ ਸਿਰਫ਼ ਉਹਨਾਂ ਕੋਲ ਮੌਜੂਦ ਗਿਆਨ ਅਤੇ ਅਨੁਭਵ ਨੂੰ ਕਮਿਉਨਿਟੀ ਵਿੱਚ ਹੋਰਾਂ ਨਾਲ ਸਾਂਝਾ ਕਰਨ ਦਾ ਅਵਸਰ ਹੀ ਪ੍ਰਦਾਨ ਨਹੀਂ ਕਰਦਾ ਸਗੋਂ ਸੀਨੀਅਰਾਂ ਦੀ ਸਮਾਜਕ ਸਲਾਮਤੀ ਅਤੇ ਕਮਿਉਨਿਟੀ ਦੀ ਰਹਿਣੀ ਬਹਿਣੀ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਕਮਲ ਖੈਹਰਾ ਦਾ ਵਿਸ਼ਵਾਸ਼ ਹੈ ਕਿ ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਸੀਨੀਅਰਾਂ ਦੀ ਸਮਾਜਕ ਗਤੀਸ਼ੀਲਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਉਹਨਾਂ ਵਿੱਚ ਇੱਕਲਪੁਣੇ ਦੇ ਮੁੱਦੇ ਨੂੰ ਹੱਲ ਕਰਨ ਦਾ ਇੱਕ ਅਸਰਦਾਰ ਤਰੀਕਾ ਹੈ।

ਕਮਲ ਖੈਹਰਾ ਨੇ ਕਿਹਾ, “ਕੈਨੇਡਾ ਸਰਕਾਰ ਦਾ ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਸਾਡੀ ਕਮਿਉਨਿਟੀ ਵਿੱਚ ਸੀਨੀਅਰਾਂ ਦੀ ਸ਼ਮੂਲੀਅਤ ਬਣਾਈ ਰੱਖਣ ਅਤੇ ਉਹਨਾਂ ਦੇ ਅਨੁਭਵ ਤੋਂ ਸਿੱਖਣ ਦਾ ਇੱਕ ਅਸਰਦਾਰ ਤਰੀਕਾ ਹੈ। ਇਸਦੇ ਆਰੰਭ ਤੋਂ ਲੈ ਕੇ ਪ੍ਰੋਗਰਾਮ ਹੁਣ ਤੱਕ ਸੈਂਕੜੇ ਕਮਿਉਨਿਟੀਆਂ ਵਿੱਚ 19,700 ਦੇ ਕਰੀਬ ਪ੍ਰੋਜੈਕਟਾਂ ਨੂੰ ਫੰਡ ਦੇ ਚੁੱਕਾ ਹੈ। 2016-17 ਵਿੱਚ ਸਰਕਾਰ ਨੇ 1850 ਕਮਿਉਨਿਟੀ ਆਧਾਰਿਤ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ, ਇਹ ਪ੍ਰੋਜੈਕਟ ਹੁਣ ਚੱਲ ਰਹੇ ਹਨ ਅਤੇ ਇਹ ਗੱਲ ਦਾ ਸਬੂਤ ਹਨ ਕਿ ਪ੍ਰੋਗਰਾਮ ਸੀਨੀਅਰਾਂ ਨੂੰ ਸ਼ਾਮਲ ਰੱਖਣ ਅਤੇ ਵਾਲੰਟੀਅਰ ਕੰਮ ਨੂੰ ਉਤਸ਼ਾਹਿਤ ਕਰਨ ਵਿੱਚ ਕਿੰਨਾ ਸਫ਼ਲ ਰਿਹਾ ਹੈ। ਮੈਂ ਬਰੈਂਪਟਨ ਵਿੱਚ ਯੋਗ ਸੰਸਥਾਵਾਂ, ਕਮਿਉਨਿਟੀ ਗਰੁੱਪਾਂ ਅਤੇ ਕੋਲੀਸ਼ਨਾਂ ਨੂੰ 22 ਜੂਨ 2018 ਤੱਕ ਅਰਜ਼ੀ ਕਰਨ ਲਈ ਉਤਸ਼ਾਹਿਤ ਕਰਦੀ ਹਾਂ, ਇਹ ਤਾਰੀਕ ਇੰਪਲਾਇਮੈਂਟ ਅਤੇ ਸੋਸ਼ਲ ਡੀਵੈਲਪਮੈਂਟ ਕੈਨੇਡਾ ਵੱਲੋਂ ਵਧਾਈ ਗਈ ਹੈ”।

ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਸੀਨੀਅਰਾਂ ਦੁਆਰਾ ਅਗਵਾਈ ਪ੍ਰਾਪਤ ਜਾਂ ਉਹਨਾਂ ਵੱਲੋਂ ਉਤਸ਼ਾਹਿਤ ਪ੍ਰੋਜੈਕਟਾਂ ਨੂੰ ਸੁਪਪੋਰਟ ਕਰਦਾ ਹੈ ਜੋ ਹੋਰ ਲੋਕਾਂ ਅਤੇ ਉਹਨਾਂ ਦੀਆਂ ਕਮਿਉਨਿਟੀਆਂ ਵਿੱਚ ਅੰਤਰ ਪੈਦਾ ਕਰਦੇ ਹਨ। ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਦੁਆਰਾ, ਕੈਨੇਡਾ ਸਰਕਾਰ ਸੀਨੀਅਰਾਂ ਨੂੰ ਹੋਰਾਂ ਦੇ ਲਾਭ ਵਾਸਤੇ ਆਪਣਾ ਗਿਆਨ, ਹੁਨਰ ਅਤੇ ਅਨੁਭਵ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਆਪਣੇ ਆਰੰਭ ਤੋਂ ਲੈ ਕੇ ਕੈਨੇਡਾ ਭਰ ਵਿੱਚ 19,700 ਦੇ ਕਰੀਬ ਪ੍ਰੋਜੈਕਟ ਫੰਡ ਕਰ ਚੁੱਕਾ ਹੈ, ਜਿਸ ਵਿੱਚ ਕੈਨੇਡਾ ਸਰਕਾਰ ਦਾ ਕੁੱਲ 417 ਮਿਲੀਅਨ ਡਾਲਰ ਦਾ ਨਿਵੇਸ਼ ਹੋਇਆ ਹੈ।